ਬਰਨਾਲਾ: ਸੂਬੇ ਵਿੱਚ ਮੌਨਸੂਨ ਦਾ ਮੌਸਮ ਸਿਰ ’ਤੇ ਹੈ ਅਤੇ ਬਰਨਾਲਾ ਦਾ ਜ਼ਿਲ੍ਹਾ ਪ੍ਰਸਾਸ਼ਨ ਨਿਕਾਸੀ ਪ੍ਰਬੰਧਾਂ ਦੇ ਦਾਅਵੇ ਕਰ ਰਹੀ ਹੈ। ਜਦੋਂ ਕਿ ਹਕੀਕਤ ਇਸਦੇ ਉਲਟ ਹੈ। ਜ਼ਿਲ੍ਹੇ ਦੀ ਹੱਦ ’ਤੇ ਪੈਂਦੀ ਬੱਸੀਆਂ ਡਰੇਨ ਸਫ਼ਾਈ ਤੋਂ ਸੱਖਣੀ ਪਈ ਹੈ। ਡਰੇਨ ਹਰੀ ਬੂਟੀ ਨਾਲ ਭਰੀ ਹੋਣ ਕਰਕੇ ਆਸ-ਪਾਸ ਦੇ ਪਿੰਡਾਂ ’ਚ ਮੀਂਹਾਂ ਦੌਰਾਨ ਨੁਕਸਾਨ ਦਾ ਡਰ ਹੈ।
ਪਾਣੀ ਓਵਰਫਲੋ ਹੋ ਕੇ ਕਿਸਾਨਾਂ ਦੇ ਖੇਤਾਂ ਵਿੱਚ ਫ਼ਸਲਾਂ ਦਾ ਨੁਕਸਾਨ ਕਰੇਗਾ: ਇਸ ਡਰੇਨ ਦੇ ਨਾਲ ਬਰਨਾਲਾ ਜ਼ਿਲ੍ਹੇ ਦੇ ਗਾਗੇਵਾਲ, ਸੱਦੋਵਾਲ, ਛੀਨੀਵਾਲ ਖ਼ੁਰਦ, ਦੀਵਾਨਾ, ਅਤੇ ਨਰਾਇਣਗੜ੍ਹ ਸੋਹੀਆਂ ਆਦਿ ਪਿੰਡ ਲੱਗਦੇ ਹਨ। ਪਰ ਡਰੇਨ ਦੇ ਮੌਜੂਦਾ ਹਾਲਾਤ ਕਿਸਾਨਾਂ ਵਿੱਚ ਸਹਿਮ ਪੈਦਾ ਕਰ ਰਹੇ ਹਨ। ਕਿਉਂਕਿ ਬਾਰਿਸ਼ਾਂ ਦੌਰਾਨ ਡਰੇਨ ਦੀ ਹਰੀ ਬੂਟੀ ਕਾਰਨ ਪਾਣੀ ਓਵਰਫਲੋ ਹੋ ਕੇ ਕਿਸਾਨਾਂ ਦੇ ਖੇਤਾਂ ਵਿੱਚ ਫ਼ਸਲਾਂ ਦਾ ਨੁਕਸਾਨ ਕਰੇਗਾ। ਡਰੇਨ ਵਿਭਾਗ ਦੀ ਅਫ਼ਸਰਸ਼ਾਹੀ ਕੁੰਭਕਰਨੀ ਨੀਂਦ ਸੁੱਤੀ ਪਈ ਹੈ।
ਮਹਿਕਮਾ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਤੋਂ ਭੱਜ ਰਿਹਾ: ਉੱਥੇ ਹੀ ਇਸ ਡਰੇਨ ਦੀ ਸਫ਼ਾਈ ਦਾ ਕੰਮ ਮਨਰੇਗਾ ਮਜ਼ਦੂਰਾਂ ਨੂੰ ਨਾ ਦਿੱਤੇ ਜਾਣ ਕਾਰਨ ਮਜ਼ਦੂਰ ਜਥੇਬੰਦੀਆਂ ਵੱਲੋਂ ਵੀ ਡਰੇਨ ਵਿਭਾਗ ਅਤੇ ਜ਼ਿਲ੍ਹਾ ਪ੍ਰਸਾਸ਼ਨ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ ਹੈ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਡਰੇਨਾਂ ਦੀ ਸਫ਼ਾਈ ਹੋ ਚੁੱਕੀ ਹੈ। ਪਰ ਬੱਸੀਆਂ ਡਰੇਨ ਦੀ ਸਫ਼ਾਈ ਦਾ ਮਨਰੇਗਾ ਮਜ਼ਦੂਰਾਂ ਪਾਸੋਂ ਨਹੀਂ ਕਰਵਾਈ ਗਈ। ਚਾਰ ਮਹੀਨੇ ਤੋਂ ਕੰਮ ਨਾ ਮਿਲਣ ਕਾਰਨ ਮਨਰੇਗਾ ਮਜ਼ਦੂਰ ਵੀ ਵਿਹਲੇ ਹਨ। ਸਬੰਧਤ ਮਹਿਕਮਾ ਮਜ਼ਦੂਰਾਂ ਨੂੰ ਰੁਜ਼ਗਾਰ ਵੀ ਦੇਣ ਤੋਂ ਭੱਜ ਰਿਹਾ ਹੈ। ਜੇਕਰ ਮੀਂਹ ਪੈਣ ਕਾਰਨ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਿੱਧੇ ਤੌਰ ’ਤੇ ਵਿਭਾਗ ਅਤੇ ਜ਼ਿਲ੍ਹਾ ਪ੍ਰਸਾਸ਼ਨ ਜਿੰਮੇਵਾਰ ਹੋਵੇਗਾ।
ਡਰੇਨ ਵਿਭਾਗ ਨੇ ਐਸਟੀਮੇਟ ਬਣਵਾ ਕੇ ਭੇਜੇ : ਇਸ ਸਬੰਧੀ ਏਡੀਸੀ ਬਰਨਾਲਾ ਮਨਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਡਰੇਨ ਵਿਭਾਗ ਨੇ ਐਸਟੀਮੇਟ ਬਣਵਾ ਕੇ ਭੇਜੇ, ਤਾਂ ਡਰੇਨ ਦੀ ਤੁਰੰਤ ਸਫ਼ਾਈ ਕਰਵਾ ਦਿੱਤੀ ਜਾਵੇਗੀ ਅਤੇ ਇਸ ਦਾ ਕੰਮ ਵੀ ਮਨਰੇਗਾ ਮਜ਼ਦੂਰਾਂ ਨੂੰ ਦਿੱਤਾ ਜਾਵੇਗਾ।
- ਲੁਧਿਆਣਾ 'ਚ ਦੇਰ ਰਾਤ ਹੋਇਆ ਹੰਗਾਮਾ,ਪੁਲਿਸ ਚੌਂਕੀ ਬਣੀ ਜੰਗ ਦਾ ਮੈਦਾਨ, ਮੁਲਾਜ਼ਮਾਂ ਦੀ ਵਰਦੀ ਪਾੜ ਕੀਤੀ ਕੁੱਟਮਾਰ - Attack On Police Station
- ਪੁੱਤ ਦੇ ਹੁੰਦਿਆਂ ਅੱਜ ਸੜਕਾਂ 'ਤੇ ਰੁਲ ਰਹੇ ਬਜ਼ੁਰਗ ਮਾਪੇ, ਨਹੀਂ ਲਈ ਸਾਰ - Elderly parents crying on streets
- ਹੁਣ ਮਨੁੱਖ ਦੀ ਟੱਟੀ ਨਾਲ ਹੋਵੇਗਾ ਇਸ ਵੱਡੀ ਬਿਮਾਰੀ ਦਾ ਇਲਾਜ, ਬਠਿੰਡਾ ਦੇ ਇਸ ਡਾਕਟਰ ਨੇ ਕੀਤੀ ਨਵੀਂ ਖੋਜ - human feces