ਲੁਧਿਆਣਾ : ਭਾਰਤ ਸਰਕਾਰ ਦੇ ਮੌਸਮ ਵਿਭਾਗ ਵੱਲੋਂ ਪੰਜਾਬ ਲਈ 26 ਜੁਲਾਈ ਨੂੰ ਜਾਰੀ ਕੀਤੇ ਗਏ ਮੌਸਮ ਬੁਲੇਟਿਨ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟਿਆਂ ਦੇ ਅੰਦਰ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ। ਜਿਸ ਵਿੱਚ ਮੁਕੇਰੀਆਂ ਅੰਮ੍ਰਿਤਸਰ ਪਠਾਨਕੋਟ ਅਨੰਦਪੁਰ ਸਾਹਿਬ ਬਠਿੰਡਾ ਜੰਡਿਆਲਾ ਆਦਿ ਇਲਾਕੇ ਸ਼ਾਮਿਲ ਹਨ। ਜਦੋਂ ਕਿ 30 ਜੁਲਾਈ ਦੇ ਲਈ ਮੌਸਮ ਵਿਭਾਗ ਵੱਲੋਂ ਤੇਜ਼ ਬਾਰਿਸ਼ ਪੈਣ ਸਬੰਧੀ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਕਿੱਥੇ ਕਿੰਨ੍ਹਾ ਟੈਂਪਰੇਚਰ : ਜੇਕਰ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਟੈਂਪਰੇਚਰ 36.4 ਡਿਗਰੀ ਜਦੋਂ ਕਿ ਘੱਟ ਤੋਂ ਘੱਟ ਟੈਂਪਰੇਚਰ 26.4 ਡਿਗਰੀ ਚੱਲ ਰਿਹਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ 37.2/25.8 ਡਿਗਰੀ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਘੱਟ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ 35.2 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਜਦੋਂ ਕਿ ਘੱਟ ਤੋਂ ਘੱਟ ਟੈਂਪਰੇਚਰ 29 ਡਿਗਰੀ ਚੱਲ ਰਿਹਾ ਹੈ। ਪਟਿਆਲਾ ਦੇ ਵਿੱਚ ਵੱਧ ਤੋਂ ਵੱਧ ਟੈਂਪਰੇਚਰ 35.8 ਡਿਗਰੀ ਜਦੋਂ ਕਿ ਘੱਟ ਤੋਂ ਘੱਟ ਟੈਂਪਰੇਚਰ 28.06 ਡਿਗਰੀ ਚੱਲ ਰਿਹਾ ਹੈ।
ਇਸੇ ਤਰ੍ਹਾਂ ਬਠਿੰਡਾ ਦੇ ਵਿੱਚ ਵੱਧ ਤੋਂ ਵੱਧ 36 ਡਿਗਰੀ ਘੱਟ ਤੋਂ ਘੱਟ 26 ਡਿਗਰੀ, ਪਠਾਨਕੋਟ ਦੇ ਵਿੱਚ ਵੀ ਵੱਧ ਤੋਂ ਵੱਧ 36 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਚੱਲ ਰਿਹਾ ਹੈ। ਫਤਿਹਗੜ੍ਹ ਸਾਹਿਬ ਦੇ ਵਿੱਚ ਵੱਧ ਤੋਂ ਵੱਧ ਟੈਂਪਰੇਚਰ 35.5 ਡਿਗਰੀ ਜਦੋਂ ਕਿ ਘੱਟ ਤੋਂ ਘੱਟ ਟੈਂਪਰੇਚਰ 27.5 ਡਿਗਰੀ ਚੱਲ ਰਿਹਾ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਵੱਧ ਤੋਂ ਵੱਧ ਟੈਂਪਰੇਚਰ ਲਗਭਗ 38 ਡਿਗਰੀ ਦੇ ਨੇੜੇ ਅਤੇ ਘੱਟ ਤੋਂ ਘੱਟ ਟੈਂਪਰੇਚਰ 27 ਡਿਗਰੀ ਦੇ ਵਿੱਚ ਚੱਲ ਰਿਹਾ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ ਦੇ ਵਿੱਚ ਗਰਮੀ ਪੈ ਰਹੀ ਹੈ। ਰੋਪੜ ਦੇ ਵਿੱਚ ਵੀ 35 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 26 ਡਿਗਰੀ ਦੇ ਨੇੜੇ ਟੈਂਪਰੇਚਰ ਚੱਲ ਰਿਹਾ ਹੈ।
30 ਜੁਲਾਈ ਨੂੰ ਤੇਜ਼ ਮੀਂਹ ਪੈਣ ਦੀ ਸੰਭਾਵਨਾ : ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਦੇ ਮੁਤਾਬਿਕ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਫਿਲਹਾਲ ਮੌਸਮ ਇਸੇ ਤਰ੍ਹਾਂ ਦਾ ਰਹੇਗਾ ਜਦੋਂ ਕਿ 30 ਜੁਲਾਈ ਨੂੰ ਤੇਜ ਮੀਹ ਪੈਣ ਦੀ ਸੰਭਾਵਨਾ ਹੈ। ਇੱਕ ਪਾਸੇ ਜਿੱਥੇ ਲੋਕ ਮੀਂਹ ਦਾ ਇੰਤਜ਼ਾਰ ਕਰ ਰਹੇ ਹਨ। ਉੱਥੇ ਹੀ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ। ਜਦੋਂ ਕਿ ਬਾਕੀ ਇਲਾਕਿਆਂ ਦੇ ਵਿੱਚ ਟੈਂਪਰੇਚਰ ਕਾਫੀ ਹਾਈ ਚੱਲ ਰਹੇ ਹਨ। ਜਿਸ ਕਰਕੇ ਲੋਕਾਂ ਨੂੰ ਨਮੀ ਵਾਲੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਖਬਰ, ਆਮ ਨਾਲੋਂ ਹੁਣ ਤੱਕ 44 ਫੀਸਦੀ ਘੱਟ ਬਾਰਿਸ਼, ਜਾਣੋ ਕਿਉਂ ਘੱਟ ਪੈ ਰਹੀ ਬਾਰਿਸ਼ ਤੇ ਫਸਲਾਂ ਤੇ ਇਸ ਦਾ ਕੀ ਪ੍ਰਭਾਵ, ਵੇਖੋ ਇਹ ਖਾਸ ਰਿਪੋਰਟ - Rain Level In Punjab
- ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਹਾਲ - Weather Update
- ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਜਾਣੋ ਕਦੋਂ ਪਵੇਗਾ ਮੀਂਹ, ਜਾਣੋ ਆਪਣੇ ਜ਼ਿਲ੍ਹੇ ਦੇ ਹਾਲਾਤ - Weather Update