ਚੰਡੀਗੜ੍ਹ: ਹਰ ਵਰਗ ਦੀ ਤਰ੍ਹਾਂ ਖੇਤੀਬਾੜੀ ਦੇ ਖਿੱਤੇ ਨਾਲ ਜੂੜੇ ਪੂਰੇ ਪੰਜਾਬ ਦੇ ਕਿਸਾਨਾਂ ਦੀ ਨਜ਼ਰ ਵੀ ਬਜਟ ਉੱਤੇ ਸੀ ਅਤੇ ਪੰਜਾਬ ਸਰਕਾਰ ਨੇ ਖੇਤੀ ਲਈ ਕੁੱਲ੍ਹ 13,784 ਕਰੋੜ ਰੁਪਏ ਦਾ ਬਜਟ ਪਾਸ ਕਰਦਿਆਂ ਕਿਸਾਨਾਂ ਉੱਤੇ ਕੋਈ ਵਾਧੂ ਬੋਝ ਨਹੀਂ ਪਾਇਆ ਹੈ ਅਤੇ ਕਿਸਾਨਾਂ ਨੂੰ ਮਿਲਦੀਆਂ ਸਹੂਲਤਾਂ ਨੂੰ ਵੀ ਜਾਰੀ ਰੱਖਿਆ ਹੈ।
ਗੰਨਾਂ ਕਿਸਾਨਾਂ ਵੱਲ ਧਿਆਨ: ਦੱਸ ਦਈਏ ਪਿਛਲੇ ਇੱਕ ਦਹਾਕੇ ਤੋਂ ਸੂਬੇ ਦੇ ਗੰਨਾਂ ਕਿਸਾਨ ਆਪਣੀ ਫਸਲ ਦੇ ਸਹੀ ਮੁੱਲ ਲਈ ਹਮੇਸ਼ਾ ਸੰਘਰਸ਼ ਕਰਦੇ ਨਜ਼ਰ ਆਏ ਹਨ ਪਰ ਇਸ ਵਾਰ ਪੰਜਾਬ ਸਰਕਾਰ ਨੇ ਗੰਨਾਂ ਕਾਸ਼ਤਕਾਰਾਂ ਦਾ ਵੀ ਖ਼ਾਸ ਖਿਆਲ ਰੱਖਿਆ ਹੈ। ਦਰਅਸਲ ਗੰਨਾਂ ਕਿਸਾਨਾਂ ਲਈ ਪੰਜਾਬ ਸਰਕਾਰ ਨੇ 467 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਹੈ। ਇਸ ਦੇ ਨਾਲ ਹੀ ਅਗਲੇ ਸਾਲ ਲਈ 390 ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਕਿਸਾਨਾਂ ਨੂੰ ਮਿਲਦੀ ਰਹੇਗੀ ਮੁਫਤ ਬਿਜਲੀ: ਜਿੱਥੇ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਵੱਲ ਪੰਜਾਬ ਸਰਕਾਰ ਨੇ ਬਜਟ ਸੈਸ਼ਨ ਦੌਰਾਨ ਧਿਆਨ ਕੀਤਾ ਹੈ ਉੱਥੇ ਹੀ ਆਮ ਕਿਸਾਨਾਂ ਉੱਤੇ ਵੀ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ। ਪੰਜਾਬ ਦੇ ਕਿਸਾਨਾਂ ਨੂੰ ਮੋਟਰਾਂ ਲਈ ਮਿਲਦੀ ਮੁਫ਼ਤ ਬਿਜਲੀ ਜਾਰੀ ਪੰਜਾਬ ਸਰਕਾਰ ਵੱਲੋਂ ਰੱਖੀ ਜਾਵੇਗੀ। ਮੁਫਤ ਬਿਜਲੀ ਦੀ ਸਹੂਲਤ ਨੂੰ ਜਾਰੀ ਰੱਖਣ ਦੇ ਲਈ 9330 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਗਿਆ ਹੈ।
- ਰਵਨੀਤ ਬਿੱਟੂ ਸਾਥੀਆਂ ਸਮੇਤ ਅੱਜ ਬਾਅਦ ਦੁਪਹਿਰ ਦੇਣਗੇ ਗ੍ਰਿਫ਼ਤਾਰੀ, ਕਾਨੂੰਨੀ ਕਾਰਵਾਈ 'ਚ ਵਿਘਨ ਪਾਉਣ ਦਾ ਬਿੱਟੂ ਉੱਤੇ ਹੈ ਇਲਜ਼ਾਮ
- ਕਿਸਾਨ ਅੰਦੋਲਨ ਉੱਤੇ ਖੇਤੀਬਾੜੀ ਮਾਹਿਰ ਸਰਦਾਰਾ ਸਿੰਘ ਜੋਹਲ ਦਾ ਬਿਆਨ, ਕਿਹਾ-ਕਿਸਾਨਾਂ ਵੱਲੋਂ ਸੜਕਾਂ ਅਤੇ ਟ੍ਰੇਨਾਂ ਰੋਕਣੀਆਂ ਗਲਤ, ਕਿਹਾ-ਪੰਜਾਬ 'ਚੋਂ ਭੱਜ ਰਹੀ ਇੰਡਸਟਰੀ
- ਜ਼ੀਰਾ ਵਿੱਚ ਦਿਨ ਦਿਹਾੜੇ ਗੁੰਡਾਗਰਦੀ; ਨੌਜਵਾਨ ਉੱਤੇ ਹਮਲਾ ਤੇ ਲੁੱਟ ਖੋਹ, ਕਾਰ ਦੀ ਕੀਤੀ ਭੰਨਤੋੜ
ਖੇਤੀ ਵਿਭਿੰਨਤਾ ਲਈ ਅਹਿਮ ਕਦਮ: ਖਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਯੋਗ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਟਿਕਾਊ ਖੇਤੀ ਨੂੰ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਖੁਸ਼ਹਾਲੀ ਦਾ ਆਧਾਰ ਮੰਨਦਿਆਂ ਖੇਤੀ ਵਿਭਿੰਨਤਾ ਲਈ ਅਹਿਮ ਕਦਮ ਚੁੱਕੇ ਹਨ। ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨਾ, ਸਰਕਾਰ ਵੱਲੋਂ ਮੂੰਗੀ ਦੀ ਖਰੀਦ ਅਤੇ ਮਿਲਕਫੈੱਡ ਉਤਪਾਦਾਂ ਦੀ ਸ਼ਾਨਦਾਰ ਮੰਡੀਕਰਨ ਯੋਜਨਾ ਇਸ ਸਬੰਧ ਵਿੱਚ ਮੋਹਰੀ ਕਦਮ ਸਨ। ਇਸ ਸਾਲ ਦਾ ਬਜਟ ਖੇਤੀ ਖੇਤਰ ਨੂੰ ਹੋਰ ਹੁਲਾਰਾ ਦੇਵੇਗਾ।