ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਇਸ ਸਮੇਂ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸੇ ਕਾਰਨ ਉਮੀਦਵਾਰਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਕਈ ਥਾਵਾਂ 'ਤੇ ਸਰਬਸਮੰਤੀ ਨਾਲ ਸਰਪੰਚਾਂ ਅਤੇ ਪੰਚਾਂ ਦੀ ਚੋਣ ਹੋ ਵੀ ਚੁੱਕੀ ਹੈ। ਇਸ ਦੇ ਨਾਲ ਹੀ ਕੁੱਝ ਥਾਵਾਂ 'ਤੇ ਬੋਲੀਆਂ ਲਗਾਈਆਂ ਜਾ ਰਹੀਆਂ ਹਨ। ਇਸੇ ਸਭ ਦੇ ਵਿਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪਿੰਡ ਲਈ ਵੱਡੇ ਆਫ਼ਰ
ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਦੀ ਇੱਕ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਇਸ ਵੀਡੀਓ ਨੂੰ ਸੁਣ ਰਿਹਾ ਹੈ। ਇਸ ਵੀਡੀਓ ਵਿੱਚ ਖੁਦ ਨੂੰ ਸਰਪੰਚੀ ਦਾ ਉਮੀਦਵਾਰ ਦੱਸਣ ਵਾਲੇ ਇਕ ਸਖਸ਼ ਨੇ ਪਿੰਡ ਦੀਆਂ ਔਰਤਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਐਲਾਨ ਕੀਤੇ ਹਨ। ਜਿਸ ਦੇ ਵਿੱਚ ਉਸ ਨੇ ਸਭ ਤੋਂ ਪਹਿਲਾਂ "ਪਿੰਡ ਦੀਆਂ ਔਰਤਾਂ ਨੂੰ ਇੱਕ ਸੂਟ, ਨਾਲ 1100 ਰੁਪਏ ਤੇ ਇੱਕ ਡਬਲ ਬੈੱਡ ਦਾ ਕੰਬਲ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜੋ ਨਹਿਰ ਦੇ ਨਾਲ ਲੱਗਦਾ ਸਕੂਲ ਹੈ। ਉੱਥੇ ਪੜ੍ਹਨ ਵਾਲੇ "ਬੱਚਿਆਂ ਦੇ ਲਈ ਆਟੋ ਦੀ ਸਹੂਲਤ ਉਸ ਦੇ ਵੱਲੋਂ ਮੁਫਤ ‘ਚ ਮੁਹੱਈਆ ਕਰਵਾਈ ਜਾਵੇਗੀ ਅਤੇ ਲੋਕ ਨਹਿਰ ਦੇ ਕੰਡੇ ਰਹਿੰਦੇ ਹਨ। ਉਹਨਾਂ ਨੂੰ 20 ਕਿੱਲੇ ਜ਼ਮੀਨ ਦਿੱਤੀ ਜਾਏਗੀ"। ਹਾਲਾਂਕਿ ਜਿਵੇਂ ਹੀ ਇਸ ਦਾ ਐਲਾਨ ਕੀਤਾ ਗਿਆ ਤਾਂ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਈ ਹੈ।
ਵੀਡੀਓ 'ਚ ਬੋਲਣ ਵਾਲੇ ਵਿਅਕਤੀ ਦਾ ਕੀ ਕਹਿਣਾ
ਇਹ ਸਖਸ਼ ਵੀਡੀਓ ਜਰੀਏ ਆਖ ਰਿਹਾ ਹੈ ਕਿ ਲੋਕ ਬੰਦਿਆਂ ਲਈ ਤਾਂ ਤਰ੍ਹਾਂ ਤਰ੍ਹਾਂ ਦੇ ਐਲਾਨ ਕਰਦੇ ਹਨ, ਪਰ ਔਰਤਾਂ ਦੇ ਲਈ ਕੋਈ ਵੀ ਐਲਾਨ ਨਹੀਂ ਕਰਦਾ। ਜਿਸ ਦੇ ਕਾਰਨ ਹੀ ਉਸਦੇ ਵੱਲੋਂ ਇਹ ਫੈਸਲਾ ਲਿਆ ਗਿਆ। ਦੱਸ ਦਈਏ ਕਿ ਜਿੱਥੇ ਸਰਪੰਚੀ ਲਈ ਲੋਕ ਕਰੋੜਾਂ ਰੁਪਏ ਦੀ ਬੋਲੀ ਦੇ ਰਹੇ ਹਨ। ਉਥੇ ਹੀ ਇਸ ਸ਼ਖਸ ਦੇ ਵੱਲੋਂ ਸ਼ਰੇਆਮ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਵੀਡੀਓ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ ਜਾਂ ਨਹੀਂ। ਦੂਜਾ ਇਹ ਵੀ ਦੇਖਣਾ ਅਹਿਮ ਰਹੇਗਾ ਕਿ ਪਿੰਡ ਵਾਸੀ ਇਸ ਐਲਾਨਾਂ ਨੂੰ ਕਿਵੇਂ ਦੇਖਦੇ ਹਨ।
- ਜੰਗ ਦਾ ਮੈਦਾਨ ਬਣੀ ਸਰਪੰਚੀ ਦੀ ਚੋਣ, ਜ਼ੀਰਾ 'ਚ ਨਾਮਜ਼ਦਗੀ ਮੌਕੇ ਚੱਲੀਆਂ ਗੋਲੀਆਂ, ਸਾਬਕਾ MLA ਜ਼ਖ਼ਮੀ - shot fired in zira
- ਬੋਲੀ ਲਗਾ ਕੇ ਸਰਪੰਚ ਚੁਣਨ ਵਾਲਿਆਂ ਦੀ ਖੈਰ ਨਹੀਂ ! ਮਾਮਲਾ ਪਹੁੰਚਿਆ ਹਾਈ ਕੋਰਟ, ਜਨਹਿਤ ਪਟੀਸ਼ਨ ਦਾਇਰ - Panchayat Election 2024
- ਪਿਛਲੇ ਕਰੀਬ 50 ਸਾਲਾਂ ਤੋਂ ਵਿਕਾਸ ਕਾਰਜਾਂ ਦੀ ਉਡੀਕ ਕਰ ਰਿਹਾ ਇਹ ਪਿੰਡ, ਹੁਣ ਅੱਕੇ ਪਿੰਡ ਵਾਸੀਆਂ ਨੇ ਵੀ ਲੈ ਲਿਆ ਇਹ ਸਖ਼ਤ ਫੈਸਲਾ - Panchayat Elections 2024