ETV Bharat / state

ਕੁਆਂਟਮ ਪੇਪਰ ਮਿੱਲ ਖ਼ਿਲਾਫ਼ ਜਥੇਬੰਦੀਆਂ ਦਾ ਐਲਾਨ, 20 ਤਰੀਕ ਸਤੰਬਰ ਨੂੰ ਹੁਸ਼ਿਆਰਪੁਰ ਵਿੱਚ ਕੱਢੀ ਜਾਵੇਗੀ ਜਾਗੋ ਰੈਲੀ - Quantum Paper Mill

author img

By ETV Bharat Punjabi Team

Published : Sep 17, 2024, 2:17 PM IST

ਗੜ੍ਹਸ਼ੰਕਰ ਦੇ ਕਸਬਾ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿਲ ਦੇ ਪਾਣੀ ਨਾਲ ਫੈਲ ਰਹੇ ਪ੍ਰਦੁਸ਼ਣ ਨੂੰ ਲੈਕੇ ਲੋਕਾਂ ਨੇ ਇੱਕਠੇ ਹੋ ਕੇ ਰੋਸ ਜ਼ਾਹਿਰ ਕੀਤਾ ਅਤੇ ਐਲਾਨ ਕੀਤਾ ਕਿ 20 ਸਤੰਬਰ ਨੂੰ ਪ੍ਰਸ਼ਾਸਨ ਨੂੰ ਜਗਾਉਣ ਲਈ ਜਾਗੋ ਕੱਡੀ ਜਾਵੇਗੀ।

Organizations announced against Quantum Paper Mill, Jago will be pulled out on 20th in hoshiarpur
ਕੁਆਂਟਮ ਪੇਪਰ ਮਿੱਲ ਖ਼ਿਲਾਫ਼ ਜਥੇਬੰਦੀਆਂ ਦਾ ਐਲਾਨ, 20 ਤਰੀਕ ਸਤੰਬਰ ਨੂੰ ਹੁਸ਼ਿਆਰਪੁਰ ਵਿੱਚ ਕੱਢੀ ਜਾਵੇਗੀ ਜਾਗੋ ਰੈਲੀ (ਹੁਸ਼ਿਆਰਪੁਰ ਪੱਤਰਕਾਰ)

ਹੁਸ਼ਿਆਰਪੁਰ: ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੈਲਾ ਖ਼ੁਰਦ ਦੀ ਕੁਆਂਟਮ ਪੇਪਰ ਦੇ ਪ੍ਰਦੂਸ਼ਣ ਦੇ ਵਿਰੋਧ ਦੇ ਵਿੱਚ ਗੜ੍ਹਸ਼ੰਕਰ ਦੇ ਗਾਂਧੀ ਪਾਰਕ ਵਿੱਖੇ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਵਲੋਂ ਸਮੂਹਿਕ ਰੂਪ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸਦੇ ਵਿੱਚ ਇਲਾਕੇ ਦੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ 20 ਸਤੰਬਰ ਨੂੰ ਸੈਲਾ ਖ਼ੁਰਦ ਵਿਖੇ ਜਾਗੋ ਕੱਢਣ ਦਾ ਪ੍ਰੋਗਰਾਮ ਉਲੀਕਿਆ ਗਿਆ।

ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਧਰਾਤਲ ਹੇਠਾਂ ਪਾਇਆ ਜਾ ਰਿਹਾ

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਹਿੰਦਰ ਬਡੋਆਣ, ਕੁਲਭੂਸ਼ਨ ਕੁਮਾਰ, ਕੁਲਵਿੰਦਰ ਚਾਹਲ ਅਤੇ ਡਾਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਸੈਲਾ ਖ਼ੁਰਦ ਦੀ ਕੁਆਂਟਮ ਪੇਪਰ ਦੀਆਂ ਚਿਮਨੀਆਂ ਤੋਂ ਨਿਕਲਣ ਵਾਲੀ ਰਾਖ ਲੋਕਾਂ ਦੀਆਂ ਘਰਾਂ ਵਿੱਚ ਪੈ ਰਹੀ ਹੈ ਅਤੇ ਪੇਪਰ ਮਿਲ਼ ਦੇ ਪ੍ਰਬੰਧਕਾਂ ਵੱਲੋਂ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਧਰਾਤਲ ਹੇਠਾਂ ਪਾਇਆ ਜਾ ਰਿਹਾ ਹੈ, ਜਿਸਦੇ ਕਾਰਨ ਨਾਲ ਲੱਗਦੇ ਇੱਕ ਦਰਜਨ ਦੇ ਕਰੀਬ ਪਿੰਡਾਂ ਦਾ ਧਰਾਤਲ ਹੇਠਲਾ ਪਾਣੀ ਅੱਜ ਜ਼ਹਿਰ ਬਣ ਚੁੱਕਾ ਹੈ, ਜਿਸ ਦੀ ਬਦੋਲਤ ਪਿੰਡਾਂ ਦੇ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਹਨਾਂ ਵਿੱਚੋਂ ਲੋਕ ਕਾਲਾ ਪੀਲੀਆ, ਮੋਤੀਆ, ਦਿਲ ਦੀਆਂ ਬੀਮਾਰੀਆਂ ਅਤੇ ਕੈਂਸਰ ਦੇ ਮਰੀਜ਼ਾਂ ਦੇ ਸ਼ਿਕਾਰ ਹੋ ਚੁੱਕੇ ਹਨ।

ਸੀਮੈਂਟ ਫੈਕਟਰੀ ਦਾ ਪਲਾਂਟ

ਉਨ੍ਹਾਂ ਦੱਸਿਆ ਕਿ ਇਸ ਕੈਮੀਕਲ ਅਤੇ ਜ਼ਹਿਰੀਲੇ ਪਾਣੀ ਦੇ ਨਾਲ ਜ਼ਮੀਨ ਵੀ ਬੰਜਰ ਹੋ ਚੁੱਕੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸੈਲਾ ਖ਼ੁਰਦ ਦੀ ਕੁਆਂਟਮ ਪੇਪਰ ਮਿਲ ਦੇ ਪ੍ਰਦੂਸ਼ਣ ਤੋਂ ਨਿਜ਼ਾਤ ਮਿਲਣ ਦੀ ਥਾਂ 'ਤੇ ਹੁਣ ਰਨੀਆਲਾ ਵਿੱਖੇ ਸੀਮੈਂਟ ਫੈਕਟਰੀ ਦਾ ਪਲਾਂਟ ਲਗਾਇਆ ਜਾ ਰਿਹਾ ਹੈ ਜਿਸਨੂੰ ਕਾਰਨ ਲੋਕਾਂ ਨੂੰ ਹੋਰ ਵੀ ਬੀਮਾਰੀਆਂ ਲੰਗਣ ਦਾ ਖਦਸ਼ਾ ਬਣਿਆ ਹੈ, ਜਿਸਨੂੰ ਕਿਸੇ ਵੀ ਕਿਸਮ ਤੇ ਨਹੀਂ ਲੰਗਣ ਦਿੱਤਾ ਜਾਵੇਗਾ।ਇਸ ਮੌਕੇ ਜਥੇਬੰਦੀਆਂ ਵਲੋਂ ਫੈਸਲਾ ਲਿਆ ਕਿ ਇਲਾਕੇ ਦੇ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਉਹ ਪੇਪਰ ਮਿਲ਼ ਦੇ ਪ੍ਰਦੂਸ਼ਣ ਦੇ ਪ੍ਰਤੀ ਲੋਕਾਂ ਨੂੰ ਲਾਮਬੰਦ ਕਰਨ ਲਈ ਸੈਲਾ ਖ਼ੁਰਦ ਵਿੱਖੇ 20 ਸਤੰਵਰ ਨੂੰ ਜਾਗੋ ਕੱਢੀ ਜਾਵੇਗੀ, ਜਿਸਦੇ ਵਿੱਚ ਇਲਾਕੇ ਦੇ ਲੋਕਾਂ ਨੂੰ ਵੱਧ ਚੜਕੇ ਪਹੁੰਚਣ ਦੀ ਅਪੀਲ ਵੀ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.