ਲੁਧਿਆਣਾ: ਲੁਧਿਆਣਾ ਦੇ ਤਾਜਪੁਰ ਰੋਡ ਤੇ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ, ਜਦੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਤਾਜਪੁਰ ਰੋਡ 'ਤੇ ਗੁਰੂ ਘਰ ਅਤੇ ਸਕੂਲ ਦੇ ਨੇੜੇ ਚੱਲ ਰਹੇ ਬੀੜੀ ਸਿਗਰਟ ਅਤੇ ਤੰਬਾਕੂ ਵੇਚਣ ਵਾਲਿਆਂ ਦੀ ਖੋਖਿਆਂ ਨੂੰ ਹਟਾਉਣ ਦੀ ਮੰਗ ਕੀਤੀ। ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਗੁਰੂ ਘਰ ਦੇ ਨੇੜੇ ਖੋਖੇ ਲਗਾ ਕੇ ਜਰਦਾ ਬੀੜੀ ਸਿਗਰਟ ਆਦਿ ਵੇਚੇ ਜਾ ਰਹੇ ਨੇ ਜੋ ਕਿ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ 30 ਸਾਲ ਤੋਂ ਲੱਗਿਆ ਖੋਖਾ ਹਟਾਇਆ ਗਿਆ ਹੈ।
ਨਿਹੰਗ ਸਿੰਘਾਂ ਨੇ ਦਿੱਤੀ ਚਿਤਾਵਨੀ
ਨਿਹੰਗ ਸਿੰਘਾਂ ਨੇ ਕਿਹਾ ਕਿ ਦੁਕਾਨ ਤੋਂ ਨਸ਼ੇ ਦੀ ਪੂਰਤੀ ਲਈ ਵਰਤੇ ਜਾਂਦੇ ਕੁਝ ਪਾਉਚ ਵੀ ਫੜੇ ਹਨ। ਜਿੰਨਾਂ ਸਬੰਧੀ ਪੁਲਿਸ ਨੂੰ ਸੂਚਨਾ ਦੇ ਕੇ ਮੌਕੇ ਤੇ ਬੁਲਾਇਆ ਗਿਆ ਅਤੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਗੁਰੂ ਘਰ ਜਾਂ ਸਕੂਲ ਦੇ ਨੇੜੇ ਇਸ ਤਰ੍ਹਾਂ ਨਾਲ ਤੰਬਾਕੂ ਬੀੜੀ ਸਿਗਰਟ ਆਦਿ ਵੇਚਣ ਦਾ ਖੋਖਾ ਲਗਾਇਆ ਗਿਆ ਜਾਂ ਕੋਈ ਦੁਕਾਨਦਾਰ ਵੇਚਦਾ ਪਾਇਆ ਗਿਆ ਤਾਂ ਉਹ ਇਹ ਬੰਦ ਕਰ ਦੇਣਗੇ। ਉਹਨਾਂ ਵੱਲੋਂ ਇਸ ਉੱਪਰ ਕਾਰਵਾਈ ਕਰਾਈ ਜਾਵੇਗੀ।
- ਵਿਦਿਆਰਥੀਆਂ ਵਲੋਂ ਵੀਸੀ ਵਿਰੁੱਧ ਪ੍ਰਦਰਸ਼ਨ; ਬਿਨਾਂ ਦੱਸੇ ਕੁੜੀਆਂ ਦੇ ਹੋਸਟਲ ਦੇ ਕਮਰੇ 'ਚ ਵੜਿਆ ਵੀਸੀ, ਵੀਡੀਓ ਹੋਈ ਵਾਇਰਲ - STUDENT PROTEST AGAINST VC
ਨਜਾਇਜ਼ ਸੰਬੰਧਾਂ ਦੇ ਚਲਦੇ ਪਿਤਾ ਨੇ ਪੁੱਤ ਦਾ ਕੀਤਾ ਕਤਲ, ਰੋਂਦੀ ਧੀ ਨੇ ਪਿਤਾ ਲਈ ਮੰਗੀ ਫਾਂਸੀ ਦੀ ਸਜ਼ਾ - Father killed his son- ਮੁੱਖ ਮੰਤਰੀ ਦੀ ਟੀਮ 'ਚ 5 ਨਵੇਂ ਮੰਤਰੀਆਂ ਦੀ ਹੋਈ ਐਂਟਰੀ, ਵੇਖੋ ਕਿਸ-ਕਿਸ ਨਵੇਂ ਮੰਤਰੀ ਨੇ ਚੁੱਕੀ ਸਹੁੰ? ਜਾਣਨ ਲਈ ਕਰੋ ਇੱਕ ਕਲਿੱਕ - PUNJAB CABINET RESHUFFLE
ਪੁਲਿਸ ਨਹੀਂ ਕਰਦੀ ਕਾਰਵਾਈ
ਜਥੇਬੰਦੀਆਂ ਦੀ ਆਗੂਆਂ ਨੇ ਕਿਹਾ ਕਿ ਹੁਣ ਉਹ ਚਿੱਟਾ ਵੇਚਣ ਵਾਲੇ ਤੇ ਵੀ ਕਾਰਵਾਈ ਖੁਦ ਕਰਨਗੇ, ਕਿਉਂਕਿ ਪੁਲਿਸ ਨੂੰ ਸ਼ਿਕਾਇਤਾਂ ਦੇ-ਦੇ ਕੇ ਉਹ ਹੁਣ ਥੱਕ ਚੁੱਕੇ ਹਨ। ਉਹਨਾਂ ਨੂੰ ਜੋ ਵੀ ਵੀਡੀਓ ਬਣਾ ਕੇ ਭੇਜੇਗਾ ਉਹ ਚਿੱਟਾ ਵੇਚਣ ਵਾਲਿਆਂ ਨੂੰ ਜਾਂ ਚਿੱਟੇ ਦਾ ਨਸ਼ਾ ਕਰਨ ਵਾਲਿਆਂ ਤੇ ਸਖ਼ਤ ਰੁੱਖ ਅਪਣਾਉਣਗੇ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਵੱਲੋਂ ਜੋ ਵੀ ਸਮਾਨ ਇਥੇ ਫੜਿਆ ਗਿਆ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਗੁਰੂ ਘਰ ਦੇ ਨਜ਼ਦੀਕ ਖੋਖਾ ਚਲਾਉਣ ਵਾਲੇ ਨੇ ਕਿਹਾ ਕਿ ਉਸਨੇ ਆਪਣਾ ਖੋਖਾ ਇਥੋਂ ਹਟਾ ਲਿਆ ਹੈ ਤੇ ਉਹ ਹੁਣ ਇੱਥੇ ਤੰਬਾਕੂ ਆਦਿ ਨਹੀਂ ਵੇਚੇਗਾ।