ਅੰਮ੍ਰਿਤਸਰ: ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਅੰਮ੍ਰਿਤਸਰ ਕਮਿਸ਼ਨਰੇਟ ਅੰਮ੍ਰਿਤਸਰ ਦਿਹਾਤੀ ਤਰਨਤਾਰਨ, ਗੁਰਦਾਸਪੁਰ ਅਤੇ ਬਟਾਲਾ ਦੀ ਪੁਲਿਸ ਵੱਲੋਂ ਅੰਮ੍ਰਿਤਸਰ ਦੀ ਖੰਨਾ ਪੇਪਰ ਮਿਲ ਵਿੱਚ ਪੁਲਿਸ ਵੱਲੋਂ ਬਰਾਮਦ ਕੀਤਾ ਨਸ਼ਾ ਨਸ਼ਟ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਪਿਛਲੇ ਤਿੰਨ ਚਾਰ ਮਹੀਨੇ ਦੌਰਾਨ ਪੁਲਿਸ ਸਟੇਸ਼ਨਾਂ ਦੇ ਵਿੱਚ ਫੜਿਆ ਗਿਆ ਨਸ਼ੇ ਨੂੰ ਅੱਜ ਉਨ੍ਹਾਂ ਵੱਲੋਂ ਨਸ਼ਟ ਕੀਤਾ ਜਾ ਰਿਹਾ ਜਿਸ ਦੇ ਵਿੱਚ ਹੈਰੋਇਨ ਤੇ ਨਸ਼ੀਲੇ ਕੈਪਸੂਲ ਨਸ਼ਟ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਦਾਲਤ ਦੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਹੀ ਹੈਰੋਇਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਦੀ ਸਮੱਗਰੀ ਅਗਨ ਭੇਂਟ ਕੀਤੀ ਹੈ।
ਪੁਲਿਸ ਵੱਲੋਂ ਸਫਲਤਾ ਹਾਸਿਲ ਕੀਤੀ ਜਾ ਰਹੀ: ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਨੇ ਵੱਡੀ ਗਿਣਤੀ ਵਿੱਚ ਨਸ਼ਾ ਬਰਾਮਦ ਕੀਤਾ ਸੀ ਅਤੇ ਨਸ਼ਾ ਅੱਜ ਨਸ਼ਟ ਕੀਤਾ ਗਿਆ ਅਤੇ ਇਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਨਸ਼ਾ ਬਿਲਕੁਲ ਹੀ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਬੀ.ਐਸ.ਐਫ. ਦੇ ਸੰਯੋਗ ਦੇ ਨਾਲ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਨੂੰ ਵੀ ਫੜਨ ਦੇ ਵਿੱਚ ਪੁਲਿਸ ਵੱਲੋਂ ਸਫਲਤਾ ਹਾਸਿਲ ਕੀਤੀ ਜਾ ਰਹੀ ਹੈ। ਅੱਜ ਨਸ਼ਾ ਵਿਰੋਧੀ ਦਿਵਸ ਮਨਾਉਂਦੇ ਹੋਏ ਵੱਡੀ ਮਾਤਰਾ ਵਿੱਚ ਨਸ਼ਾ ਨਸ਼ਟ ਕੀਤਾ ਹੈ।
ਪੰਜਾਬ ਨੂੰ ਨਸ਼ਾ ਮੁਕਤ : ਇਹ ਤਾਂ ਦੱਸਣ ਯੋਗ ਹੈ ਕੀ ਅੱਜ ਡਰੱਗ ਡੇ ਵਾਲੇ ਦਿਨ ਅੰਮ੍ਰਿਤਸਰ ਦੇ ਡੀਆਈਜੀ ਵੱਲੋਂ ਇਹ ਪਹਿਲ ਕਰਮੀ ਕਰਦੇ ਹੋਏ ਫੜੀ ਗਈ ਹੈਰੋਇਨ ਅਤੇ ਨਸ਼ੀਲੇ ਪਦਾਰਥ ਨੂੰ ਅੰਮ੍ਰਿਤਸਰ ਦੀ ਇੱਕ ਨਿੱਜੀ ਦੇ ਵਿੱਚ ਨਸ਼ਟ ਕੀਤਾ ਗਿਆ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ। ਹੁਣ ਵੇਖਣਾ ਹੋਵੇਗਾ ਕਿ ਅੱਜ ਕੀਤੀ ਹੋਈ ਨਸ਼ਟ ਹੈਰੋਇਨ ਤੋਂ ਬਾਅਦ ਹੋਰ ਕਿੰਨੇ ਕੁ ਨਸ਼ੀਲੇ ਪਦਾਰਥ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਫੜੇ ਜਾਂਦੇ ਹਨ ਕਿਉਂਕਿ ਅੰਮ੍ਰਿਤਸਰ ਇੱਕ ਸਰਹੱਦੀ ਇਲਾਕਾ ਹੈ ਅਤੇ ਸਰਹੱਦੀ ਇਲਾਕੇ ਵਿੱਚ ਲਗਾਤਾਰ ਹੀ ਡਰੋਨ ਦੇ ਰਾਸਤੇ ਹੈਰੋਇਨ ਦੀ ਖੇਪ ਭੇਜੀ ਜਾ ਰਹੀ ਹੈ। ਇਹ ਬੀ.ਐਸ.ਐਫ. ਅਤੇ ਟਾਰ ਪੰਜਾਬ ਉਸ ਉੱਤੇ ਵੀ ਕਾਫੀ ਚੈਲੇਂਜ ਬਣਿਆ ਹੋਇਆ ਹੈ ਕਿ ਇਸਨੂੰ ਕਿਸ ਤਰਾਂ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕੇ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਜੋ ਕਿ ਹੱਸਦਾ ਵੱਸਦਾ ਪੰਜਾਬ ਸੀ ਨਸ਼ੇ ਦੀ ਚਪੇਟ ਤੋਂ ਬਾਅਦ ਕਿਸ ਤਰ੍ਹਾਂ ਫਿਰ ਦੁਬਾਰਾ ਤੋਂ ਹੱਸਦਾ ਵਸਦਾ ਪੰਜਾਬ ਬਣਦਾ ਹੈ। ਇਹ ਤਾਂ ਸਮਾਂ ਹੀ ਦੱਸੇਗਾ।
- ਹਸਪਤਾਲ ਦੀ ਬੇਸਮੈਂਟ ਦੇ ਨਿਰਮਾਣ ਕਾਰਨ ਕਈ ਘਰਾਂ ਦੀਆਂ ਟੁੱਟੀਆਂ ਕੰਧਾਂ, ਮੌਕੇ ਉੱਤੇ ਪਹੁੰਚੇ ਵਿਧਾਇਕ ਨੇ ਆਖੀ ਇਹ ਗੱਲ - Broken walls of several houses
- ਨਕਲੀ ਸਬ ਇੰਸਪੈਕਟਰ ਪੁਲਿਸ ਲੁਧਿਆਣਾ ਵਿੱਚ ਗ੍ਰਿਫਤਾਰ, ਮੰਡੀ 'ਚ ਲੈਂਦਾ ਸੀ ਰਿਸ਼ਵਤ - Fake Police Sub Inspector
- ਹਲਕੀ ਬਾਰਿਸ਼ ਕਾਰਨ ਲੁਧਿਆਣਾ 'ਚ ਬਣੇ ਹੜ੍ਹ ਵਰਗੇ ਹਾਲਾਤ, ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਦਾਅਵਿਆਂ ਦਾ ਪਰਦਾਫਾਸ਼ - Flood occurred in Ludhiana