ਅੰਮ੍ਰਿਤਸਰ : ਅੰਮ੍ਰਿਤਸਰ ਕੇ ਹਲਕਾ ਕੇਂਦਰੀ ਦੇ ਇਸਲਾਮਾਬਾਦ ਦੇ ਕਿਸ਼ਨਕੋਟ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਇਹਨੀਂ ਦਿਨੀਂ ਬੇਹੱਦ ਪਰੇਸ਼ਾਨ ਹਨ। ਜਿਥੇ ਸਥਾਨਕ ਪਰਿਵਾਰ ਦੇ ਰਹਿਣ ਵਾਲੇ ਲੋਕ ਪੀਣ ਵਾਲੇ ਪਾਣੀ 'ਚ ਸੀਵਰੇਜ਼ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ। ਇਸ ਸਬੰਧੀ ਉਥੇ ਰਹਿਣ ਵਾਲੇ ਲੋਕਾਂ ਵਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਮੱਸਿਆ ਸਬੰਧੀ ਜਾਣੂ ਕਰਵਾ ਚੁੱਕੇ ਹਨ ਪਰ ਹਾਲੇ ਤੱਕ ਉਨ੍ਹਾਂ ਦੀਆਂ ਦਿੱਕਤਾਂ ਦਾ ਹੱਲ ਨਹੀਂ ਹੋ ਸਕਿਆ ਹੈ। ਲੋਕਾਂ ਨੇ ਕਿਹਾ ਜੇਕਰ ਜਲਦ ਹੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਲੋਕ ਬਿਮਾਰ ਹੋ ਰਹੇ ਹਨ ਤੇ ਇਲਾਕੇ ਵਿੱਚ ਬਿਮਾਰੀਆਂ ਫੈਲ ਰਹੀਆਂ ਹਨ,ਜਿਵੇਂ ਕਿ ਚਮੜੀ ਰੋਗ, ਪੇਟ ਦੀ ਇਨਫੈਕਸ਼ਨ,ਖਾਰਿਸ਼।
ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਲੋਕ: ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 1 ਸਾਲ ਤੋਂ ਲਗਾਤਾਰ ਘਰਾਂ ਦੇ ਵਿੱਚ ਪੀਣ ਵਾਲਾ ਗੰਦਾ ਪਾਣੀ ਆ ਰਿਹਾ ਹੈ। ਸਾਡੇ ਬੱਚਿਆਂ ਨੂੰ ਗੰਦੇ ਪਾਣੀ ਦੇ ਨਾਲ ਪੀਲੀਆ ਹੋ ਗਿਆ ਹੈ ਤੇ ਇਨਫੈਕਸ਼ਨ ਦੇ ਨਾਲ ਬੱਚੇ ਅਤੇ ਬਜ਼ੁਰਗ ਬਿਮਾਰ ਹੋ ਗਏ ਹਨ,ਬੱਚੇ ਇੱਕ ਹਫਤੇ ਤੋਂ ਸਕੂਲ ਨਹੀਂ ਗਏ। ਉਹਨਾਂ ਕਿਹਾ ਕਿ ਅਸੀਂ ਆਪਣੇ ਇਲਾਕੇ ਦੇ ਐਮਐਲਏ ਡਾਕਟਰ ਅਜੇ ਗੁਪਤਾ ਨੂੰ ਵੀ ਇਸ ਦੇ ਬਾਰੇ ਸ਼ਿਕਾਇਤ ਦਿੱਤੀ ਪਰ ਉਹਨਾਂ ਵੱਲੋਂ ਵੀ ਸਿਰਫ ਅਸ਼ਵਾਸਨ ਹੀ ਦਿੱਤਾ ਗਿਆ, ਕੋਈ ਵੀ ਪਾਣੀ ਦਾ ਹੱਲ ਨਹੀਂ ਨਿਕਲਿਆ। ਇਲਾਕੇ ਦੀਆਂ ਮਹਿਲਾਵਾਂ ਨੇ ਕਿਹਾ ਕਿ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਘਰ ਆਉਣਾ ਬੰਦ ਕੀਤਾ ਹੋਇਆ ਹੈ ਕਿਉਂਕਿ ਘਰ ਵਿੱਚ ਗੰਦਾ ਪਾਣੀ ਆਉਂਦਾ ਹੈ।
- ਹੁਣ ਮਨੁੱਖ ਦੀ ਟੱਟੀ ਨਾਲ ਹੋਵੇਗਾ ਇਸ ਵੱਡੀ ਬਿਮਾਰੀ ਦਾ ਇਲਾਜ, ਬਠਿੰਡਾ ਦੇ ਇਸ ਡਾਕਟਰ ਨੇ ਕੀਤੀ ਨਵੀਂ ਖੋਜ - human feces
- ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦਾ ਨੈੱਟਵਰਕ ਹੋਇਆ ਬੇਨਕਾਬ,ਅੰਮ੍ਰਿਤਸਰ ਪੁਲਿਸ ਨੇ 1 ਕਰੋੜ ਦੀ ਮਨੀ ਸਣੇ ਕਾਬੂ ਕੀਤੇ ਦੋ ਸਮਗਲਰ - international drug network
- ਰਜਵਾਹੇ 'ਚ ਪਿਆ 15 ਫੁੱਟ ਪਾੜ, ਸੈਂਕੜੇ ਏਕੜ ਦੀ ਝੋਨੇ ਦੀ ਫਸਲ 'ਚ ਖੜਾ ਪਾਣੀ - 15 feet gap in Rajwahe
ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਲੋਕਾਂ ਦਾ ਜੀਣਾ ਮੁਸ਼ਕਿਲ ਹੋਇਆ ਪਿਆ ਹੈ ਲਗਾਤਾਰ ਲੁੱਟਾਂ, ਕਤਲੋਗਾਰਤ ਹੋ ਰਹੇ ਹਨ। ਲਾਅ ਐਂਡ ਆਰਡਰ ਦਾ ਹੀ ਬੁਰਾ ਹਾਲ ਹੈ। ਪੀਣ ਦੇ ਪਾਣੀ ਕਾਰਨ ਹਾਲਤ ਬਦ ਤੋਂ ਬਦਤਰ ਹੋ ਗਏ ਹਨ। ਗੰਦੇ ਪਾਣੀ ਦੀਆਂ ਬੋਤਲਾਂ ਭਰ ਕੇ ਦਿਖਾਉਂਦੇ ਹੋਏ ਲੋਕਾਂ ਨੇ ਕਿਹਾ ਕਿ ਇਹ ਸਾਡੇ ਹਾਲ ਹਨ। ਬਜ਼ੁਰਗਾਂ ਅਤੇ ਬੱਚਿਆਂ ਦਾ ਜ਼ਿਆਦਾ ਬੁਰਾ ਹਾਲ ਹੈ ਅਤੇ ਪ੍ਰਸ਼ਾਸਨ ਉਹਨਾਂ ਦੀ ਸਾਰ ਨਹੀਂ ਲੈ ਰਿਹਾ ਲੋਕਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਸਾਡੀ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸਾਨੂੰ ਮਜਬੂਰਨ ਸੜਕਾਂ 'ਤੇ ਉਤਰਨਾ ਪਵੇਗਾ ਜਿਸ ਦਾ ਜਿੰਮੇਵਾਰ ਅੰਮ੍ਰਿਤਸਰ ਪ੍ਰਸ਼ਾਸਨ ਹੋਵੇਗਾ।