ETV Bharat / state

ਪ੍ਰਧਾਨ ਮੰਤਰੀ ਦਾ ਸਿੱਖਾਂ ਲਈ ਵੱਡਾ ਐਲਾਨ, ਕਿਹਾ ਹਰ ਸਿੱਖ ਨੂੰ ਹੋਵੇਗੀ ਮਿਲੇਗੀ ਖੁਸ਼ੀਂ - MAHARASHTRA RALLY

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਲਈ ਇੱਕ ਖੁਸ਼ਖ਼ਬਰੀ ਦਾ ਐਲਾਨ ਕੀਤਾ ਹੈ।

AMRITSAR TO NANDED FLIGHT
ਸਿੱਖਾਂ ਲਈ ਖੁਸ਼ਖ਼ਬਰੀ (Etv Bharat)
author img

By ETV Bharat Punjabi Team

Published : Nov 10, 2024, 2:22 PM IST

Updated : Nov 10, 2024, 2:58 PM IST

ਹੈਦਰਾਬਾਦ: 5 ਤਖ਼ਤਾਂ ਦੇ ਦਰਸ਼ਨ ਕਰਨਾ ਹਰ ਸਿੱਖ ਲਈ ਬਹੁਤ ਹੀ ਭਾਗਾਂ ਵਾਲੀ ਗੱਲ ਮੰਨਿਆ ਜਾਂਦਾ ਹੈ। ਇੰਨ੍ਹਾਂ ਹੀ 5 ਤਖ਼ਤਾਂ 'ਚੋਂ ਇੱਕ ਤਖ਼ਤ ਸ੍ਰੀ ਹਜ਼ੂਰ ਸਾਹਿਬ ਵੀ ਹੈ। ਹੁਣ ਸਿੱਖ ਸੰਗਤ ਨੂੰ ਇਸ ਗੁਰੂ ਘਰ ਦੇ ਦਰਸ਼ਨ ਕਰਨ 'ਚ ਹੋਰ ਵੀ ਆਸਾਨੀ ਹੋਵੇਗੀ, ਕਿਉਂਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਹਾਰਾਸ਼ਟਰ ਦੇ ਸ੍ਰੀ ਨਾਂਦੇੜ ਸਾਹਿਬ ਲਈ ਫਲਾਈਟ ਜਲਦੀ ਸ਼ੁਰੂ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਸ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਮਹਾਰਾਸ਼ਟਰ ਦੇ ਓਕਲਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸੰਕੇਤ ਦਿੱਤਾ ਗਿਆ ਕਿ ਸ੍ਰੀ ਨਾਂਦੇੜ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਹਿਬ ਲਈ ਜਲਦੀ ਹੀ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਉਡਾਣ ਕਦੋਂ ਸ਼ੁਰੂ ਕੀਤੀ ਜਾ ਸਕਦੀ ਹੈ।

ਸਿੱਖਾਂ ਨੂੰ ਜਲਦ ਮਿਲੇਗੀ ਵੱਡੀ ਖੁਸ਼ਖ਼ਬਰੀ (Etv Bharat)

ਮੋਦੀ ਦਾ ਰੈਲੀ ਨੂੰ ਸੰਬੋਧਨ

ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਕਲਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਂਦੇੜ ਤੋਂ ਦਿੱਲੀ ਅਤੇ ਆਦਮਪੁਰ ਲਈ ਹਵਾਈ ਸੇਵਾ ਸ਼ੁਰੂ ਹੋ ਗਈ ਹੈ। ਜਲਦੀ ਹੀ ਸਾਡੇ ਸਿੱਖ ਭਰਾਵਾਂ ਨੂੰ ਇੱਥੋਂ ਅੰਮ੍ਰਿਤਸਰ ਤੱਕ ਹਵਾਈ ਸਫਰ ਦੀ ਸਹੂਲਤ ਵੀ ਮਿਲਣ ਜਾ ਰਹੀ ਹੈ। ਸਿੱਖ ਧਰਮ ਦੇ ਦੋ ਤਖ਼ਤਾਂ ਨੂੰ ਜੋੜਨ ਲਈ ਇਹ ਰਸਤਾ ਬਹੁਤ ਜ਼ਰੂਰੀ ਹੈ। ਕਰੀਬ ਢਾਈ ਸਾਲ ਪਹਿਲਾਂ ਜਦੋਂ ਇਹ ਰਸਤਾ ਬੰਦ ਕੀਤਾ ਗਿਆ ਸੀ ਤਾਂ ਇਸ ਦਾ ਕਾਫੀ ਵਿਰੋਧ ਹੋਇਆ ਸੀ।

AMRITSAR TO NANDED FLIGHT
ਸਿੱਖਾਂ ਲਈ ਖੁਸ਼ਖ਼ਬਰੀ (Etv Bharat)

ਸੇਵਾਵਾਂ ਨੂੰ 2022 ਦੇ ਸ਼ੁਰੂ 'ਚ ਕੀਤਾ ਸੀ ਬੰਦ

ਕਾਬਲੇਜ਼ਿਕਰ ਹੈ ਕਿ ਅੰਮ੍ਰਿਤਸਰ-ਨਾਂਦੇੜ ਉਡਾਣ ਸੇਵਾ 2022 ਵਿਧਾਨ ਸਭਾ ਦੀ ਸ਼ੁਰੂਆਤ ਵਿੱਚ ਬੰਦ ਕਰ ਦਿੱਤੀ ਗਈ ਸੀ। ਇਹ ਪਹਿਲੀ ਵਾਰ ਨਹੀਂ ਸੀ। ਇਸ ਤੋਂ ਪਹਿਲਾਂ ਫਲਾਈਟ ਨੂੰ 30 ਸਤੰਬਰ 2021 ਨੂੰ ਰੋਕ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਦਾ ਵਿਰੋਧ ਕੀਤਾ ਸੀ ਫਿਰ ਸ਼੍ਰੋਮਣੀ ਕਮੇਟੀ ਦੀ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਖੁਦ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਪੱਤਰ ਲਿਖਿਆ ਸੀ। ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਹ ਉਡਾਣ 24 ਨਵੰਬਰ 2021 ਨੂੰ ਦੁਬਾਰਾ ਸ਼ੁਰੂ ਕੀਤੀ ਗਈ ਸੀ, ਜੋ ਸਿਰਫ ਤਿੰਨ ਮਹੀਨੇ ਚੱਲੀ ਸੀ।

AMRITSAR TO NANDED FLIGHT
ਸਿੱਖਾਂ ਲਈ ਖੁਸ਼ਖ਼ਬਰੀ (Etv Bharat)

ਫਲਾਈਟ ਹਫ਼ਤੇ ਵਿੱਚ ਤਿੰਨ ਦਿਨ ਚੱਲਦੀ ਸੀ

ਸਤੰਬਰ 2021 ਵਿੱਚ ਬੰਦ ਕੀਤੇ ਜਾਣ ਤੋਂ ਪਹਿਲਾਂ ਇਹ ਉਡਾਣ ਹਫ਼ਤੇ ਵਿੱਚ ਤਿੰਨ ਦਿਨ ਚੱਲਦੀ ਸੀ। ਪਰ ਜਦੋਂ ਇਹ ਨਵੰਬਰ 2021 ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਇਹ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਦੀਆਂ ਉਡਾਣਾਂ ਹਰ ਬੁੱਧਵਾਰ ਅਤੇ ਨਾਂਦੇੜ ਸਾਹਿਬ ਤੋਂ ਅੰਮ੍ਰਿਤਸਰ ਲਈ ਹਰ ਸ਼ਨੀਵਾਰ ਦੀਆਂ ਉਡਾਣਾਂ ਨਿਰਧਾਰਤ ਕੀਤੀਆਂ ਗਈਆਂ ਸਨ। ਪਰ ਹੁਣ ਇਸਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ। ਹੁਣ ਹਰ ਕੋਈ ਉਡੀਕ ਕਰੇਗਾ ਉਸ ਦਿਨ ਦੀ ਜਦੋਂ ਮੁੜ ਤੋਂ ਇਹ ਸੇਵਾ ਸ਼ੁਰੂ ਹੋਵੇਗੀ।

Last Updated : Nov 10, 2024, 2:58 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.