ਬਰਨਾਲਾ/ ਅੰਮ੍ਰਿਤਸਰ: ਬੀਤੇ ਦਿਨ ਚੰਡੀਗੜ੍ਹ ਦੇ ਏਅਰਪੋਰਟ ਉਪਰ ਭਾਜਪਾ ਦੀ ਨਵੀਂ ਬਣੀ ਮੈਂਬਰ ਪਾਰਲੀਮੈਂਟ ਅਤੇ ਅਦਾਕਾਰਾ ਕੰਗਣਾ ਰਣੌਤ ਨੂੰ ਸੈਂਟਰਲ ਇੰਡਸਟਰੀਅਲ ਸਕਿਉਰਟੀ ਫ਼ੋਰਸ ਦੀ ਮੁਲਾਜ਼ਮ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦਾ ਮਾਮਲਾ ਗਰਮਾਇਆ ਹੋਇਆ ਹੈ। ਮੀਡੀਆ ਰਿਪੋਰਟ ਅਨੁਸਾਰ ਜਿੱਥੇ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਹੈ, ਉਥੇ ਉਸ ਵਿਰੁੱਧ ਪਰਚਾ ਵੀ ਦਰਜ਼ ਕੀਤਾ ਗਿਆ ਹੈ। ਉਧਰ ਦੂਜੇ ਪਾਸੇ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਅਤੇ ਆਮ ਲੋਕ ਕੁਲਵਿੰਦਰ ਕੌਰ ਦੇ ਪੱਖ ਵਿੱਚ ਖੜੇ ਹੋ ਗਏ ਹਨ। ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕੁਲਵਿੰਦਰ ਕੌਰ ਅਤੇ ਉਸਦੇ ਪਰਿਵਾਰ ਨਾਲ ਡੱਟ ਕੇ ਖੜ੍ਹਨ ਦਾ ਐਲਾਨ ਕੀਤਾ ਹੈ।
ਕੰਗਨਾ ਨੂੰ ਉਸ ਦੀ ਕਰਨੀ ਦੀ ਮਿਲੀ ਸਜ਼ਾ: ਇਸ ਮੌਕੇ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਅੱਜ ਜੋ ਚੰਡੀਗੜ੍ਹ ਏਅਰਪੋਰਟ ਉਪਰ ਕੁਲਵਿੰਦਰ ਕੌਰ ਨੇ ਕੰਗਣਾ ਰਣੌਤ ਦੇ ਥੱਪੜ ਮਾਰਿਆ ਹੈ, ਉਸ ਲਈ ਸਾਰਾ ਪੰਜਾਬ ਕੁਲਵਿੰਦਰ ਕੌਰ ਦੇ ਨਾਲ ਹੈ। ਉਸ ਉਪਰ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦਾ ਕਿਸਾਨ ਡੱਟ ਕੇ ਵਿਰੋਧ ਕਰਨਗੇ ਉਹਨਾਂ ਕੰਗਣਾ ਰਣੌਤ ਨੂੰ ਸੰਬੋਧਨ ਹੁੰਦੇ ਕਿਹਾ ਕਿ ਪੰਜਾਬ ਦੇ ਲੋਕ 21 ਸਾਲ ਬਾਅਤ ਵੀ ਆਪਣੇ ਦੁਸ਼ਮਣ ਨੂੰ ਨਹੀਂ ਭੁੱਲਦੇ। ਪੰਜਾਬੀ ਸ਼ਹੀਦ ਊਧਮ ਸਿੰਘ ਦੇ ਵਾਰਸ ਹਨ ਅਤੇ ਊਧਮ ਸਿੰਘ ਨੇ 21 ਸਾਲ ਬਾਅਦ ਜਨਰਡ ਡਾਇਰ ਨੂੰ ਮਾਰ ਕੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਲਿਆ ਸੀ।
ਕੰਗਣਾ ਰਣੌਤ ਨੇ ਕਿਸਾਨਾਂ ਉਪਰ ਬਹੁਤ ਭੱਦੀ ਸ਼ਬਦਾਵਲੀ ਵਰਤੀ ਸੀ। 80-80 ਸਾਲ ਦੀਆਂ ਬਜ਼ੁਰਗ ਔਰਤਾਂ ਕਿਸਾਨ ਅੰਦੋਲਨ ਵੇਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਬਾਰਡਰ ਉਪਰ ਬੈਠੀਆਂ ਸਨ, ਉਸ ਮੌਕੇ ਕੰਗਣਾ ਰਣੌਤ ਨੇ ਸਾਡੀਆਂ ਬਜ਼ੁਰਗ ਮਾਤਾਵਾਂ ਲਈ ਬਹੁਤ ਭੱਦੀ ਸ਼ਬਦਾਵਲੀ ਵਰਤੀ ਅਤੇ ਉਹਨਾਂ ਨੂੰ 100-100 ਰੁਪਏ ਲੈ ਕੇ ਧਰਨੇ ਵਿੱਚ ਬੈਠਣ ਦੇ ਭੱਦੇ ਇਲਜ਼ਾਮ ਲਗਾਏ ਸਨ। ਜਿਸਦਾ ਅੱਜ ਕੁਲਵਿੰਦਰ ਕੌਰ ਨੇ ਜਵਾਬ ਕੰਗਣਾ ਰਣੌਤ ਨੂੰ ਦਿੱਤਾ ਹੈ।
- ਕੌਣ ਹੈ ਕੰਗਨਾ ਰਣੌਤ 'ਤੇ ਹੱਥ ਚੁੱਕਣ ਵਾਲੀ ਕੁਲਵਿੰਦਰ ਕੌਰ; ਕੀ ਹੈ ਪਰਿਵਾਰ ਦਾ ਰਿਐਕਸ਼ਨ, ਜਾਣੋ ਹੁਣ ਤੱਕ ਕੀ-ਕੀ ਹੋਇਆ - KANGANA RANAUT SLAPPED CASE
- ਕੰਗਨਾ ਰਣੌਤ ਮਾਮਲੇ 'ਚ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੱਲੋਂ ਆਇਆ ਵੱਡਾ ਬਿਆਨ, ਸੁਣੋ ਕੀ ਕਿਹਾ ... - Kangana Ranaut slap case
- ਕੰਗਨਾ ਰਣੌਤ ਦੀਆਂ ਪੰਜਾਬ ਅਤੇ ਪੰਜਾਬੀਆਂ ਖਿਲਾਫ ਨਫਰਤ ਭਰੀਆਂ ਟਿੱਪਣੀਆਂ ਦੇਸ਼ ਹਿੱਤ 'ਚ ਨਹੀਂ : ਹਰਜਿੰਦਰ ਸਿੰਘ ਧਾਮੀ - Harjinder Singh Dhami big statement
ਅੰਮ੍ਰਿਤਸਰ ਵਿੱਚ ਵੀ ਹੋਇਆ ਵਿਰੋਧ : ਡੀਗੜ੍ਹ ਏਅਰਪੋਰਟ ਤੇ CIFS ਮਹਿਲਾ ਜਵਾਨ ਕੁਲਵਿੰਦਰ ਕੌਰ ਵੱਲੋਂ ਐਮਪੀ ਕੰਗਨਾ ਰਨੌਤ ਦੇ ਥੱਪੜ ਮਾਰਨ ਵਾਲੇ ਮਾਮਲੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਕੁਲਵਿੰਦਰ ਕੌਰ ਦੇ ਆਏ ਹੱਕ ਚ ਕਿਹਾ ਕੰਗਣਾ ਰਨੌਤ ਕਿਸਾਨਾਂ ਪ੍ਰਤੀ ਵਰਤਦੀ ਸੀ ਗਲਤ ਸ਼ਬਦਾਵਲੀ ਜਿਸ ਦਾ ਪ੍ਰਣਾਮ ਉਸ ਨੂੰ ਭੁਗਤਣਾ ਪਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਡ ਬੁੱਢਾ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੁਲਵਿੰਦਰ ਕੌਰ ਦੇ ਹੱਕ ਚ ਖਲੋਣ ਦੀ ਬਜਾਏ ਉਹਨਾਂ ਵੱਲੋਂ ਕੰਗਣਾ ਰਨੌਤ ਦੇ ਕਹਿਣ ਤੇ ਕੁਲਵਿੰਦਰ ਕੌਰ ਤੇ ਜੋ ਐਫਆਈਆਰ ਦਰਜ ਕੀਤੀ ਹੈ ਅਤੇ ਉਸਨੂੰ ਮੁਅਤਲ ਕੀਤਾ ਹੈ ਉਹ ਕਾਫੀ ਨਿੰਦਣ ਯੋਗ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਸ ਦਾ ਵੱਡੇ ਪੱਧਰ ਤੇ ਵਿਰੋਧ ਕਰਨਗੇ।