ਅੰਮ੍ਰਿਤਸਰ: ਰੱਖੜ ਪੁੰਨਿਆ ਮੌਕੇ ਜਿੱਥੇ ਅੰਮ੍ਰਿਤਸਰ ਦੇ ਬਾਬਾ ਬਕਾਲਾ ਵਿਖੇ ਵੱਖ ਵੱਖ ਪਾਰਟੀਆਂ ਵੱਲੋਂ ਸਟੇਜਾਂ ਲਗਾਈਆਂ ਗਈਆਂ, ਉੱਥੇ ਹੀ ਅਕਾਲੀ ਦਲ ਵੱਲੋਂ ਵੀ ਸਿਆਸਤ ਸਟੇਜ ਲਗਾਈ ਗਈ। ਜਿਸ ਵਿੱਚ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ।ਅਕਾਲੀ ਦਲ ਦੀ ਇਸ ਸਿਆਸੀ ਸਟੇਜ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜ਼ੋਰਾਂ ਸ਼ੋਰਾਂ ਨਾਲ ਉਠਾਇਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਸ਼ਬਦੀ ਹਮਲੇ ਵੀ ਕੀਤੇ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਕਿ ਉਸਨੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਕਿਸ ਤਰ੍ਹਾਂ ਖੇਡਣਾ ਹੈ ਅਤੇ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰਨੀ ਹੈ। ਜਦੋਂ ਭਗਵੰਤ ਮਾਨ ਨੂੰ ਹੁਣ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰਨ ਦਾ ਤਰੀਕਾ ਆ ਗਿਆ ਤਾਂ ਉਹ ਪੰਜਾਬ ਦੇ ਲੋਕਾਂ ਦੀ ਪਰਵਾਹ ਨਹੀਂ ਕਰਦਾ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਪੂਰਾ ਪਰਿਵਾਰ ਪੰਜਾਬ ਨੂੰ ਲੁੱਟਣ 'ਤੇ ਲੱਗਿਆ ਹੋਇਆ।
ਅਜਿਹਾ 70 ਸਾਲਾਂ 'ਚ ਪਹਿਲੀ ਵਾਰ ਹੋਇਆ: ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਕਦੀ ਵੀ ਅਜਿਹੇ ਹਾਲਾਤ ਨਹੀਂ ਬਣੇ ਕਿ 15 ਅਗਸਤ ਮੌਕੇ 16 ਲੱਖ ਰੁਪਏ ਦੀ ਬੁੱਲਟ ਪਰੂਫ਼ ਗਲਾਸ ਲਗਾ ਕੇ ਸਪੀਚ ਦੇਣੀ ਪਵੇ। ਇੱਥੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿੱਚ ਲਾਰੈਂਸ ਬਿਸ਼ਨੋਈ ਦਾ ਰਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਰੱਦ ਹੋਏ ਹਨ ਉਸ ਦਾ ਜਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ।
- ਡਾਕਟਰ ਭਾਈਚਾਰੇ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਏ ਪੰਜਾਬ ਦੇ ਸਿਹਤ ਮੰਤਰੀ, ਕੇਂਦਰ ਸਰਕਾਰ ਤੋਂ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਕੀਤੀ ਮੰਗ - Balbir Sidhu stood with doctors
- ਕੋਟਲੀ ਕਲਾਂ ਕਤਲ ਮਾਮਲਾ, ਮਾਨਸਾ ਪੁਲਿਸ ਨੇ ਕਤਲ ਦਾ ਮੁੱਖ ਮੁਲਜ਼ਮ ਕੀਤਾ ਗ੍ਰਿਫਤਾਰ - Kotli clan murder case
- 30 ਅਗਸਤ ਨੂੰ ਜਾਣਾ ਸੀ ਨਿਊਜ਼ੀਲੈਂਡ, ਵੀਜ਼ਾ ਲੱਗਣ ਦੀ ਖੁਸ਼ੀ 'ਚ ਮੱਥਾ ਟੇਕਣ ਜਾ ਰਿਹਾ ਸੀ ਨੌਜਵਾਨ, ਹੋਇਆ ਕੁਝ ਅਜਿਹਾ ਕਿ ਮਾਤਮ 'ਚ ਰੁਲ ਗਈਆਂ ਖੁਸ਼ੀਆਂ - Road accident in Amritsar