ਹੈਦਰਾਬਾਦ ਡੈਸਕ: ਚੋਣਾਂ ਤੋਂ ਪਹਿਲਾਂ ਸਿਆਸਦਾਨਾਂ ਵੱਲੋਂ ਹਰ ਵਰਗ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਸਭ ਤੋਂ ਵੱਧ ਧਿਆਨ ਔਰਤਾਂ 'ਤੇ ਰੱਖਿਆ ਜਾਂਦਾ ਹੈ। ਇਸੇ ਲਈ ਤਾਂ ਔਰਤਾਂ ਨੂੰ ਰਾਸ਼ਨ ਕਾਰਡ, 1000 ਰੁਪਏ ਦੇਣ ਦਾ ਵਾਅਦੇ ਕਰ ਕੇ ਹਰ ਤਰ੍ਹਾਂ ਨਾਲ ਭਰਮਾਇਆ ਜਾਂਦਾ ਹੈ। ਇਸੇ ਕਾਰਨ ਆਮ ਆਦਮੀ ਪਾਰਟੀ ਦੇ 2022 'ਚ 117 ਵਿੱਚੋਂ 92 ਐਮਐਲਏ ਜਿੱਤੇ ਜਿੰਨ੍ਹਾਂ ਵਿੱਚੋਂ 11 ਔਰਤਾਂ ਨੇ ਜਿੱਤ ਹਾਸਿਲ ਕੀਤੀ। ਸਭ ਤੋਂ ਪਹਿਲਾਂ ਤੁਹਾਨੂੰ ਮਹਿਲਾਂ ਵਿਧਾਇਕਾਂ ਬਾਰੇ ਜਾਣਕਾਰੀ ਦਿੰਦੇ ਹਾਂ।
- ਅਨਮੋਲ ਗਗਨ ਮਾਨ (ਖਰੜ)
- ਇੰਦਰਜੀਤ ਕੌਰ ਮਾਨ (ਨਕੋਦਰ)
- ਸੰਤੋਸ਼ ਕਟਾਰੀਆ (ਬਲਾਚੋਰ)
- ਸਰਬਜੀਤ ਕੌਰ ਮਾਣੂਕੇ (ਜਗਰਾਉਂ)
- ਰਜਿੰਦਰਪਾਲ ਕੌਰ ਛੀਨਾ (ਲੁਧਿਆਣਾ ਸਾਊਥ)
- ਬਲਜਿੰਦਰ ਕੌਰ (ਤਲਵੰਡੀ ਸਾਬੋ)
- ਅਮਨਦੀਪ ਕੌਰ ਅਰੋੜਾ (ਮੋਗਾ)
- ਡਾ. ਬਲਜੀਤ ਕੌਰ (ਮਲੋਟ)
- ਨਰਿੰਦਰ ਕੌਰ ਭਰਾਜ (ਸੰਗਰੂਰ)
- ਨੀਨਾ ਮਿੱਤਲ(ਰਾਜਪੁਰਾ)
- ਜੀਵਨਜੋਤ ਕੌਰ (ਅੰਮ੍ਰਿਤਸਰ ਈਸਟ)
ਔਰਤਾਂ ਦੀ ਘੱਟ ਹਿੱਸੇਦਾਰੀ
ਇਹ ਉਹ ਮਹਿਲਾ ਵਿਧਾਇਕ ਨੇ ਜਿੰਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਜਿਤਾਇਆ ਸੀ। ਅਕਸਰ ਇਹ ਕਿਹਾ ਜਾਂਦਾ ਹੈ ਕਿ ਇੱਕ ਔਰਤ ਹੀ ਔਰਤ ਦਾ ਦਰਦ ਸਮਝ ਸਕਦੀ ਹੈ ਪਰ ਮਾਨ ਸਰਕਾਰ 'ਚ ਤਾਂ ਮਹਿਜ਼ ਇੱਕ ਹੀ ਮਹਿਲਾ ਮੰਤਰੀ ਹੈ। ਪਹਿਲਾਂ ਮੁੱਖ ਮੰਤਰੀ ਮਾਨ ਦੀ ਕੈਬਨਿਟ 'ਚ 2 ਮਹਿਲਾ ਮੰਤਰੀ ਸਨ ਪਰ 23 ਸਤੰਬਰ ਨੂੰ ਹੋਏ ਕੈਬਨਿਟ ਦੇ ਵਿਸਥਾਰ 'ਚ ਅਨਮੋਲ ਗਗਨ ਦਾ ਪੱਤਾ ਕੱਟ ਦਿੱਤਾ ਗਿਆ। ਇਸ ਤੋਂ ਬਾਅਦ ਮਹਿਜ਼ ਡਾ. ਬਲਜੀਤ ਕੌਰ ਹੀ ਮੰਤਰੀ ਹਨ। ਇੱਕ ਪਾਸੇ ਤਾਂ ਔਰਤਾਂ ਦੇ ਬਰਾਬਰ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਔਰਤਾਂ ਨੂੰ ਸਰਕਾਰ 'ਚ ਅਣਗੋਲ੍ਹਿਆ ਕੀਤਾ ਜਾਂਦਾ ਹੈ।
ਵਿਰੋਧੀਆਂ ਨੇ ਘੇਰੀ ਸਰਕਾਰ
ਅਨਮੋਲ ਗਗਨ ਮਾਨ ਦੀ ਛੁੱਟੀ ਕਰਨ ਤੋਂ ਬਾਅਦ ਪੂਰੇ ਮੰਤਰੀ ਮੰਡਲ ਦੇ ਵਿੱਚ ਹੁਣ ਇੱਕੋ ਹੀ ਮਹਿਲਾ ਮੰਤਰੀ ਡਾ. ਬਲਜੀਤ ਕੌਰ ਹਨ। ਇਸ ਨੂੰ ਲੈ ਕੇ ਜਦੋਂ ਲੁਧਿਆਣਾ ਤੋਂ ਭਾਜਪਾ ਦੇ ਬੁਲਾਰੇ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ "ਮਹਿਲਾਵਾਂ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਹਿਲਾਵਾਂ ਨਾਲ ਹੀ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਹਿਲਾਵਾਂ ਨੂੰ ਦਿੱਤਾ ਜਾਣਾ ਸੀ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਤਾਂ ਮਹਿਲਾ ਮੰਤਰੀਆਂ ਦੀ ਗਿਣਤੀ ਹੀ ਘਟਾ ਦਿੱਤੀ ਹੈ"।
ਕਿੰਨੇ ਮੰਤਰੀ ਹੋ ਸਕਦੇ ਨੇ ਸ਼ਾਮਿਲ?
ਦੱਸ ਦੇਈਏ ਕਿ ਕਿਸੇ ਵੀ ਸਰਕਾਰ ਦੇ ਵਿੱਚ ਜਿੰਨੇ ਵਿਧਾਇਕ ਜਿੱਤਦੇ ਨੇ ਉਨ੍ਹਾਂ ਵਿੱਚੋਂ 20 ਫੀਸਦੀ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ 92 ਵਿਧਾਇਕ ਜਿੱਤੇ ਸਨ। ਜਿੰਨ੍ਹਾਂ ਵਿੱਚੋਂ 1 ਨੇ ਅਸਤੀਫਾ ਦੇ ਦਿੱਤਾ ਸੀ। ਇੰਨ੍ਹਾਂ ਚੋਂ 18 ਮੰਤਰੀ ਬਣਾਏ ਜਾ ਸਕਦੇ ਹਨ। ਹਾਲੇ ਸਰਕਾਰ ਦੇ ਕੋਲ ਮੰਤਰੀਆਂ ਦੀ ਗਿਣਤੀ 16 ਹੈ। ਇਸ ਦਾ ਮਤਲਬ ਸਰਕਾਰ ਦੋ ਮੰਤਰੀਆਂ ਨੂੰ ਹੋਰ ਹਾਲੇ ਕੈਬਿਨਟ ਵਿੱਚ ਸ਼ਾਮਿਲ ਕਰ ਸਕਦੀ ਹੈ।
ਜਾਤੀ ਸਮੀਕਰਨ ਦਾ ਧਿਆਨ
ਸਰਕਾਰਾਂ ਵੱਲੋਂ ਜਿੱਥੇ ਹਰ ਵਰਗ ਨੂੰ ਧਿਆਨ 'ਚ ਰੱਖਿਆ ਜਾਂਦਾ ਹੈ, ਉੱਥੇ ਹੀ ਜਾਤੀ ਸਮੀਕਰਨਾਂ ਨੂੰ ਵੀ ਮਹੱਤਵ ਦਿੰਦਾ ਜਾਂਦਾ ਹੈ। ਇਸ ਦੀ ਤਾਜਾ ਮਿਸਾਲ 23 ਸੰਤਬਰ ਨੂੰ ਹੋਏ ਕੈਬਨਿਟ ਵਿਸਥਾਰ 'ਚ ਦੇਖਣ ਨੂੰ ਮਿਲੀ। ਜਦੋਂ ਮੰਤਰੀ ਮੰਡਲ 'ਚ ਉਨਾਂ ਹੀ ਜਾਤੀਆਂ ਦੇ ਵਿਧਾਇਕਾਂ ਨੂੰ ਚੁਣਿਆ ਗਿਆ, ਜਿਸ ਜਾਤੀ ਦੇ ਮੰਤਰੀਆਂ ਦੀ ਛੁੱਟੀ ਕੀਤੀ ਗਈ ਹੈ। 5 ਨਵੇਂ ਮੰਤਰੀਆਂ ਚੋਂ ਦੋ ਮੰਤਰੀ ਅਨੁਸੂਚਿਤ ਜਾਤੀ ਦੇ ਵਿਧਾਇਕ ਮੰਤਰੀ ਬਣੇ ਹਨ। ਜਦਕਿ ਦੋ ਜੱਟ ਅਤੇ ਇੱਕ ਮੰਤਰੀ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ। ਹੁਣ ਵੇਖਣਾ ਹੋਵੇਗਾ ਕਿ ਜੋ ਇੱਕ ਮੰਤਰੀ ਦੀ ਥਾਂ ਹਾਲੇ ਕੈਬਨਿਟ 'ਚ ਖਾਲੀ ਪਈ ਹੈ, ਉਸ ਨੂੰ ਕਦੋਂ ਭਰਿਆ ਜਾਂਦਾ ਹੈ ਜਾਂ ਫਿਰ ਰਹਿੰਦੇ ਢਾਈ ਸਾਲ 16 ਮੰਤਰੀਆਂ ਨਾਲ ਹੀ ਸਰਕਾਰ ਚੱਲੇਗੀ। ਜੇਕਰ ਇੱਕ ਕੈਬਨਿਟ ਮੰਤਰੀ ਨੂੰ ਸ਼ਾਮਿਲ ਕੀਤਾਂ ਜਾਂਦਾ ਹੈ ਤਾਂ ਇਹ ਹੋਰ ਵੀ ਅਹਿਮ ਹੋ ਜਾਵੇਗਾ ਕਿ ਕੀ ਇਸੇ ਮਹਿਲਾ ਵਿਧਾਇਕ ਨੂੰ ਮੰਤਰੀ ਬਣਿਆ ਜਾਵੇਗਾ ਜਾਂ ਫਿਰ ਨਹੀਂ।
- "ਵਾਅਦਿਆਂ ਤੋਂ ਮੁਕਰੀ, ਇਰਾਦਿਆਂ ਤੋਂ ਮੁਕਰੀ, ਸਾਨੂੰ ਇੱਕ-ਇੱਕ ਗੱਲ ਦਾ ਹਿਸਾਬ ਚਾਹੀਦਾ", ਮੁੱਖ ਮੰਤਰੀ 24 ਵਾਰ ਆਪਣੇ ਵਾਅਦੇ ਤੋਂ ਮੁਕਰੇ, ਠੇਕਾ ਮੁਲਾਜ਼ਮਾਂ ਨੇ ਲਗਾ ਦਿੱਤੀ ਸ਼ਿਕਾਇਤਾਂ ਦੀ ਝੜੀ - Demonstration of contract employees
- 'ਆਪ' ਸਰਕਾਰ ਦੇ 5 ਨਵੇਂ ਮੰਤਰੀ: ਕਿਸ ਨਵੇਂ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ, ਇੱਕ ਕਲਿੱਕ ਜਰੀਏ ਜਾਣੋ ਸਾਰੀ ਜਾਣਕਾਰੀ.... - Cabinet Ministers Portfolio
- ਮੁੱਖ ਮੰਤਰੀ ਦੀ ਟੀਮ 'ਚ 5 ਨਵੇਂ ਮੰਤਰੀਆਂ ਦੀ ਹੋਈ ਐਂਟਰੀ, ਵੇਖੋ ਕਿਸ-ਕਿਸ ਨਵੇਂ ਮੰਤਰੀ ਨੇ ਚੁੱਕੀ ਸਹੁੰ? ਜਾਣਨ ਲਈ ਕਰੋ ਇੱਕ ਕਲਿੱਕ - PUNJAB CABINET RESHUFFLE