ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਐਤਵਾਰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ ਲੁਧਿਆਣਾ ਸ਼ਹਿਰ ਦੇ ਸਾਰੇ ਹੀ ਪੈਟਰੋਲ ਪੰਪ ਬੰਦ ਰਹਿਣਗੇ। ਭਾਵੇਂ ਉਹ ਪੰਪ ਰੂਰਲ ਇਲਾਕੇ ਦੇ ਵਿੱਚ ਹਨ ਜਾਂ ਫਿਰ ਸ਼ਹਿਰੀ ਖੇਤਰ ਦੇ ਵਿੱਚ ਹਨ ਸਾਰੇ ਹੀ ਮੁਕੰਮਲ ਬੰਦ ਰਹਿਣਗੇ।
ਖਰਚੇ ਘਟਾਉਣ ਲਈ ਲਿਆ ਫੈਸਲਾ: ਪੈਟਰੋਲ ਪੰਪ ਡੀਲਰਾਂ ਨੇ ਆਪਣੇ ਖਰਚੇ ਘਟਾਉਣ ਦੇ ਲਈ ਇਹ ਫੈਸਲਾ ਲਿਆ ਹੈ। ਡੀਲਰਾਂ ਨੇ ਕਿਹਾ ਕਿ ਸਾਨੂੰ ਵੀ ਇੱਕ ਛੁੱਟੀ ਦੀ ਲੋੜ ਹੈ ਅਤੇ ਸਾਡੀ ਕਮਿਸ਼ਨ ਦੇ ਵਿੱਚ ਵਾਧਾ ਨਾ ਹੋਣ ਕਰਕੇ ਸਾਡੇ ਖਰਚੇ ਜ਼ਿਆਦਾ ਹਨ। ਇਸ ਕਰਕੇ ਅਸੀਂ ਇੱਕ ਦਿਨ ਲਈ ਸੰਕੇਤਿਕ ਤੌਰ ਉੱਤੇ ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਲਿਆ ਹੈ।
ਵੀਕਲੀ ਆਫ: ਇਸ ਦੌਰਾਨ ਉਹਨਾਂ ਕਿਹਾ ਕਿ ਐਮਰਜੰਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ, ਜਿਸ ਦੇ ਵਿੱਚ ਫਾਇਰ ਬ੍ਰਿਗੇਡ ਜਾਂ ਫਿਰ ਐਂਬੂਲੈਂਸ ਆਦਿ ਸ਼ਾਮਿਲ ਹਨ। ਉਹਨਾਂ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਵੱਧ ਤੋਂ ਵੱਧ ਸਾਡਾ ਸਾਥ ਦੇਣ। ਉਹਨਾਂ ਕਿਹਾ ਕਿ ਐਤਵਾਰ ਸਵੇਰੇ 6 ਵਜੇ ਤੱਕ ਲੋਕ ਤੇਲ ਪਵਾ ਸਕਦੇ ਹਨ ਅਤੇ ਫਿਰ ਰੱਖੜੀ ਵਾਲੇ ਦਿਨ ਸੋਮਵਾਰ ਸਵੇਰੇ 6 ਵਜੇ ਤੋਂ ਮੁੜ ਤੋਂ ਤੇਲ ਮਿਲਣਾ ਸ਼ੁਰੂ ਹੋ ਜਾਵੇਗਾ। ਉਹਨਾਂ ਕਿਹਾ ਕਿ ਸਾਡਾ ਮੰਤਵ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਨਹੀਂ ਹੈ ਸਗੋਂ ਸਾਡਾ ਕੰਮ ਹੀ ਲੋਕਾਂ ਨਾਲ ਚੱਲਦਾ ਹੈ। ਉਹਨਾਂ ਕਿਹਾ ਕਿ ਇੱਕ ਤਰ੍ਹਾਂ ਦਾ ਇਹ ਵੀਕਲੀ ਆਫ ਹੈ ਜਿਸ ਨੂੰ ਅੱਗੇ ਵੀ ਅਸੀਂ ਜਾਰੀ ਰੱਖਾਂਗੇ।
- ਦੇਸ਼ ਦੀਆਂ 75 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪੀਏਯੂ ਸਿਖਰ 'ਤੇ, ਸਰਕਾਰ ਨੇ ਜਾਰੀ ਕੀਤੀ ਸੂਚੀ - Agriculture University ranked first
- ਕਾਰਗਿਲ ਦੀ ਜੰਗ 'ਚ ਸ਼ਹੀਦ ਹੋਏ ਅਜੈਬ ਸਿੰਘ ਦੇ ਪਰਿਵਾਰ ਨੂੰ ਉਹਨਾਂ 'ਤੇ ਮਾਣ - Kargil Vijay Diwas 25th Anniversary
- ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ਅਤੇ ਕੋਹਿਨੂਰ ਹੀਰੇ ਨੂੰ ਭਾਰਤ ਲਿਆਉਣ ਦੀ ਹੋਈ ਗੱਲ ਤਾਂ ਕੁਝ ਅਜਿਹਾ ਬੋਲੇ ਸਰਬਜੀਤ ਸਿੰਘ ਖਾਸਲਾ, ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ.. - Sarabjit Singh Khalsa
ਕਿਸੇ ਉੱਤੇ ਨਹੀਂ ਪਵੇਗਾ ਪ੍ਰਭਾਵ: ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਨਾਲ ਆਟੋ ਚਲਾਉਣ ਵਾਲੇ ਅਤੇ ਟੈਕਸੀ ਚਲਾਉਣ ਵਾਲੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਤਾਂ ਉਹਨਾਂ ਜਵਾਬ ਦਿੰਦਿਆਂ ਕਿਹਾ ਕਿ ਅਜਿਹਾ ਨਹੀਂ ਹੈ ਸਾਡਾ ਉਹਨਾਂ ਦੇ ਨਾਲ ਰੋਜ਼ ਵਾਹ ਪੈਂਦਾ ਹੈ। ਉਹ ਦੋ-ਦੋ ਦਿਨ ਬਾਅਦ ਆ ਕੇ ਸਾਡੇ ਕੋਲ ਸੀਐਨਜੀ ਅਤੇ ਪੈਟਰੋਲ ਡੀਜ਼ਲ ਆਦਿ ਪਵਾਉਂਦੇ ਹਨ। ਇਸ ਕਰਕੇ ਉਹ ਪਹਿਲਾਂ ਇਸ ਦੀ ਤਿਆਰੀ ਕਰ ਸਕਦੇ ਹਨ, ਉਹਨਾਂ ਨੇ ਜੇਕਰ ਪਹਿਲਾਂ ਹੀ ਸਟਾਕ ਕੀਤਾ ਹੋਵੇਗਾ ਤਾਂ ਉਹਨਾਂ ਨੂੰ ਲੋੜ ਨਹੀਂ ਪਵੇਗੀ।