ਲੁਧਿਆਣਾ: ਪੰਜਾਬ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਲਗਾਤਾਰ ਨਰਾਇਣ ਚੌੜਾ ਅਤੇ ਅਕਾਲੀ ਦਲ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਲੈ ਕੇ ਹੁਣ ਸਿਆਸਤ ਭਖ ਗਈ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਰਵਨੀਤ ਬਿੱਟੂ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਰਵਨੀਤ ਬਿੱਟੂ ਨੂੰ ਪਹਿਲਾਂ ਆਪਣੀ ਜਾਣਕਾਰੀ 'ਚ ਵਾਧਾ ਕਰ ਲੈਣਾ ਚਾਹੀਦਾ ਹੈ ਅਤੇ ਪੜ੍ਹ ਲੈਣਾ ਚਾਹੀਦਾ ਹੈ ਕਿ ਬੰਦੀ ਸਿੰਘਾਂ 'ਚ ਤੇ ਨਰਾਇਣ ਚੌੜਾ 'ਚ ਕੀ ਫ਼ਰਕ ਹੈ।
'ਜਾਣਕਾਰੀ 'ਚ ਵਾਧਾ ਕਰੇ ਬਿੱਟੂ'
ਨਾਰਾਇਣ ਚੌੜਾ ਨੇ ਕਹਿ ਰਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਵਨਾ ਵਿੱਚ ਫਾਇਰਿੰਗ ਕੀਤੀ। ਸਾਲ 2013 ਵਿੱਚ ਨਰਾਇਣ ਚੌੜਾ ਨੇ ਕਿਹਾ ਸੀ ਕਿ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਮੇਰੀ ਲਿਸਟ ਵਿੱਚ ਹਨ। ਉਸ ਸਮੇਂ ਤਾਂ ਬੇਅਦਬੀਆਂ ਨਹੀਂ ਹੋਈਆਂ ਸੀ। ਇਹ ਤਾਂ ਸਰਕਾਰਾਂ ਇਸ ਨਾਲ ਮਿਲੀਆਂ ਹੋਈਆਂ ਹਨ। ਸੋ ਬਿੱਟੂ ਨੂੰ ਪਹਿਲਾਂ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ। - ਮਹੇਸ਼ ਇੰਦਰ ਸਿੰਘ ਗਰੇਵਾਲ, ਸੀਨੀਅਰ ਆਗੂ, ਸ਼੍ਰੋਮਣੀ ਅਕਾਲੀ ਦਲ
ਬੰਦੀ ਸਿੰਘਾਂ ਇਨਸਾਫ ਦੀ ਮੰਗ ਕਰ ਰਹੇ ਹਨ
ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਰਵਨੀਤ ਬਿੱਟੂ ਬੰਦੀ ਸਿੰਘਾਂ ਦੇ ਵਿਚਕਾਰ ਅਤੇ ਨਰਾਇਣ ਚੌੜਾ ਨੂੰ ਨਾ ਜੋੜਨ। ਇਹਨਾਂ ਦੋਵਾਂ ਦੇ ਕਿਰਦਾਰ 'ਚ ਫ਼ਰਕ ਹੈ। ਉੇਨ੍ਹਾਂ ਕਿਹਾ ਕਿ "ਬੰਦੀ ਸਿੰਘ ਉਹ ਨੇ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਮਨੁੱਖੀ ਅਧਿਕਾਰਾਂ ਦਾ ਜਿਨਾਂ ਦੇ ਪ੍ਰਤੀ ਘਾਣ ਕੀਤਾ ਜਾ ਰਿਹਾ ਹੈ। ਅਸੀਂ ਗੱਲ ਉਨ੍ਹਾਂ ਦੀ ਕਰ ਰਹੇ ਹਾਂ। ਇੱਥੋਂ ਤੱਕ ਕਿ ਉਹ ਇਹ ਤੱਕ ਕਹਿ ਰਹੇ ਨੇ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ ਭਾਵੇਂ ਫਾਂਸੀ ਦੇਣੀ ਹੈ, ਫਾਂਸੀ ਦਿੱਤੀ ਜਾਵੇ, ਪਰ ਇਨਸਾਫ ਵਿੱਚ ਦੇਰੀ ਨਾ ਕੀਤੀ ਜਾਵੇ।"
'ਆਪਣੇ ਘਰ 'ਚ ਲਾਓ ਚੌੜੇ ਦੀ ਤਸਵੀਰ'
ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਇਸ ਸਮੇਂ ਸਰਕਾਰ ਦੀ ਮਿਲੀ ਭੁਗਤ ਨਾਲ ਚੌੜਾ ਸੁਖਬੀਰ ਬਾਦਲ ਉਤੇ ਹਮਲਾ ਕਰਨ 'ਚ ਸਫਲ ਹੋਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਬਿੱਟੂ ਨੂੰ ਚੌੜੇ ਨਾਲ ਇੰਨੀ ਹਮਦਰਦੀ ਹੈ, ਤਾਂ ਆਪਣੇ ਘਰ ਦੇ ਡ੍ਰਾਇੰਗ ਰੂਮ ਵਿੱਚ ਚੌੜੇ ਦੀ ਫੋਟੋ ਲਾ ਲਵੇ, ਤਾਂ ਜੋ ਅਸੀਂ ਜਾਣ ਸਕੀਏ ਕਿ ਬਿੱਟੂ ਵੀ ਜੋ ਕਹਿੰਦਾ ਹੈ, ਉਹ ਕਰਦਾ ਹੈ।
ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ ਸ੍ਰੀ ਦਮਦਮਾ ਸਾਹਿਬ ਵਿੱਚ ਦੂਜਾ ਦਿਨ
ਰਵਨੀਤ ਬਿੱਟੂ ਨੇ ਕੀਤੀ ਸੀ ਨਰਾਇਣ ਚੌੜਾ ਦੀ ਹਿਮਾਇਤ
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸੁਖਬੀਰ ਬਾਦਲ ਦੇ ਹਮਲਾਵਰ ਨਰਾਇਣ ਚੌੜਾ ਦੀ ਹਿਮਾਇਤ ਕੀਤੀ ਸੀ ਅਤੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਬੇਅਦਬੀ ਅਤੇ ਸੌਦਾ ਸਾਧ ਨੂੰ ਮੁਆਫੀ ਦੇਣ ਦਾ ਗੁਨਾਹ ਕਬੂਲ਼ ਕੀਤਾ ਹੈ। ਇਸ ਤੋਂ ਬਾਅਦ ਗੁਰੂ ਦਾ ਸਿੱਖ ਹੋਣ ਦੇ ਨਾਤੇ ਨਰਾਇਣ ਚੌੜਾ ਨੇ ਭਾਵਨਾਵਾਂ 'ਚ ਆ ਕੇ ਗੋਲੀ ਚਲਾਈ ਸੀ। ਇਸ ਲਈ ਉਸ ਨੂੰ ਸਜ਼ਾ ਦੇਣ ਦੀ ਬਜਾਏ ਉਸ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ।
ਹਾਲਾਂਕਿ ਬੀਤੇ ਦਿਨ ਬਿੱਟੂ ਆਪਣੇ ਹੀ ਬਿਆਨਾਂ ਤੋਂ ਪਲਟਦੇ ਨਜ਼ਰ ਆਏ, ਜਿੱਥੇ ਉਨ੍ਹਾਂ ਕਿਹਾ ਕਿ "ਇਹ ਉਹੀ ਲੋਕ ਨੇ ਜੋ ਕਦੇ ਸਾਡੇ 'ਤੇ ਕਾਤਲਾਨਾ ਹਮਲੇ ਕਰਦੇ ਸਨ। ਅੱਜ ਜਦੋਂ ਸੁਖਬੀਰ ਬਾਦਲ 'ਤੇ ਹਮਲਾ ਹੋਇਆ ਹੈ ਤਾਂ ਮਜੀਠੀਏ ਨੂੰ ਪਤਾ ਲੱਗਿਆ ਹੈ। ਉਹਨਾਂ ਕਿਹਾ ਕਿ ਇਹ ਲੋਕ ਕਿਸੇ ਦੇ ਨਹੀਂ ਇਸੇ ਕਾਰਨ ਇਹਨਾਂ ਅੱਤਵਾਦੀਆਂ ਨੂੰ ਦੱਬ ਕੇ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਅੱਤਵਾਦੀ ਜਦੋਂ ਵੀ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਡੰਗ ਮਾਰਨਗੇ ਹੀ ਮਾਰਨਗੇ।"