ETV Bharat / state

ਵਿਆਹੁਤਾ ਨੇ ਪ੍ਰੇਮੀ ਨਾਲ ਭੱਜਣ ਲਈ ਅਗ਼ਵਾ ਹੋਣ ਦੀ ਸਾਜ਼ਿਸ਼ ਰਚੀ, ਫ਼ਿਲਮੀ ਸਟਾਇਲ 'ਚ ਲੈ ਗਿਆ ਪ੍ਰੇਮੀ, ਪੁਲਿਸ ਨੇ ਕਾਬੂ ਕੀਤੇ - KHANNA FAKE KIDNAPPING

ਖੰਨਾ ਵਿੱਚ ਇੱਕ ਵਿਆਹੁਤਾ ਨੇ ਆਪਣੇ ਪ੍ਰੇਮੀ ਨਾਲ ਫਰਾਰ ਹੋਣ ਲਈ ਖੁੱਦ ਦੀ ਹੀ ਕਿਡਨੈਪਿੰਗ ਦੀ ਸਾਜ਼ਿਸ਼ ਰਚ ਦਿੱਤੀ।

CONSPIRED TO GET KIDNAPPED
ਵਿਆਹੁਤਾ ਨੇ ਪ੍ਰੇਮੀ ਨਾਲ ਭੱਜਣ ਲਈ ਅਗ਼ਵਾ ਹੋਣ ਦੀ ਸਾਜ਼ਿਸ਼ ਰਚੀ (ETV BHARAT)
author img

By ETV Bharat Punjabi Team

Published : Jan 24, 2025, 10:34 PM IST

ਖੰਨਾ (ਲੁਧਿਆਣਾ): ਖੰਨਾ ਦੀ ਕੇਹਰ ਸਿੰਘ ਕਲੋਨੀ ਵਿਖੇ ਇੱਕ ਵਿਆਹੁਤਾ ਦੇ ਅਗਵਾ ਹੋਣ ਦੀ ਕਹਾਣੀ ਝੂਠੀ ਨਿਕਲੀ। ਸ਼ਿਵਾਨੀ ਨਾਮ ਦੀ ਇਸ ਕੁੜੀ ਨੇ ਆਪਣੇ ਪ੍ਰੇਮੀ ਨਾਲ ਭੱਜਣ ਦੀ ਇਹ ਸਾਜ਼ਿਸ਼ ਖੁਦ ਰਚੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰੇਮੀ-ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕਰ ਲਿਆ। ਇਹਨਾਂ ਦੇ 3 ਸਾਥੀ ਵੀ ਫੜੇ ਗਏ ਹਨ। ਮੁਲਜ਼ਮਾਂ ਦੀ ਪਛਾਣ ਸ਼ਿਵਾਨੀ, ਉਸਦੇ ਪ੍ਰੇਮੀ ਵਿਸ਼ਾਲ ਠਾਕੁਰ ਵਾਸੀ ਸ਼ਾਸਤਰੀ ਨਗਰ ਮੰਡੀ ਗੋਬਿੰਦਗੜ੍ਹ, ਵਿਸ਼ਾਲ ਦੇ ਦੋਸਤਾਂ ਸੂਰਜ ਕੁਮਾਰ, ਸਾਹਿਲ ਕੁਮਾਰ ਅਤੇ ਰਾਜਵਿੰਦਰ ਵਾਸੀ ਸੰਗਤਪੁਰਾ ਵਜੋਂ ਹੋਈ।

ਫ਼ਿਲਮੀ ਸਟਾਇਲ 'ਚ ਲੈ ਗਿਆ ਪ੍ਰੇਮੀ, ਪੁਲਿਸ ਨੇ ਕਾਬੂ ਕੀਤੇ (ETV BHARAT)

ਸਹੁਰੇ ਘਰੋਂ ਫਿਲਮੀ ਅੰਦਾਜ਼ ਵਿੱਚ ਲੈ ਗਿਆ ਪ੍ਰੇਮੀ
ਜਾਣਕਾਰੀ ਅਨੁਸਾਰ ਸ਼ਿਵਾਨੀ ਦਾ ਪਤੀ ਰਾਹੁਲ ਕੁਮਾਰ ਲੁਧਿਆਣਾ ਕੰਮ 'ਤੇ ਗਿਆ ਹੋਇਆ ਸੀ। ਉਸ ਦੇ ਸਹੁਰੇ ਘਰ ਸ਼ਿਵਾਨੀ, ਉਸ ਦੀ ਇੱਕ ਸਾਲ ਦੀ ਧੀ ਅਤੇ ਸੱਸ ਸਨ। ਦੁਪਹਿਰ ਦੇ ਸਮੇਂ ਇੱਕ ਕਾਰ ਗਲੀ ਵਿੱਚ ਆਈ। ਇੱਕ ਨੌਜਵਾਨ, ਜਿਸ ਦਾ ਮੂੰਹ ਰੁਮਾਲ ਨਾਲ ਢੱਕਿਆ ਹੋਇਆ ਸੀ, ਸਿੱਧਾ ਉਨ੍ਹਾਂ ਦੇ ਘਰ ਅੰਦਰ ਚਲਾ ਗਿਆ। ਇੱਕ ਨੌਜਵਾਨ ਬਾਹਰ ਖਿੜਕੀ ਖੋਲ੍ਹ ਕੇ ਖੜ੍ਹਾ ਸੀ। ਇੱਕ ਪਿਛਲੀ ਸੀਟ 'ਤੇ ਬੈਠਾ ਸੀ। ਘਰ ਦੇ ਅੰਦਰ ਗਏ ਨੌਜਵਾਨ ਨੇ ਬੱਚੀ ਨੂੰ ਆਪਣੀ ਗੋਦ ਵਿੱਚ ਚੁੱਕਿਆ, ਸ਼ਿਵਾਨੀ ਨੂੰ ਬਾਂਹ ਤੋਂ ਫੜਿਆ ਅਤੇ ਕਾਰ ਵਿੱਚ ਸੁੱਟ ਲਿਆ। ਇਸ ਤੋਂ ਬਾਅਦ ਉਹ ਭੱਜ ਗਏ। ਸ਼ਿਵਾਨੀ ਦੀ ਸੱਸ ਰੌਲਾ ਪਾਉਂਦੀ ਰਹੀ। ਕਿਸੇ ਨੇ ਕਾਰ ਸਵਾਰਾਂ ਨੂੰ ਨਹੀਂ ਰੋਕਿਆ। ਇਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੰਬਰ 112 'ਤੇ ਸ਼ਿਕਾਇਤ ਕੀਤੀ ਗਈ ਕਿ ਉਸ ਦੀ ਨੂੰਹ ਅਤੇ ਪੋਤੀ ਨੂੰ ਘਰੋਂ ਅਗਵਾ ਕਰ ਲਿਆ ਗਿਆ ਹੈ।

ਪੁਲਿਸ 'ਚ ਹਫੜਾ-ਦਫੜੀ ਮਚ ਗਈ
ਜਦੋਂ ਦਿਨ-ਦਿਹਾੜੇ ਅਗਵਾ ਹੋਣ ਦੀ ਸ਼ਿਕਾਇਤ ਕੰਟਰੋਲ ਰੂਮ ਤੱਕ ਪਹੁੰਚੀ ਤਾਂ ਪੁਲਿਸ ਅੰਦਰ ਹਫੜਾ-ਦਫੜੀ ਮਚ ਗਈ। ਐਸਐਸਪੀ ਅਸ਼ਵਨੀ ਗੋਟਿਆਲ ਨੇ ਟੀਮਾਂ ਦਾ ਗਠਨ ਕੀਤਾ। ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਰਵਿੰਦਰ ਕੁਮਾਰ ਦੀ ਟੀਮ ਨੇ ਥੋੜ੍ਹੀ ਦੇਰ ਬਾਅਦ ਮੰਡੀ ਗੋਬਿੰਦਗੜ੍ਹ ਵਿੱਚ ਗੱਡੀ ਦਾ ਪਤਾ ਲਗਾ ਲਿਆ। ਉੱਥੋਂ ਪਤਾ ਲੱਗਾ ਕਿ ਸ਼ਿਵਾਨੀ ਅਤੇ ਕੁੜੀ ਨੂੰ ਪਿੰਡ ਤੂਰਾਂ ਦੇ ਇੱਕ ਘਰ ਅੰਦਰ ਰੱਖਿਆ ਗਿਆ ਹੈ। ਇਹ ਕਹਾਣੀ ਉਦੋਂ ਸਾਹਮਣੇ ਆਈ ਜਦੋਂ ਦੋਵਾਂ ਨੂੰ ਉੱਥੋਂ ਬਰਾਮਦ ਕੀਤਾ ਗਿਆ। ਜਾਂਚ ਤੋਂ ਪਤਾ ਲੱਗਾ ਕਿ ਸ਼ਿਵਾਨੀ ਦਾ ਵਿਸ਼ਾਲ ਠਾਕੁਰ ਨਾਲ 3 ਸਾਲਾਂ ਤੋਂ ਅਫੇਅਰ ਹੈ। ਪਰਿਵਾਰ ਦੇ ਮੈਂਬਰਾਂ ਨੇ ਸ਼ਿਵਾਨੀ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਪਰ ਸ਼ਿਵਾਨੀ ਆਪਣੇ ਪਤੀ ਦੇ ਫੋਨ ਤੋਂ ਵਿਸ਼ਾਲ ਨਾਲ ਚੋਰੀ-ਛਿਪੇ ਗੱਲ ਕਰਦੀ ਸੀ। ਉਨ੍ਹਾਂ ਨੇ ਸਹੁਰਿਆਂ ਅਤੇ ਪੁਲਿਸ ਨੂੰ ਗੁੰਮਰਾਹ ਕਰਕੇ ਸ਼ਿਵਾਨੀ ਨੂੰ ਚੁੱਕ ਕੇ ਲੈ ਜਾਣ ਦੀ ਸਾਜ਼ਿਸ਼ ਰਚੀ। ਉਹ ਆਪਣੇ ਹੀ ਜਾਲ ਵਿੱਚ ਫਸ ਗਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.