ETV Bharat / state

26 ਅਤੇ 27 ਅਪ੍ਰੈਲ ਨੂੰ ਸੂਬੇ ਭਰ 'ਚ ਹੋਵੇਗੀ ਬਰਸਾਤ ਅਤੇ ਚੱਲਣਗੀਆਂ ਤੇਜ ਹਵਾਵਾਂ, ਯੇਲੋ ਅਲਰਟ ਜਾਰੀ - Yellow alert issued in Punjab - YELLOW ALERT ISSUED IN PUNJAB

ਪੰਜਾਬ ਵਿੱਚ ਬਦਲੇ ਮੌਸਮ ਦੇ ਮਿਜਾਜ਼ ਨਾਲ ਕਿਸਾਨਾਂ ਦੇ ਹਾਲ ਬੇਹਾਲ ਹੋਣ ਲੱਗ ਗਏ ਹਨ। ਕਿਸਾਨਾਂ ਦੀਆਂ ਫਸਲਾਂ ਤਬਾਹ ਹੋਣ ਲੱਗੀਆਂ ਹਨ ਅਤੇ ਮੰਡੀਆਂ ਵਿੱਚ ਪਹੁੰਚੀ ਫਸਲ ਵੀ ਖਰਾਬ ਹੋ ਰਹੀ ਹੈ। ਉਥੇ ਹੀ ਮੌਸਮ ਵਿਗਿਆਣੀਆਂ ਨੇ ਚਿਤਾਵਨੀ ਜਾਰੀ ਕੀਤੀ ਹੈ।

On April 26 and 27, there will be rain and strong winds across the state, yellow alert issued
26 ਅਤੇ 27 ਅਪ੍ਰੈਲ ਨੂੰ ਸੂਬੇ ਭਰ 'ਚ ਹੋਵੇਗੀ ਬਰਸਾਤ ਅਤੇ ਚੱਲਣਗੀਆਂ ਤੇਜ ਹਵਾਵਾਂ, ਯੇਲੋ ਅਲਰਟ ਜਾਰੀ
author img

By ETV Bharat Punjabi Team

Published : Apr 25, 2024, 4:50 PM IST

26 ਅਤੇ 27 ਅਪ੍ਰੈਲ ਨੂੰ ਸੂਬੇ ਭਰ 'ਚ ਹੋਵੇਗੀ ਬਰਸਾਤ ਅਤੇ ਚੱਲਣਗੀਆਂ ਤੇਜ ਹਵਾਵਾਂ

ਲੁਧਿਆਣਾ: ਇਹਨੀ ਦਿਨੀਂ ਕਿਸਾਨਾਂ ਵੱਲੋਂ ਫਸਲਾਂ ਦੀ ਕਟਾਈ ਦਾ ਸਮਾਂ ਚੱਲ ਰਿਹਾ ਹੈ। ਪਰ ਦੁਜੇ ਪਾਸੇ ਰੁੱਕ ਰੱਕ ਕੇ ਹੋ ਰਹੀ ਬਰਸਾਤ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਵਧਾਈਆਂ ਹੋਈਆਂ ਹਨ। ਇਸ ਹੀ ਤਹਿਤ ਮੌਸਮ ਵਿਭਾਗ ਵੱਲੋਂ ਕਿਸਾਨਾਂ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ 'ਚ ਫਸਲਾਂ ਦੀ ਕਟਾਈ ਸਮੇਂ ਸਿਰ ਕਰ ਲੈਣ। ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਆਈਐਮਡੀ ਦੀ ਰਿਪੋਰਟ ਦੇ ਮੁਤਾਬਿਕ 26 ਅਤੇ 27 ਤਰੀਕ ਨੂੰ ਸੂਬੇ ਭਰ 'ਚ ਕਈ ਥਾਵਾਂ 'ਚ ਬਰਸਾਤ ਹੋ ਸਕਦੀ ਹੈ।

ਇਸ ਦੇ ਨਾਲ ਨਾਲ ਤੇਜ਼ ਹਵਾਵਾਂ ਅਤੇ ਹਨੇਰੀ ਵੀ ਦੇਖਣ ਨੂੰ ਮਿਲ ਸਕਦੀ ਹੈ। ਉਹਨਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਆਈ ਐਮ ਡੀ ਵੱਲੋਂ ਸੂਬੇ ਭਰ ਚ ਯੈਲੋ ਅਲਰਟ ਵੀ ਇਨ੍ਹਾਂ ਦਿਨਾਂ ਨੂੰ ਲੈਕੇ ਜਾਰੀ ਕੀਤਾ ਗਿਆ ਹੈ। ਜਿਸ ਲਈ ਕਿਸਾਨਾਂ ਨੂੰ ਵੀ ਉਹਨਾਂ ਖਾਸ ਹਦਾਇਤਾਂ ਜਾਰੀ ਕੀਤੀਆਂ ਨੇ।

ਕਿਸਾਨ ਕਰ ਲੈਣ ਫਸਲਾਂ ਦੀ ਸੰਭਾਲ: ਮੀਡੀਆ ਨਾਲ ਗੱਲਬਾਤ ਕਰਦਿਆਂ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ, ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਚ ਦਿਨ ਦਾ ਟੈਂਪਰੇਚਰ 36 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਜੋ ਨੋਰਮਲ ਨਾਲੋਂ ਇਕ ਪੁਆਇੰਟ ਥੱਲੇ ਹੈ।ਇਸ ਦੇ ਨਾਲ ਤੇਜ਼ ਹਵਾਵਾਂ ਅਤੇ ਹਨੇਰੀ ਵੀ ਚੱਲੇਗੀ ਉਹਨਾਂ ਕਿਹਾ ਕਿ ਹਲਕੀ ਮੋਡਰੇਟ ਬਰਸਾਤ ਕਿਤੇ ਕਿਤੇ ਵੇਖਣ ਨੂੰ ਮਿਲ ਸਕਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵੀ ਕਣਕ ਦੀ ਵੱਡੀ ਹੋਈ ਫਸਲ ਨੂੰ ਸਾਂਭਣ ਦੀ ਅਪੀਲ ਕੀਤੀ ਜਾਂਦੀ ਹੈ ਕਿਉਂਕਿ ਇਸ ਨਾਲ ਨੁਕਸਾਨ ਹੋ ਸਕਦਾ ਹੈ। ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਨੇ ਕਿਹਾ ਕਿ 26 ਅਤੇ 27 ਤੋਂ ਬਾਅਦ ਮੁੜ ਤੋਂ 30 ਅਪ੍ਰੈਲ ਨੂੰ ਵੀ ਮੌਸਮ ਚ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਅਜਿਹਾ ਹੀ ਸਿਸਟਮ ਚੱਲਦਾ ਰਹੇਗਾ। ਜਦੋਂ ਕੇ ਅਪ੍ਰੈਲ ਉਵਰਆਲ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਅਪ੍ਰੈਲ ਮਹੀਨੇ ਚ ਕਾਫੀ ਘੱਟ ਮੀਂਹ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.