ਹੁਸ਼ਿਆਰਪੁਰ : ਬੀਤੇ ਦਿਨੀਂ ਪਿੰਡ ਮੋਰਾਂਵਾਲੀ ਦੀ ਬੇਟੀ ਪ੍ਰਿਅੰਕਾ ਦਾਸ ਅਫ਼ਰੀਕਾ ਦੇ ਤਨਜਾਇਨ ਕਿਲ ਮਜਰੂ ਵਿਖੇ ਦੁਨੀਆਂ ਦੀ ਦੂਸਰੇ ਨੰਬਰ ਤੇ ਸਭ ਤੋਂ ਉੱਚੀ ਚੋਟੀ ਮਾਉੰਟ ਟ੍ਰੈਕਿੰਗ ਵਿਚ ਹਿੱਸਾ ਲੈਣ ਲਈ ਗਈ ਸੀ। ਜਿਸ ਨੂੰ ਪ੍ਰਿਅੰਕਾ ਦਾਸ ਨੇ ਬਖੂਬੀ ਫਤਿਹ ਕਰਕੇ ਵਰਲਡ ਵਿਚੋਂ ਚੌਥਾ ਸਥਾਨ ਪ੍ਰਾਪਤ ਇਲਾਕੇ ਸਮੇਤ ਦੇਸ਼ ਦਾ ਮਾਣ ਵਧਾਇਆ। ਇਸ ਸਬੰਧੀ ਅੱਜ ਸ਼ਹੀਦ ਭਗਤ ਸਿੰਘ ਸਮਾਰਕ ਗੜ੍ਹਸ਼ੰਕਰ ਵਿਖੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ, ਉਪਕਾਰ ਐਜ਼ੂਕੇਸ਼ਨਲ ਚੈਰੀਟੇਬਲ ਟਰੱਸਟ, ਜੀਵਨ ਜਾਗ੍ਰਿਤੀ ਮੰਚ ਅਤੇ ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਵੱਲੋਂ ਸਾਂਝੇ ਤੌਰ 'ਤੇ ਪ੍ਰਿਅੰਕਾ ਦਾਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਭੁਪਿੰਦਰ ਰਾਣਾ, ਸਾਬਕਾ ਪ੍ਰਿੰਸੀਪਲ ਬਿੱਕਰ ਸਿੰਘ ਅਤੇ ਅਸ਼ਵਨੀ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਹਾ ਕਿ ਪ੍ਰਿਅੰਕਾ ਦਾਸ ਨੇ ਦੂਨੀਆਂ ਦੀ ਦੂਸਰੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲਮਨਜਾਰੋ ਜਿਸ ਦੀ ਉਚਾਈ 5892 ਮੀਟਰ ਹੈ ਨੂੰ 15 ਅਗਸਤ ਨੂੰ ਬਾਖੂਬੀ ਫਤਹਿ ਕਰਕੇ ਵਿਸ਼ਵ ਵਿਚੋਂ ਚੌਥਾ ਸਥਾਨ ਪ੍ਰਾਪਤ ਕਰਕੇ ਇਲਾਕੇ ਸਮੇਤ ਦੇਸ਼ ਦਾ ਨਾਮ ਰੌਸ਼ਨ ਕੀਤਾ। ਜੋਕਿ ਅਾਪਣੇ ਆਪ ਵਿੱਚ ਬਹੁਤ ਵੱਡੀ ਉਪਲਬਧੀ ਹੈ।
ਪ੍ਰਿਅੰਕਾ ਦਾਸ ਦਾ ਮਾਣ-ਸਨਮਾਨ ਕਰਨ ਦੀ ਅਪੀਲ ਕੀਤੀ: ਇਸ ਮੌਕੇ ਵੱਖ- ਵੱਖ ਸੰਸਥਾਵਾਂ ਵੱਲੋਂ ਪ੍ਰਿਅੰਕਾ ਦਾਸ ਨੂੰ 11 ਹਜਾਰ ਰੁਪਏ ਦਾ ਚੈੱਕ ਅਤੇ ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਭੇਟ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਗੋਲਡੀ ਸਿੰਘ ਬੀਹੜਾ ਨੇ ਇਲਾਕੇ ਦੀਆਂ ਹੋਰ ਸੰਸਥਾਵਾਂ ਨੂੰ ਵੀ ਪ੍ਰਿਅੰਕਾ ਦਾਸ ਦਾ ਮਾਣ-ਸਨਮਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਦੇਵ ਰਾਏ, ਐਡਵੋਕੇਟ ਜਸਵੀਰ ਰਾਏ, ਦਿਨੇਸ਼ ਰਾਣਾ, ਰਣਜੀਤ ਸਿੰਘ ਬੰਗਾ, ਬਿੱਟੂ ਵਿੱਜ, ਲੈਕਚਰਾਰ ਰਾਜ ਕੁਮਾਰ, ਰੋਕੀ ਮੋਇਲਾ, ਹੈਪੀ ਸਾਧੋਵਾਲ, ਸੂਬੇਦਾਰ ਕੇਵਲ ਸਿੰਘ, ਪ੍ਰੋਫੈਸਰ ਸੁਭਾਸ਼ ਜੋਸ਼ੀ, ਬੱਬ ਰਹੱਲੀ, ਸੁਰਿੰਦਰ ਚੁੰਬਰ, ਨੇਕਾ ਬੰਗਾ, ਲਖਵਿੰਦਰ ਕੁਮਾਰ, ਮਾਸਟਰ ਹੰਸ ਰਾਜ, ਅਵਤਾਰ ਸਿੰਘ, ਜੋਗਾ ਸਿੰਘ, ਪ੍ਰੀਤ, ਸਤੀਸ਼ ਸੋਨੀ ਅਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਿੰਸੀਪਲ ਬਿੱਕਰ ਸਿੰਘ ਨੇ ਧੰਨਵਾਦ ਕੀਤਾ।
- ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਵਿਕਾਸ ਬੱਗਾ ਦੇ ਕਤਲ 'ਚ ਸ਼ਾਮਲ ਹਥਿਆਰਾਂ ਦਾ ਸਪਲਾਇਰ ਲੁਧਿਆਣਾ ਤੋਂ ਗ੍ਰਿਫਤਾਰ, ਦਿੱਲੀ ਪੁਲਿਸ ਅਤੇ NIA ਨੂੰ ਮਿਲੀ ਕਾਮਯਾਬੀ - Vikas bagga murder update
- ਰੱਖੜ ਪੁੰਨਿਆਂ ਮੌਕੇ ਸੁਖਬੀਰ ਬਾਦਲ ਨੇ ਸੀਐੱਮ ਮਾਨ ਨੂੰ ਲਿਆ ਲੰਮੇਂ ਹੱਥੀਂ, ਕਿਹਾ- ਭਗਵੰਤ ਮਾਨ ਨੇ ਸਿੱਖੇ ਪੰਜਾਬੀਆਂ ਨੂੰ ਲੁੱਟਣ ਦੇ ਤਰੀਕੇ - Political gathering at Rakhar Punya
- ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕੀਤੀ ਸਿਆਸੀ ਸਟੇਜ - political stage
ਪ੍ਰਿਅੰਕਾ ਦਾਸ ਨੇ ਦੱਸਿਆ ਕਿ ਐਨ.ਸੀ.ਸੀ. ਜੋਇੰਨ ਕਰਨ ਤੋਂ ਬਾਅਦ ਮੌਂਟਿੰਗ ਅਤੇ ਅਡਵਾਂਸ ਦਾ ਉੱਤਰਾਖੰਡ ਵਿੱਖੇ ਕੋਰਸ ਕੀਤਾ। ਹੁਣ ਉਸ ਨੇ ਅਫ਼ਰੀਕਾ ਵਿਖੇ ਚੌਥੇ ਇੰਟਰਨੈਸ਼ਨਲ ਪੀਕ ਮਾਉਂਟ ਤੇ (ਟ੍ਰੈਕਿੰਗ) ਵਿਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਜਿਸ ਦਾ ਸਿਹਰਾ ਐਡਵੋਕੇਟ ਜਸਵੀਰ ਸਿੰਘ ਰਾਏ ਅਤੇ ਸੂਬੇਦਾਰ ਕੇਵਲ ਸਿੰਘ ਨੂੰ ਜਾਂਦਾ ਹੈ।