ਫਰੀਦਕੋਟ: ਪੰਜਾਬੀ ਸਿਨੇਮਾਂ ਲਈ ਐਕਸਪੈਰੀਮੈਂਟਲ ਫਿਲਮਾਂ ਬਣਾਉਣ ਦੇ ਰੁਝਾਨ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਪੰਜਾਬੀ ਫ਼ਿਲਮ 'ਨਸੀਬਪੁਰਾ' ਦਾ ਟ੍ਰੇਲਰ ਅੱਜ ਜਾਰੀ ਕਰ ਦਿੱਤਾ ਗਿਆ ਹੈ। ਇਹ ਫਿਲਮ ਜਲਦ ਹੀ ਓਟੀਟੀ 'ਤੇ ਸਟ੍ਰੀਮ ਹੋਣ ਜਾ ਰਹੀ ਹੈ।
ਨਿਰਮਾਤਾ ਜੈ ਸਿੰਘ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਮਾਣ ਸੁਖਦੀਪ ਸਿੰਘ ਮਾਨ ਦੁਆਰਾ ਕੀਤਾ ਗਿਆ ਹੈ ਜਦਕਿ ਲੇਖ਼ਣ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਵਿਕਲ ਚੌਹਾਨ ਵੱਲੋ ਨਿਭਾਈ ਗਈ ਹੈ, ਜੋ ਇਸ ਫ਼ਿਲਮ ਨਾਲ ਪੰਜਾਬੀ ਫ਼ਿਲਮ ਉਦਯੋਗ ਵਿੱਚ ਇੱਕ ਨਵੀਂ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
ਫਾਰਮੂਲਾ ਸਾਂਚੇ ਤੋਂ ਬਿਲਕੁਲ ਅਲਹਦਾ ਹਟ ਕੇ ਬਣਾਈ ਗਈ ਇਸ ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਨਵਦੀਪ ਕਲੇਰ, ਮਾਈਕਲ ਢਿਲਵਾ, ਮਲਕੀਤ ਰੌਣੀ, ਸੈਮੂਅਲ ਜੌਹਨ ਅਤੇ ਰਾਜ ਧਾਲੀਵਾਲ ਸ਼ਾਮਿਲ ਹਨ। ਇਸ ਤੋਂ ਇਲਾਵਾ, ਉਕਤ ਇਮੋਸ਼ਨਲ ਸਟੋਰੀ ਅਧਾਰਿਤ ਫ਼ਿਲਮ ਦੇ ਹੋਰਨਾਂ ਪਹਿਲੂਆ ਦੀ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਜਲਦ ਓਟੀਟੀ ਸਟ੍ਰੀਮ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਡੀ.ਓ.ਪੀ ਸ਼ੋਭਿਤ ਸ਼ਰਮਾ ਅਤੇ ਸੰਪਾਦਕ ਗੁਰਜੀਤ ਰਾਜਾ ਹਨ।
ਓ.ਟੀ.ਟੀ ਗਲਿਆਰਿਆ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਅਤੇ ਤਰੋਤਾਜ਼ਗੀ ਭਰੇ ਕੰਟੈਂਟ ਦਾ ਇਜ਼ਹਾਰ ਕਰਵਾ ਰਹੀ ਇਹ ਫ਼ਿਲਮ ਇੱਕ ਅਜਿਹੀ ਕਹਾਣੀ ਦੁਆਲੇ ਬੁਣੀ ਗਈ ਹੈ, ਜਿਸ ਵਿੱਚ ਅਲੱਗ-ਅਲੱਗ ਪਾਤਰਾਂ ਦੇ ਜੀਵਨ ਅਤੇ ਨਸੀਬ ਨਾਲ ਜੁੜੇ ਘਟਨਾਕ੍ਰਮਾਂ ਨੂੰ ਬੇਹੱਦ ਭਾਵਨਾਤਮਕਤਾ ਪੂਰਵਕ ਪ੍ਰਤੀਬਿੰਬ ਕੀਤਾ ਗਿਆ ਹੈ। ਪੰਜਾਬ ਦੇ ਮਾਲਵਾ ਸਬੰਧਤ ਠੇਠ ਪੇਂਡੂ ਹਿੱਸਿਆਂ ਵਿੱਚ ਫਿਲਮਾਂਈ ਗਈ ਇਸ ਫ਼ਿਲਮ ਦਾ ਸਕਰੀਨ ਪਲੇ ਅਤੇ ਡਾਇਲਾਗ ਲੇਖ਼ਣ ਵਿੰਕਲ ਚੌਹਾਨ ਵੱਲੋਂ ਕੀਤਾ ਗਿਆ ਹੈ ਜਦਕਿ ਇਸਦਾ ਸੰਗੀਤ ਸੁਖ ਸੋਹਲ ਦੁਆਰਾ ਸੰਯੋਜਿਤ ਕੀਤਾ ਗਿਆ ਹੈ, ਜਿੰਨਾਂ ਵੱਲੋ ਮਨ ਨੂੰ ਮੋਹ ਲੈਣ ਵਾਲੇ ਸੰਗੀਤ ਨਾਲ ਸੰਜੋਏ ਗੀਤਾਂ ਨੂੰ ਨਾਮਵਰ ਗਾਇਕਾ ਵੱਲੋ ਪਿੱਠਵਰਤੀ ਅਵਾਜ਼ਾਂ ਦਿੱਤੀਆ ਗਈਆ ਹਨ।
ਇਹ ਵੀ ਪੜ੍ਹੋ:-