ਲੁਧਿਆਣਾ: ਬੀਤੀ ਦੇਰ ਰਾਤ ਲੁਧਿਆਣਾ 'ਚ ਕੁਝ ਬਦਮਾਸ਼ਾਂ ਨੇ ਜਗਰਾਉਂ ਦੇ ਪਿੰਡ ਕਮਾਲਪੁਰ ਵਿੱਚ ਰੇਕੀ ਲਈ ਗਈ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ। ਇਹਨਾਂ ਵਿੱਚੋਂ ਪੁਲਿਸ ਨੇ ਇੱਕ ਬਦਮਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਬਾਕੀ ਹਮਲਾਵਰ ਅਜੇ ਵੀ ਫਰਾਰ ਹਨ। ਹਮਲੇ ਵਿੱਚ ਸਦਰ ਥਾਣੇ ਦੇ ਐਸਐਚਓ ਅਤੇ ਮਿਰਾਡੋ ਪੁਲਿਸ ਚੌਂਕੀ ਦੇ ਇੰਚਾਰਜ ਸਮੇਤ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਦੀ ਅੱਖ ਦੇ ਨੇੜੇ ਇੱਕ ਤੇਜਧਾਰ ਹਥਿਆਰ ਲੱਗਿਆ ਹੈ, ਚੌਂਕੀ ਇੰਚਾਰਜ ਦੀਆਂ ਉਂਗਲਾਂ ਤੇ ਇੱਕ ਛੋਟੀ ਤਲਵਾਰ ਲੱਗੀ ਹੈ ਜਿਸ ਨਾਲ ਉਸ ਦੀਆਂ ਦੋ ਉਂਗਲ਼ਾਂ ਕੱਟੀਆਂ ਗਈਆਂ। ਇਸ ਮੌਕੇ ਪੁਲਿਸ ਮੁਲਾਜ਼ਮਾਂ ਨੇ ਬਹਾਦਰੀ ਦਿਖਾਈ ਅਤੇ ਇੱਕ ਹਮਲਾਵਰ ਨੂੰ ਕਾਬੂ ਕਰ ਲਿਆ ਹੈ।
ਨਿਹੰਗਾਂ ਦੇ ਬਾਣੇ 'ਚ ਕੀਤੀ ਲੁੱਟ
ਜ਼ਿਕਰਯੋਗ ਹੈ ਕਿ ਬੀਤੇ 4 ਦਿਨ ਪਹਿਲਾਂ ਨਿਹੰਗਾਂ ਦੇ ਬਾਣੇ 'ਚ ਆਏ ਕੁਝ ਬਦਮਾਸ਼ਾਂ ਨੇ ਆਲਟੋ ਕਾਰ ਲੁੱਟ ਲਈ ਸੀ। ਇਸ ਮਾਮਲੇ ਵਿੱਚ ਦੇਰ ਰਾਤ ਐਸਐਚਓ ਹਰਸ਼ਵੀਰ ਵੀਰ ਅਤੇ ਮਰਾਡੋ ਪੁਲਿਸ ਚੌਂਕੀ ਦੇ ਇੰਚਾਰਜ ਤਰਸੇਮ ਨੇ ਬਦਮਾਸ਼ਾਂ ਦੀ ਭਾਲ ਲਈ ਪਿੰਡ ਕਮਾਲਪੁਰ ਵਿੱਚ ਰੇਕੀ ਕੀਤੀ। ਜਿਸ ਦੋਰਾਨ ਉਨ੍ਹਾਂ ਨੂੰ ਇਸ ਹਮਲੇ ਦਾ ਸ਼ਿਕਾਰ ਹੋਣਾ ਪਿਆ।
ਜ਼ਿਕਰਯੋਗ ਹੈ ਕਿ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਲੁੱਟ ਦੌਰਾਨ ਦੋਵੇਂ ਥਾਵਾਂ ਦੀਆਂ ਵੀਡੀਓਜ਼ ਵੀ ਸਾਹਮਣਏ ਆਈਆਂ ਹਨ ਤੇ ਨਿਹੰਗ ਸਿੰਘ ਦੇ ਬਾਣਿਆ ਵਿੱਚ ਇਸ ਵਾਰਦਾਤ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੰਜਾਮ ਦਿੱਤੀ ਗਈ ਹੈ। ਜਿਸਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਹਾਲਾਂਕਿ ਇਸ ਘਟਨਾ ਦਾ ਵਿਰੋਧ ਕਰਨ ਵਾਲੇ ਕਹਿ ਰਹੇ ਹਨ ਕਿ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਤਹਿਤ ਇਸ ਬਾਣੇ ਨੂੰ ਧਾਰ ਕੇ ਬਦਮਾਸ਼ਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਪੜਤਾਲ 'ਚ ਜੁਟੀ ਹੈ।