ਲੁਧਿਆਣਾ: ਲੁਧਿਆਣਾ 'ਚ ਸਰਕਾਰੀ ਗਾਇਨਕੋਲੋਜਿਸਟ ਤੇ ਚਾਰਜ ਸ਼ੀਟ ਦੀ ਤਿਆਰੀ, ਮਰੀਜ਼ਾਂ ਨੂੰ ਆਪਣੇ ਪਤੀ ਦੇ ਸਕੈਨਿਕ ਸੈਂਟਰ ਤੇ ਭੇਜਦੀ ਸੀ। ਲੁਧਿਆਣਾ ਸਿਵਲ ਸਰਜਨ ਨੇ ਜਾਣਕਾਰੀ ਦਿੱਤੀ ਕਿ ਉਕਤ ਡਾਕਟਰ, ਹੈਲਥ ਡਾਰੈਕਟਰ ਨੇ ਆਦੇਸ਼ ਜਾਰੀ ਕੀਤੇ ਹਨ।
ਚਾਰਜ਼ ਸ਼ੀਟ ਦੀ ਤਿਆਰੀ : ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਮਰੀਜ਼ ਨੂੰ ਆਪਣੇ ਹੀ ਪਤੀ ਦੇ ਸਕੈਨਿੰਗ ਸੈਂਟਰ ਤੇ ਰੈਫਰ ਕਰਨ ਵਾਲੀ ਮਹਿਲਾ ਡਾਕਟਰ ਤੇ ਚਾਰਜ਼ ਸ਼ੀਟ ਦੀ ਤਿਆਰੀ ਚੱਲ ਰਹੀ ਹੈ। ਡਾਇਰੈਕਟਰ ਹੈਲਥ ਨੇ ਮਹਿਲਾ ਡਾਕਟਰ ਨੂੰ ਚਾਰਜ਼ਸ਼ੀਟ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਸਿਵਿਲ ਸਰਜਨ ਨੂੰ ਚਾਰ ਸ਼ੀਟ ਤਿਆਰ ਕਰ ਭੇਜਣ ਲਈ ਕਿਹਾ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਸਿਵਿਲ ਸਰਜਨ ਡਾਕਟਰ ਜਸਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਿਰਦੇਸ਼ ਮਿਲੇ ਹਨ ਜਿਸ 'ਤੇ ਉਨ੍ਹਾਂ ਵੱਲੋਂ ਚਾਰਜ਼ ਸ਼ੀਟ ਦਾ ਡਰਾਫਟ ਸਿਵਲ ਹਸਪਤਾਲ ਦੇ ਐਸ.ਐਮ.ਓ. ਵੱਲੋਂ ਤਿਆਰ ਕਰਕੇ ਜਲਦ ਹੀ ਡਾਇਰੈਕਟਰ ਹੈਲਥ ਨੂੰ ਭੇਜਿਆ ਜਾਵੇਗਾ।
ਅਲਟਰਾ ਸਾਊਂਡ ਸੈਂਟਰ ਦੇ ਖਿਲਾਫ ਕਾਰਵਾਈ: ਸਿਵਲ ਸਰਜਨ ਨੇ ਕਿਹਾ ਕਿ ਉਸ ਤੋਂ ਬਾਅਦ ਚਾਰਜ ਸ਼ੀਟ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਲਟਰਾ ਸਾਊਂਡ ਸੈਂਟਰ ਦੇ ਖਿਲਾਫ ਕਾਰਵਾਈ ਦੀ ਜਰੂਰਤ ਨਹੀਂ ਹੈ ਕਿਉਂਕਿ ਰੈਫਰ ਹੋ ਕੇ ਮਰੀਜ਼ ਉਨ੍ਹਾਂ ਦੇ ਕੋਲ ਆਉਂਦੇ ਸੀ ਅਤੇ ਸਕੈਨਿੰਗ ਕਰਾ ਕੇ ਚਲੇ ਜਾਂਦੇ ਸੀ। ਉਨ੍ਹਾਂ ਨੇ ਆਂਕੜਿਆਂ ਨੂੰ ਲੈ ਕੇ ਵੀ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ।
- ਲੋਕ ਸਭਾ 'ਚ ਮਿਲੀ ਹਾਰ ਦਾ ਮੰਥਨ ਕਰੇਗਾ ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਬਾਦਲ ਨੇ ਸੱਦੀ ਕੋਰ ਕਮੇਟੀ ਮੀਟਿੰਗ - Akali Dal Core Committee Meeting
- ਖੇਮਕਰਨ ਹਲਕੇ ਦੇ ਪਿੰਡ ਭੈਣੀ ਮੱਸਾ ਸਿੰਘ ਜ਼ਮੀਨੀ ਰਸਤੇ ਨੂੰ ਲੈ ਕੇ ਹੋਏ ਝਗੜੇ 'ਚ ਚੱਲੀ ਗੋਲੀ, 5 ਲੋਕ ਜ਼ਖਮੀ - Shots fired along the land route
- ਦੇਸ਼ਾਂ ਵਿਦੇਸ਼ਾਂ 'ਚ ਮੋਗਾ ਦੀ ਟਰੈਕਟਰ ਮੰਡੀ ਦੀਆਂ ਪਈਆਂ ਧੁੰਮਾਂ, ਦੂਰੋਂ-ਦੂਰੋਂ ਟਰੈਕਟਰ ਖ਼ਰੀਦਣ ਤੇ ਵੇਚਣ ਆਉਂਦੇ ਨੇ ਲੋਕ - Tractor market of Moga