ਲੁਧਿਆਣਾ: ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਬਹੁਮਤ ਤੋਂ ਉੱਪਰ ਹਾਂ, ਉਨ੍ਹਾਂ ਆਖਿਆ ਕਿ ਸੱਤ ਵਿਧਾਇਕਾਂ ਦੀ ਵੀ ਵੋਟ ਗਿਣੀ ਜਾਵੇਗੀ।
'ਅਫਸਰਾਂ ਦੀ ਅਣਗਹਿਲੀ ਕਰਕੇ ਵੋਟਾਂ ਘੱਟ ਪਈਆਂ '
ਚੋਣ ਨਤੀਜਿਆਂ ਨੂੰ ਲੈ ਕੇ ਉਹਨਾਂ ਕਿਹਾ ਕਿ ਜਿਹੜੀਆਂ ਵੋਟਰ ਸੂਚੀਆਂ ਸਾਨੂੰ ਪਹਿਲਾਂ ਦਿੱਤੀਆਂ ਗਈਆਂ ਉਹ ਕੋਈ ਹੋਰ ਸਨ ਅਤੇ ਜਿਹੜੀਆਂ ਵੋਟਾਂ ਵਾਲੇ ਦਿਨ ਆਈਆਂ ਉਹਨਾਂ ਦੇ ਵਿੱਚ ਫਰਕ ਸੀ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਹੇਠਲੇ ਪੱਧਰ ਦੇ ਅਫਸਰਾਂ ਦੀ ਅਣਗਹਿਲੀ ਕਰਕੇ ਵੋਟਾਂ ਘੱਟ ਪਈਆਂ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਹੁੰਦਾ ਤਾਂ 75 ਦੇ ਕਰੀਬ ਕੌਂਸਲਰ ਆਮ ਆਦਮੀ ਪਾਰਟੀ ਦੇ ਬਣਨੇ ਸਨ।
'ਲਾਪਰਵਾਹੀ ਵਰਤਣ ਵਾਲੇ ਅਫਸਰਾਂ ਖਿਲਾਫ ਕਾਰਵਾਈ'
ਅਸ਼ੋਕ ਪਰਾਸ਼ਰ ਨੇ ਕਿਹਾ ਕਿ ਵੋਟਿੰਗ ਲਿਸਟਾਂ ਵਿੱਚ ਹੋਈਆਂ ਗੜਬੜੀਆਂ ਨੂੰ ਲੈ ਕੇ ਆਵਾਜ਼ ਵੀ ਚੁੱਕੀ ਹੈ ਅਤੇ ਪ੍ਰਸ਼ਾਸਨ ਨੂੰ ਲਾਪਰਵਾਹੀ ਵਰਤਣ ਵਾਲੇ ਅਫਸਰਾਂ ਖਿਲਾਫ ਕਾਰਵਾਈ ਕਰਨ ਲਈ ਵੀ ਕਿਹਾ ਹੈ। ਜਿਸ ਕਿਸੇ ਨੇ ਵੀ ਅਜਿਹਾ ਕੀਤਾ ਹੈ ਉਸ ਖਿਲਾਫ ਸਖਤ ਐਕਸ਼ਨ ਹੋਵੇ। ਉਹਨਾਂ ਕਿਹਾ ਕਿ ਹੋਰਨਾਂ ਜ਼ਿਲ੍ਹਿਆਂ ਦੀਆਂ ਵੋਟਾਂ ਲੁਧਿਆਣਾ ਵਿੱਚ ਪਾ ਦਿੱਤੀਆਂ ਗਈਆਂ ਜਿਸ ਕਰਕੇ ਲੋਕ ਵੋਟਾਂ ਪਾਉਣ ਨੂੰ ਤਰਸਦੇ ਰਹੇ, ਇਹੀ ਕਾਰਣ ਰਿਹਾ ਕਿ ਘੱਟ ਵੋਟਾਂ ਪਈਆਂ ਹਨ।
ਛੋਟੇ ਬੱਚਿਆਂ ਨੇ ਕੁੱਝ ਸਕਿੰਟਾਂ 'ਚ ਬਣਾ 'ਤਾ WORLD RECORD, ਕੈਲਕੂਲੇਟਰ ਨੂੰ ਵੀ ਪਾਉਂਦੇ ਨੇ ਮਾਤ
ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦਾ ਕਿਸੇ ਵੀ ਹਾਲਤ ਦੇ ਵਿੱਚ ਗਠਜੋੜ ਨਹੀਂ ਹੋ ਸਕਦਾ ਕਿਉਂਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਪਹਿਲਾਂ ਹੀ ਇਹ ਗੱਲ ਸਾਫ ਕਰ ਗਏ ਹਨ। ਉਹਨਾਂ ਕਿਹਾ ਕਿ ਭਾਜਪਾ ਦੇਸ਼ ਨੂੰ ਕਾਂਗਰਸ ਮੁਕਤ ਕਰਨ ਦੇ ਮਨੋਰਥ ਦੇ ਨਾਲ ਕੰਮ ਕਰ ਰਹੀ ਹੈ ਅਤੇ ਸਥਾਨਕ ਪੱਧਰ ਉੱਤੇ ਕਿਸੇ ਤਰ੍ਹਾਂ ਦੇ ਗਠਜੋੜ ਦੀ ਕੋਈ ਸੰਭਾਵਨਾ ਨਹੀਂ ਹੈ। ਉਹਨਾਂ ਕਿਹਾ ਕਿ ਸਾਡਾ ਮੇਅਰ ਬਣਨ ਜਾ ਰਿਹਾ ਹੈ।