ਚੰਡੀਗੜ੍ਹ: ਬੀਤੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਨਾ ਨਾ ਕੇਵਲ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਬਲਕਿ ਲੋਕਾਂ ਦੀਆਂ ਜਾਨਾਂ ਨੂੰ ਵੀ ਜੋਖਿਮ 'ਚ ਪਾਇਆ ਜਾਂਦਾ ਹੈ, ਪਰ ਹੁਣ ਅਜਿਹਾ ਕਰਨ ਵਾਲਿਆਂ ਨੂੰ ਮਹਿੰਗਾ ਭੁਗਤਾਨ ਵੀ ਕਰਨਾ ਪੈ ਸਕਦਾ ਹੈ। ਦਰਅਸਲ ਬੰਗਲੌਰ ਪੁਲਿਸ ਦੀ ਤਰਜ਼ 'ਤੇ, ਪੰਜਾਬ ਦੇ ਏਡੀਜੀਪੀ ਟ੍ਰੈਫਿਕ ਨੇ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਹਨ। ਇਸ ਤਹਿਤ ਹੁਣ ਸਨਰੂਫ ਲਗਜ਼ਰੀ ਕਾਰਾਂ 'ਚ ਸਵਾਰ ਹੋ ਕੇ ਸੂਬੇ 'ਚ ਹੰਗਾਮਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹਨਾਂ ਨਿਯਮਾਂ ਤਹਿਤ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਸਾਰੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨਾ ਲੱਗੇਗਾ। ਅਜਿਹਾ ਕਰਨ 'ਤੇ ਏ.ਡੀ.ਜੀ.ਪੀ ਨੇ ਟ੍ਰੈਫਿਕ ਪੁਲਿਸ ਨੂੰ ਚਲਾਨ ਕਰਨ ਦੇ ਹੁਕਮ ਦਿੱਤੇ ਹਨ।
ਏਡੀਜੀਪੀ ਨੇ ਜਾਰੀ ਹੁਕਮਾਂ ਵਿੱਚ ਕਿਹਾ ਹੈ ਕਿ ਇਹ ਨਿਯਮ ਰਾਸ਼ਟਰੀ ਰਾਜ ਮਾਰਗਾਂ ਅਤੇ ਸ਼ਹਿਰ ਦੀਆਂ ਸੜਕਾਂ ਤੱਕ ਲਾਗੂ ਹੋਵੇਗਾ। ਆਪਣੇ ਆਦੇਸ਼ ਵਿੱਚ, ਏਡੀਜੀਪੀ ਨੇ ਬੈਂਗਲੁਰੂ ਪੁਲਿਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉੱਥੋਂ ਦੀ ਪੁਲਿਸ ਨੇ ਸਨਰੂਫ ਤੋਂ ਬਾਹਰ ਜਾ ਕੇ ਮਸਤੀ ਕਰਨ ਜਾਂ ਹੰਗਾਮਾ ਕਰਨ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ।
ਇਹਨਾਂ ਕਾਰਨਾਂ ਕਰਕੇ ਜਾਰੀ ਕਰਨੇ ਪਏ ਹੁਕਮ : ਹੁਕਮਾਂ 'ਚ ਕਿਹਾ ਗਿਆ ਹੈ ਕਿ ਲਗਜ਼ਰੀ ਕਾਰਾਂ ਸਨਰੂਫ ਨਾਲ ਫਿੱਟ ਹੋਣ ਕਾਰਨ ਲੋਕ ਅਕਸਰ ਹੀ ਅਸਮਾਨ ਵੱਲ ਬਾਹਾਂ ਫੈਲਾ ਕੇ ਚਲਦੀ ਗੱਡੀ ਚੋਂ ਬਾਹਰ ਝਾਕਦੇ ਹਨ। ਇਨ੍ਹਾਂ ਤੋਂ ਨਿਕਲ ਕੇ ਛੋਟੇ ਬੱਚੇ ਅਤੇ ਬਾਲਗ ਸੜਕਾਂ ਉੱਤੇ ਹੰਗਾਮਾ ਕਰਦੇ ਹਨ। ਇਸ ਨਾਲ ਡਰਾਈਵਰ ਦਾ ਧਿਆਨ ਭਟਕ ਜਾਂਦਾ ਹੈ। ਅਜਿਹੇ 'ਚ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ਲੋਕਾਂ ਦਾ ਚਲਾਨ ਕੱਟਣਾ ਲਾਜ਼ਮੀ ਹੋ ਗਿਆ ਹੈ। ਇਸ ਸਬੰਧੀ ਟਰੈਫਿਕ ਵਿੰਗ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ। ਜੇਕਰ ਕੋਈ ਅਜਿਹਾ ਵਾਹਨ ਸਾਡੇ ਧਿਆਨ ਵਿੱਚ ਆਉਂਦਾ ਹੈ। ਇਸ ਲਈ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇ। ਮੁਹਾਲੀ ਦੇ ਡੀਐਸਪੀ ਟਰੈਫਿਕ ਮਹੇਸ਼ ਸੈਣੀ ਨੇ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
- ਫਤਿਆਬਾਦ 'ਚ ਟੈਕਸੀ ਯੂਨੀਅਨ ਦੇ ਅੱਡੇ ਨੂੰ ਬਣਾਇਆ ਜੂਏ ਦਾ ਅੱਡਾ; ਮੌਕੇ 'ਤੇ ਪਹੁੰਚੀ ਪੁਲਿਸ, ਮੁਲਜ਼ਮ ਦਬੋਚੇ - gambling den In Fatiabad
- ਧਰਤੀ ਹੇਠਲੇ ਪਾਣੀ ਬਚਾਉਣ ਦੇ ਉਪਰਾਲੇ ਨੂੰ ਪਿਆ ਬੂਰ, ਸੰਸਥਾ ਨੇ ਸ਼ਰਤ ਮੁਤਾਬਕ ਕਿਸਾਨਾਂ ਨੂੰ ਕੀਤਾ ਸਨਮਾਨਿਤ - Save ground water
- ਪੰਜਾਬ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਬਰਨਾਲਾ ਪੁਲਿਸ ਨੇ ਯੂਪੀ ਤੋਂ 4 ਮੁਲਜ਼ਮ ਕੀਤੇ ਗ੍ਰਿਫ਼ਤਾਰ, 4.25 ਨਸ਼ੀਲੀਆਂ ਗੋਲੀਆਂ ਬਰਾਮਦ - 4 drug suppliers arrested
26 ਹਜ਼ਾਰ ਰੁਪਏ ਤੋਂ ਵੱਧ ਹੋ ਸਕਦਾ ਹੈ ਜੁਰਮਾਨਾ : ਜ਼ਿਕਰਯੋਗ ਹੈ ਕਿ ਕਾਰ ਕੰਪਨੀਆਂ ਵੱਲੋਂ ਲੋਕਾਂ ਦੀ ਸਹੂਲਤ ਲਈ ਸਨਰੂਫ ਵਰਗੇ ਟ੍ਰੇਂਡ ਫੀਚਰ ਦਿੱਤੇ ਗਏ ਹਨ ਪਰ ਕਈ ਨੌਜਵਾਨ ਇਸ ਦੀ ਦੁਰਵਰਤੋਂ ਕਰਦੇ ਹਨ। ਅਜਿਹੇ ਮਾਮਲਿਆਂ 'ਚ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ। ਕੁਝ ਸਮਾਂ ਪਹਿਲਾਂ ਦਿੱਲੀ ਵਿੱਚ ਇੱਕ ਨੌਜਵਾਨ ਸਨਰੂਫ ਖੋਲ੍ਹ ਕੇ ਲੇਟ ਗਿਆ ਸੀ। ਪੁਲਿਸ ਨੂੰ ਇਸ ਦੀ ਵੀਡੀਓ ਮਿਲੀ ਹੈ। ਇਸ ਤੋਂ ਬਾਅਦ ਉਸ 'ਤੇ 26 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇੱਥੇ ਵੀ ਜੁਰਮਾਨਾ ਇਸ ਹੱਦ ਤੱਕ ਸੀਮਤ ਹੋ ਸਕਦਾ ਹੈ।