ਲੁਧਿਆਣਾ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਪ੍ਰਚਾਰ ਦੇ ਲਈ ਕੁਝ ਹੀ ਸਮਾਂ ਬਾਕੀ ਹੈ ਅਤੇ ਹੁਣ ਸਾਰੀਆਂ ਹੀ ਪਾਰਟੀਆਂ ਦੇ ਦਿੱਗਜ ਪਾਰਟੀਆਂ ਲਈ ਪ੍ਰਚਾਰ ਕਰ ਰਹੇ ਹਨ। ਲੁਧਿਆਣਾ ਦੇ ਵਿੱਚ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਇੱਕ ਵਾਰ ਮੁੜ ਤੋਂ ਰਾਜਾ ਵੜਿੰਗ 'ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਉਹ ਅਤੇ ਉਸ ਦੀ ਪਤਨੀ ਦੋ-ਦੋ ਕਰੋੜ ਦੀ ਗੱਡੀਆਂ ਦੇ ਵਿੱਚ ਘੁੰਮਦੇ ਹਨ ਅਤੇ ਲੱਖਾਂ ਦੀਆਂ ਘੜੀਆਂ ਬੰਨ੍ਹਦੇ ਹਨ। ਉੱਥੋਂ ਜਦੋਂ ਪ੍ਰਚਾਰ ਲਈ ਜਾਂਦੇ ਹਨ ਅਤੇ ਇੰਸਟਾਗਰਾਮ 'ਤੇ ਆਪਣੀਆਂ ਰੀਲਾ ਪਾਉਂਦੇ ਹਨ ਤਾਂ ਇਹ ਦੱਸਦੇ ਹਨ ਕਿ ਉਹ ਤਾਂ ਅਚਾਨਕ ਹੀ ਆ ਗਏ ਅਤੇ ਲੋਕਾਂ ਨੇ ਵੀਡੀਓ ਬਣਾਉਣ ਲਈ ਜਦੋਂ ਕਿ ਉੱਥੇ ਮੀਡੀਆ ਦਾ ਹਜੂਮ ਪਹਿਲਾਂ ਹੀ ਲੱਗਿਆ ਹੁੰਦਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਲੋਕ ਇਹਨਾਂ ਦੀ ਸਿਆਸਤ ਨੂੰ ਹੁਣ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਉਹ ਲੋਕਾਂ ਨੂੰ ਹੁਣ ਹੋਰ ਮੂਰਖ ਨਹੀਂ ਬਣਾ ਸਕਦੇ। ਉਹਨਾਂ ਕਿਹਾ ਕਿ ਇਹ ਪੈਂਤਰੇ ਪਹਿਲਾਂ ਚੱਲਦੇ ਸਨ ਪਰ ਹੁਣ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣ ਵਾਲੇ ਹਨ।
ਦਰਜੀ ਦੇ ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ : ਰਵਨੀਤ ਬਿੱਟੂ ਨੇ ਇੱਕ ਵਾਰ ਮੁੜ ਤੋਂ ਦਰਜੀ ਦਾ ਮੁੱਦਾ ਚੁੱਕਿਆ 'ਤੇ ਕਿਹਾ ਕਿ ਜੇਕਰ ਉਹਨਾਂ ਕੋਲ ਇੰਨੇ ਹੀ ਪੈਸੇ ਹਨ ਤਾਂ ਉਹ ਦਰਜ਼ੀਆਂ ਦੇ ਪੈਸੇ ਕਿਉਂ ਨਹੀਂ ਦਿੰਦੇ, ਕਿਉਂ ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਅਤੇ ਕਿਉਂ ਉਹ ਦਰਜੀ ਪੈਸੇ ਮੰਗ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦਾ ਜਵਾਬ ਉਹਨਾਂ ਨੂੰ ਦੇਣਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਉਹ ਲੱਖਾਂ ਦੀਆਂ ਜ਼ੁਰਾਬਾ ਪਾਉਂਦੇ ਹਨ, ਕਰੋੜਾਂ ਦੀਆਂ ਗੱਡੀਆਂ ਦੇ ਵਿੱਚ ਘੁੰਮਦੇ ਹਨ ਤਾਂ ਦਰਜੀ ਦੇ ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ।
ਉੱਥੇ ਹੀ ਦੂਜੇ ਪਾਸੇ ਕਾਂਗਰਸ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਵੀ ਰਵਨੀਤ ਬਿੱਟੂ 'ਤੇ ਸਵਾਲ ਖੜੇ ਕੀਤੇ ਹਨ ਅਤੇ ਕਰਾਰਾ ਜਵਾਬ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਹੁਣ ਰਵਨੀਤ ਬਿੱਟੂ ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਲੀਡਰ ਲੁਧਿਆਣਾ ਵਿੱਚ ਬੁਲਾ ਲੈਣ ਉਹਨਾਂ ਦੀ ਹਾਰ ਪੱਕੀ ਹੈ। ਉਹਨਾਂ ਕਿਹਾ ਕਿ ਅਸੀਂ ਸੱਚ 'ਤੇ ਪਹਿਰਾ ਦੇ ਰਹੇ ਹਾਂ। ਉਹਨਾਂ ਅਮਿਤ ਸ਼ਾਹ ਅਤੇ ਹੋਰ ਲੀਡਰਾਂ ਦੇ ਲੁਧਿਆਣਾ ਫੇਰੀ ਨੂੰ ਲੈ ਕੇ ਵੀ ਕਿਹਾ ਕਿ ਕੋਈ ਫਰਕ ਨਹੀਂ ਹੁਣ ਪੈਣ ਵਾਲਾ।
- ਅਮਿਤ ਸ਼ਾਹ ਦੇ ਬਿਆਨ 'ਤੇ ਭੜਕੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ; ਬੋਲੇ- ਪੰਜਾਬੀਆਂ ਨੂੰ ਨਾ ਦਿਓ ਧਮਕੀ ਇਹ ਧਮਕੀਆਂ ਤੋਂ ਨਹੀਂ ਡਰਨ ਵਾਲੇ - Lok Sabha Elections 2024
- ਮੌਸਮ ਨੇ ਤੋੜੇ ਸਾਰੇ ਰਿਕਾਰਡ, ਬਠਿੰਡਾ 'ਚ ਪਾਰਾ ਪਹੁੰਚਿਆ 48 ਤੋਂ ਪਾਰ, ਆਉਂਦੇ ਦਿਨਾਂ ਲਈ ਰੈਡ ਅਲਰਟ ਜਾਰੀ - Red alert issued due to heat
- ਨਿਰਮਲਾ ਸੀਤਾਰਮਨ ਤੇ ਪੀਯੂਸ਼ ਗੋਇਲ ਦਾ ਪੰਜਾਬ ਦੌਰਾ, ਲੁਧਿਆਣਾ ਤੋਂ ਭਾਜਪਾ ਉਮੀਦਵਾਰ ਲਈ ਕਰਨਗੇ ਰੋਡ ਸ਼ੋਅ - Lok Sabha Election Campaign
ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਜਿਹੜੇ ਹੁਣ ਨਸ਼ੇ ਦੀ ਗੱਲ ਕਰ ਰਹੇ ਹਨ, ਉਹ ਪਿਛਲੇ 10 ਸਾਲ ਤੋਂ ਕੀ ਸੁੱਤੇ ਪਏ ਸਨ। ਉਹਨਾਂ ਕਿਹਾ ਕਿ ਇਹਨਾਂ ਨੇ ਸਿਲੰਡਰ ਵੀ ਭਾਜਪਾ ਦੇ ਵਰਕਰਾਂ ਨੂੰ ਹੀ ਵੰਡੇ ਹਨ, ਹਜ਼ਾਰਾਂ ਸਿਲੰਡਰ ਭਾਜਪਾ ਦੇ ਵਰਕਰਾਂ ਨੂੰ ਵੰਡ ਦਿੱਤਾ ਜਦੋਂ ਕਿ ਲੋੜਵੰਦਾਂ ਤੱਕ ਮਦਦ ਪਹੁੰਚੀ ਹੀ ਨਹੀਂ। ਉਹਨਾਂ ਮੁੜ ਤੋਂ ਕਿਹਾ ਕਿ ਰਵਨੀਤ ਬਿੱਟੂ ਨੇ ਤਾਂ ਆਪਣੇ ਦਾਦਾ ਜੀ ਦੀ ਫੋਟੋ ਹੀ ਉੜਾ ਦਿੱਤੀ ਸੀ ਆਪਣੇ ਦਾਦੇ ਦੀ ਫੋਟੋ ਲਗਾ ਕੇ ਉਹ ਵੋਟਾਂ ਮੰਗ ਰਹੇ ਹਨ। ਉਹਨਾਂ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ।