ਅੰਮ੍ਰਿਤਸਰ: ਖਡੂਰ ਸਾਹਿਬ ਹਲਕੇ ਤੋਂ ਵੱਡੀ ਜਿੱਤ ਪ੍ਰਾਪਤ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਅਤੇ ਸ਼ਹੀਦ ਭਾਈ ਮਹਿਤਾਬ ਸਿੰਘ ਭੰਗੂ ਦੇ ਸ਼ਹੀਦੀ ਸਮਾਗਮ ਵਿੱਚ ਪਹੁੰਚੇ। ਉਨ੍ਹਾਂ ਦੇ ਪਰਿਵਾਰ ਵੱਲੋਂ ਜਿੱਥੇ ਸ਼ਹੀਦਾਂ ਨੂੰ ਨਮਨ ਕੀਤਾ ਉੱਥੇ ਹੀ ਅੰਮ੍ਰਿਤਪਾਲ ਸਿੰਘ ਦੇ ਸੁੰਹ ਚੁੱਕਣ ਸੰਬਧੀ ਕਾਨੂੰਨੀ ਪ੍ਰਕਿਰਿਆ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਅਸੀ ਧੰਨਵਾਦੀ ਹਾਂ ਕਿ ਜਿਹੜੀਆ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਉਹ ਸਮਾਂ ਆਇਆ ਹੈ ਅਤੇ ਜਲਦ ਅੰਮ੍ਰਿਤਪਾਲ ਸਹੁੰ ਚੁੱਕਣਗੇ।
ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤਸੰਚਾਰ : ਉਨ੍ਹਾਂ ਨੇ ਦੱਸਿਆ ਹੈ ਕਿ ਅੱਜ ਇਹ ਹਾਲਾਤ ਹੋ ਗਏ ਹਨ ਕਿ ਸਾਡਾ ਜਿੱਤਿਆ ਹੋਇਆ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੂੰ ਉੱਥੇ ਜਾਣ ਦਾ ਮੌਕਾ ਹੀ ਨੀ ਦਿੱਤਾ ਜਿੱਥੇ ਉਨ੍ਹਾਂ ਦਾ ਹੱਕ ਬਣਦਾ ਸੀ। ਆਖਿਰਕਾਰ ਇਹ ਕਿਉਂ ਹੋ ਰਿਹਾ ਗਲਤੀ ਕੀ ਹੈ? ਕਾਰਨ ਇਹ ਹੈ ਕਿ ਉਸਨੇ ਇੱਕ ਹੀ ਗੱਲ ਕੀਤੀ ਸੀ ਨਸ਼ਾ ਬੰਦ ਕਰਨਾ ਅਤੇ ਅੰਮ੍ਰਿਤਸੰਚਾਰ। ਉਨ੍ਹਾਂ ਕਿਹਾ ਕਿ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤਸੰਚਾਰ ਤੋਂ ਇਨ੍ਹਾਂ ਹੀ ਡਰ ਲੱਗਦਾ ਤਾਂ ਹਕੂਮਤ ਸਾਨੂੰ ਵੱਖਰਾ ਹੀ ਕਰਦੇ ਅਸੀਂ ਆਪਣਾ ਕਿਸੇ ਤਰੀਕੇ ਨਾਲ ਮਰਜੀ ਰਹੀਏ। ਇਹ ਵੀ ਕਿਹਾ ਕਿ ਸਿੱਖ ਕੌਮ ਤਾਂ ਇੱਕ ਲਿਆਗਤ ਵਾਲੀ ਕੌਮ ਹੈ ਕਿ ਉਨ੍ਹਾਂ ਦੀ ਹਿੰਦੂ, ਮੁਸਲਮਾਨ ਕਿਸੇ ਨਾਲ ਵੀ ਕੋਈ ਲੜਾਈ ਨਹੀਂ ਹੈ। ਸਿੱਖ ਕੌਮ ਤਾਂ ਸਾਰਿਆਂ ਨੂੰ ਬਰਾਬਰ ਹੀ ਸਮਝਦੀ ਹੈ। ਜੇ ਸਿੱਖ ਕੌਮ ਹੈਗੀ ਆ ਤਾਹੀਂ ਤਾਂ ਇਨ੍ਹਾਂ ਦਾ ਬਚਾਅ ਹੈ।
ਜਲਦ ਅੰਮ੍ਰਿਤਪਾਲ ਸਿੰਘ ਸੁੰਹ ਚੁੱਕਣਗੇ: ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਹੋਰ ਜੱਥੇਬੰਦੀਆਂ ਦੇ ਆਗੂਆ ਨੇ ਦੱਸਿਆ ਕਿ ਸੰਗਤ ਦੇ ਅਪਾਰ ਪਿਆਰ ਸਦਕਾ ਅੰਮ੍ਰਿਤਪਾਲ ਸਿੰਘ ਨੂੰ ਜਿੱਤ ਦਾ ਫਤਵਾ ਮਿਲਿਆ ਹੈ ਅਸੀਂ ਉਨ੍ਹਾਂ ਸੰਗਤਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ। ਬਾਕੀ ਰਹੀ ਗੱਲ ਅੰਮ੍ਰਿਤਪਾਲ ਸਿੰਘ ਦੇ ਸੁੰਹ ਚੁੱਕਣ ਦੀ ਉਹ ਕੁਝ ਇੱਕ ਕਾਨੂੰਨੀ ਪ੍ਰਕਿਰਿਆਵਾਂ ਦੇ ਚਲਦੇ ਥੋੜੀ ਲੰਬਿਤ ਹੈ ਅਤੇ ਜਲਦ ਹੀ ਸਾਨੂੰ ਉਮੀਦ ਹੈ ਕਿ ਅੰਮ੍ਰਿਤਪਾਲ ਸੁੰਹ ਚੁੱਕਣਗੇ ਕਿਉਕਿ ਉਨ੍ਹਾਂ ਦਾ ਨਾਮ ਵੀ ਸਪੀਕਰ ਵੱਲੋਂ ਬੋਲਿਆ ਗਿਆ ਸੀ। ਦੋਵੇਂ ਸਰਕਾਰਾਂ ਦੇ ਤਾਲਮੇਲ ਤੋਂ ਬਾਦ ਇਹ ਸੰਭਵ ਹੋਵੇਗਾ ਅਤੇ ਜਲਦ ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣਗੇ।
- ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ‘ਤੇ ਸਬਸਿਡੀ ਲੈਣ ਲਈ ਕਿਸਾਨ ਜਾਗਰੂਕ, ਇਸ ਵਾਰ ਹਜ਼ਾਰਾਂ ਵਿੱਚ ਮਿਲੀ ਐਪਲੀਕੇਸ਼ਨਾਂ - Stubble Burning Applications
- ਮੈਰੀਟੋਰੀਅਸ ਸਕੂਲ ਪੁੱਜੇ ਸਿੱਖਿਆ ਮੰਤਰੀ ਨੇ ਸਰਵ ਸਿੱਖਿਆ ਅਭਿਆਨ ਫੰਡ 'ਤੇ ਵੀ ਘੇਰੀ ਸਰਕਾਰ, ਕਿਹਾ - ਭਾਜਪਾ ਸਰਕਾਰ ਨੇ ਦੇਸ਼ 'ਚ ਐਮਰਜੈਂਸੀ ਵਰਗੇ ਹਾਲਾਤ ਕੀਤੇ ਪੈਦਾ - Harjot Bains in Ludhiana
- ਪਟਿਆਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ 'ਚ ਚੱਲੀਆਂ ਗੋਲੀਆਂ, ਪਿਓ-ਪੁੱਤ ਸਮੇਤ 3 ਦੀ ਮੌਤ, 2 ਜ਼ਖਮੀ - Land dispute 3 killed in Patiala