ਲੁਧਿਆਣਾ: ਜਦੋਂ ਕਈ ਆਪਣੇ ਹੀ ਪਿੰਡ 'ਚ ਆਪਣੇ ਹੀ ਘਰੋਂ ਬਾਹਰ ਨਾ ਨਿਕਲ ਸਕੇ ਅਤੇ ਘਰੋਂ ਬਾਹਰ ਪੈਰ ਧਰਨ ਤੋਂ ਪਹਿਲਾਂ 10 ਵਾਰ ਸੋਚਣਾ ਪਵੇ ਤਾਂ ਕਿਵੇਂ ਦਾ ਲੱਗੇਗਾ। ਅਜਿਹਾ ਹੀ ਹਸਨਪੁਰ ਦੇ ਪਿੰਡ 'ਚ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ 'ਚ ਇਸ ਹੱਦ ਤੱਕ ਦਹਿਸ਼ਤ ਫੈਲ ਚੁੱਕੀ ਹੈ ਕਿ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਤਾਂ ਬਿਲਕੁਲ ਵੀ ਇੱਕਲਾ ਨਹੀਂ ਛੱਡਿਆ ਜਾ ਰਿਹਾ। ਇਸ ਦਾ ਕਰਨ ਪਿੰਡ 'ਚ ਜਮਦੂਤ ਬਣ ਘੁੰਮ ਰਹੇ ਅਵਾਰਾ ਕੁੱਤੇ ਹਨ।
ਲੋਕਾਂ 'ਚ ਡਰ ਦਾ ਮਹੌਲ
ਪਿੰਡ ਦੇ ਲੋਕਾਂ ਨੇ ਹੁਣ ਅਵਾਰਾ ਕੁੱਤਿਆਂ ਤੋਂ ਪਰੇਸ਼ਾਨ ਹੋ ਕੇ ਮੋਰਚਾ ਖੋਲ੍ਹ ਦਿੱਤਾ ਹੈ। ਹੱਥਾਂ ਵਿੱਚ ਡਾਂਗਾਂ ਫੜ ਕੇ ਪਿੰਡ ਦੇ ਲੋਕ ਘੁੰਮਦੇ ਹੋਏ ਨਜ਼ਰ ਆ ਰਹੇ ਹਨ।ਦੱਸ ਦਈਏ ਕਿ ਪਿੰਡ ਦੇ ਲੋਕਾਂ ਵੱਲੋਂ ਪਹਿਰੇਦਾਰੀ ਵੀ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਪਿੰਡ ਦਾ ਨੌਜਵਾਨ, ਬਜ਼ੁਰਗ ਜਾਂ ਬੱਚਾ ਇਹਨਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਨਾ ਹੋ ਸਕੇ ਕਿਉਂਕਿ ਇਸ ਤੋਂ ਪਹਿਲਾਂ ਵੀ ਦੋ ਬੱਚੇ ਇਹਨਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੇ ਨੇ। ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਵੱਲੋਂ ਹਾਈਵੇਅ ਨੂੰ ਜਾਮ ਕੀਤਾ ਗਿਆ ਸੀ. ਪ੍ਰਸ਼ਾਸਨ ਨੇ ਅਵਾਰਾ ਕੁੱਤਿਆਂ ਦੇ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਸੁਣਵਾਈ ਨਾ ਹੋਣ ਦੇ ਚੱਲਦਿਆਂ ਪਿੰਡ ਦੇ ਲੋਕਾਂ ਨੇ ਖੁਦ ਹੀ ਮੋਰਚਾ ਖੋਲ੍ਹਿਆ ਹੈ।
ਦੋ ਬੱਚਿਆਂ ਨੂੰ ਆਦਮ ਖੋਰ ਕੁੱਤਿਆਂ ਨੇ ਸ਼ਿਕਾਰ ਬਣਾਇਆ
ਜ਼ਿਕਰਯੋਗ ਹੈ ਕਿ ਪਿੰਡ ਦੇ ਦੋ ਬੱਚਿਆਂ ਨੂੰ ਆਦਮ ਖੋਰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਦੋ ਬੱਚਿਆਂ ਦੀ ਇੱਕ ਹਫਤੇ ਦੇ ਵਿੱਚ ਮੌਤ ਹੋ ਗਈ ਹੈ, ਜਿਸ ਕਰਕੇ ਪਿੰਡ ਦੇ ਲੋਕ ਸਹਿਮ ਦੇ ਵਿੱਚ ਹਨ। ਪਿੰਡ ਦੇ ਵਿੱਚ ਸਰਪੰਚ ਨੇ ਲੋਕਾਂ ਨੂੰ ਖਾਸ ਤੌਰ ਉੱਤੇ ਕਿਹਾ ਹੈ ਕਿ ਜੇਕਰ ਰਾਤ ਨੂੰ ਨਿਕਲਦੇ ਹਨ ਤਾਂ ਹੱਥਾਂ ਦੇ ਵਿੱਚ ਡੰਡੇ ਜਾ ਕੋਈ ਹਥਿਆਰ ਲੈ ਕੇ ਨਿਕਲਣ ਕਿਉਂਕਿ ਕੁੱਤੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਨੇ। ਪਿੰਡ ਦੇ ਵਿੱਚ ਅਵਾਰਾ ਕੁੱਤਿਆਂ ਦਾ ਇੰਨਾ ਖੌਫ ਹੋ ਗਿਆ ਹੈ ਕਿ ਪਿੰਡ ਤੋਂ ਨਿਕਲਣ ਲੱਗੇ ਵੀ ਲੋਕ ਰਾਤ ਨੂੰ ਸੋਚਦੇ ਹਨ ਅਤੇ ਬੱਚਿਆਂ ਨੂੰ ਤਾਂ ਘਰਾਂ ਦੇ ਵਿੱਚ ਹੀ ਡੱਕਿਆ ਹੋਇਆ ਹੈ। ਪਿੰਡ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਮਦਦ ਦੀ ਗੁਹਾਰ ਲਗਾਈ ਗਈ ਹੈ।
ਕਮਿਸ਼ਨਰ ਦੀ ਸਫਾਈ
ਇਸ ਸਬੰਧੀ ਜਦੋਂ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੁੱਤਿਆਂ ਦੀ ਸਮੱਸਿਆ ਗੰਭੀਰ ਹੈ, ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ 50,000 ਤੋਂ ਵੱਧ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ। ਕੁੱਤਿਆਂ ਨੂੰ ਮਾਰਿਆ ਨਹੀਂ ਜਾ ਸਕਦਾ, ਕੁੱਤਿਆਂ ਦੀ ਨਸਬੰਦੀ ਕਰਨ ਦੇ ਨਾਲ ਉਹਨਾਂ ਦੇ ਵਿੱਚ ਗੁੱਸਾ ਘੱਟ ਜਾਂਦਾ ਹੈ। ਉਹਨਾਂ ਕਿਹਾ ਕਿ ਮੇਅਰ ਬਣਨ ਤੋਂ ਬਾਅਦ ਅਸੀਂ ਹਾਊਸ ਦੇ ਵਿੱਚ ਇੱਕ ਪਾਲਸੀ ਵੀ ਬਣਾਉਣ ਜਾ ਰਹੇ ਹਾਂ ਤਾਂ ਜੋ ਕੁੱਤਿਆਂ ਦੀ ਖੂੰਖਾਰ ਕਿਸਮਾਂ ਹਨ ਉਹਨਾਂ ਉੱਤੇ ਲਗਾਮ ਲਗਾਈ ਜਾ ਸਕੇ। ਉਹ ਲੋਕਾਂ ਨੂੰ ਵੀ ਅਪੀਲ ਕਰਨਗੇ ਕਿ ਜਿਹੜੇ ਅਵਾਰਾ ਕੁੱਤੇ ਹਨ। ਉਹਨਾਂ ਨੂੰ ਜੇਕਰ ਉਹ ਕੁਝ ਪਾਉਂਦੇ ਹਨ ਜਾਂ ਉਹਨਾਂ ਨੂੰ ਖਾਣਾ ਦਿੰਦੇ ਹਨ ਤਾਂ ਉਹ ਉਸ ਇਲਾਕੇ ਦੇ ਵਿੱਚ ਤਾਂ ਰਾਖੀ ਕਰਦੇ ਹਨ ਪਰ ਕਿਸੇ ਬਾਹਰ ਦੇ ਵਿਅਕਤੀ ਉੱਤੇ ਹਮਲਾ ਕਰਦੇ ਹਨ। ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਵੀ ਅਸੀਂ ਪਾਲਸੀ ਵੀ ਬਣਾ ਰਹੇ ਹਨ। ਉਹਨਾਂ ਕਿਹਾ ਕਿ ਇਹ ਸਮੱਸਿਆ ਵੱਡੀ ਹੈ ਇਸ ਦੇ ਹੱਲ ਲਈ ਅਸੀਂ ਕਦਮ ਚੁੱਕ ਰਹੇ ਹਾਂ।
- ਖੌਫ 'ਚ ਰਹਿੰਦੇ ਨੇ ਇਸ ਪਿੰਡ ਦੇ ਲੋਕ, ਅਵਾਰਾ ਕੁੱਤੇ ਬਣੇ ਆਦਮ ਖੋਰ, ਇੱਕ ਹਫਤੇ 'ਚ ਦੋ ਬੱਚਿਆਂ ਨੂੰ ਉਤਾਰਿਆ ਮੌਤ ਦੇ ਘਾਟ, ਪਿੰਡ ਦੇ ਲੋਕ ਬੇਬਸ
- ਮਾਘੀ ਮੇਲੇ 'ਚ ਗਰਜੇ ਸੁਖਬੀਰ ਬਾਦਲ, ਕਿਹਾ- ਪੰਜਾਬ ਨੂੰ ਬਚਾ ਲਓ, ਖ਼ਤਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼, ਲੋਕਾਂ ਨੂੰ ਭਾਵੁਕ ਅਪੀਲ...
- ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਕਿਹੜੇ ਅਤੇ ਕਿੰਨੇ ਮਤੇ ਲਿਆਂਦੇ? ਜਾਣੋ ਕਿਹੜਾ ਮਤਾ ਸਭ ਤੋਂ ਜ਼ਰੂਰੀ?
- ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਲਈ ਵੱਡੀ ਖ਼ਬਰ, ਜਾਣੋਂ ਸਿਆਸੀ ਪਾਰਟੀ ਦਾ ਕੀ ਰੱਖਿਆ ਨਾਮ, ਕਿਸ ਨੂੰ ਬਣਾਇਆ ਪ੍ਰਧਾਨ?