ETV Bharat / state

ਅਮਰੀਕਾ ਤੋਂ ਆਈ NRI ਔਰਤ ਨਾਲ ਏਜੰਟ ਨੇ ਮਾਰੀ ਠੱਗੀ, ਪੁਲਿਸ ਵੀ ਪੀੜਤ ਨੂੰ ਦੇ ਰਹੀ ਧਮਕੀਆਂ ! - AGENT CHEATED NRI WOMAN - AGENT CHEATED NRI WOMAN

ਇੱਕ ਪਾਸੇ ਤਾਂ ਐਨਆਰਆਈ ਲੋਕਾਂ ਨੂੰ ਪੰਜਾਬ 'ਚ ਕਾਰੋਬਾਰ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਐਨਆਰਆਈ ਲੋਕਾਂ ਨੂੰ ਏਜੰਟਾਂ ਵੱਲੋਂ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪੜ੍ਹੋ ਪੂਰੀ ਖ਼ਬਰ...

nri woman-cheated-by-agent- in amritsar-upset-woman
ਅਮਰੀਕਾ ਤੋਂ ਆਈ ਐਨਆਰਆਈ ਲੇਡੀ ਦੇ ਨਾਲ ਏਜੰਟ ਵੱਲੋਂ ਠੱਗੀ, ਪੁਲਿਸ ਵੀ ਪੀੜਤ ਨੂੰ ਦੇ ਰਹੀ ਧਮਕੀਆਂ ! (nri woman-cheated-by-agent)
author img

By ETV Bharat Punjabi Team

Published : Jun 28, 2024, 8:35 AM IST

ਅਮਰੀਕਾ ਤੋਂ ਆਈ ਐਨਆਰਆਈ ਲੇਡੀ ਦੇ ਨਾਲ ਏਜੰਟ ਵੱਲੋਂ ਠੱਗੀ, ਪੁਲਿਸ ਵੀ ਪੀੜਤ ਨੂੰ ਦੇ ਰਹੀ ਧਮਕੀਆਂ ! (nri woman-cheated-by-agent)

ਅੰਮ੍ਰਿਤਸਰ: ਏਜੰਟਾਂ ਉੱਤੇ ਸਖ਼ਤੀ ਕਰਨ ਮਗਰੋਂ ਵੀ ਠੱਗੀਆਂ ਮਾਰਨ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਅਮਰੀਕਾ ਤੋਂ ਆਈ ਐਨਆਰਆਈ ਔਰਤ ਵੱਲੋਂ ਆਪਣੇ ਰਿਸ਼ਤੇਦਾਰ ਦਾ ਅਮਰੀਕਾ ਦਾ ਵੀਜ਼ਾ ਲਗਵਾਇਆ ਗਿਆ ਸੀ। ਐਨਆਰਆਈ ਔਰਤ ਨੇ 7 ਲੱਖ ਰੁਪਏ ਏਜੰਟ ਨੂੰ ਦਿੱਤੇ, ਪਰ ਵੀਜ਼ਾ ਨਹੀਂ ਆਇਆ। ਜਿਸ ਤੋਂ ਬਾਅਦ ਐਨਆਰਆਈ ਔਰਤ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ, ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਪੁਲਿਸ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ: ਜਦੋਂ ਪੁਲਿਸ ਵੱਲੋਂ ਪੀੜਤ ਦੀ ਕੋਈ ਸਾਰ ਨਹੀਂ ਲਈ ਗਈ, ਬਲਕਿ ਉਸ ਨੂੰ ਪੁਲਿਸ ਧਮਕੀਆਂ ਦਿੱਤੀਆਂ ਗਈਆਂ ਤਾਂ ਪੀੜਤ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਹੁਕਮ ਸਿੰਘ ਰੋਡ ਕੰਪਨੀ ਬਾਗ ਦੇ ਬਾਹਰ ਧਰਨਾ ਲਗਾਇਆ ਗਿਆ। ਪੀੜਤਾਂ ਨੇ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਐਨਆਰਆਈ ਲੇਡੀ ਨੇ ਦੱਸਿਆ ਕਿ ਪੁਲਿਸ ਉਸ ਦੇ ਕੋਲੋਂ ਰਿਸ਼ਵਤ ਮੰਗੀ ਰਹੀ ਹੈ ਅਤੇ ਧਮਕਾ ਰਹੀ ਹੈ। ਐਨਆਰਆਈ ਲੇਡੀ ਨੇ ਕਿਹਾ ਕਿ ਪੁਲਿਸ ਵੱਲੋਂ ਏਜੰਟ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਦੇ ਨਾਲ ਹੀ ਐਨਆਰਆਈ ਲੇਡੀ ਨੇ ਏਜੰਟ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਨ ਦੇ ਨਾਲ ਪੰਜਾਬ ਸਰਕਾਰ ਤੋਂ ਆਪਣੀ ਸੁਰੱਖਿਆ ਦੀ ਵੀ ਮੰਗ ਕੀਤੀ ਹੈ।

ਜਾਂਚ ਅਧਿਕਾਰੀ: ਮੌਕੇ 'ਤੇ ਪਹੁੰਚੇ ਐਸਐਚਓ ਅਮੋਲਕ ਪ੍ਰੀਤ ਨੇ ਕਿਹਾ ਕਿ ਸਾਨੂੰ ਇਸ ਮਾਮਲੇ ਸਬੰਧੀ ਸ਼ਿਕਾਇਤ ਮਿਲੀ ਹੈ। ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ, ਪੁਲਿਸ ਦੇ ਉੱਪਰ ਰਿਸ਼ਵਤਖੋਰੀ ਦੇ ਲੱਗੇ ਆਰੋਪ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਆਰੋਪ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਐਨਆਰਆਈ ਲੇਡੀ ਦੇ ਵੱਲੋਂ ਧਰਨਾ ਲਗਾਇਆ ਗਿਆ ਹੈ ਜਿਸ ਕਰਕੇ ਆਮ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.