ਮਾਨਸਾ: ਅਧਿਆਪਕ ਦਿਵਸ ਦੇ ਮੌਕੇ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਖੇਤਰ 'ਚੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਮੌਕੇ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਜਿਸ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਛੇ ਅਧਿਆਪਕਾਂ ਨੂੰ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਨਾਂ ਦੇ ਵਿੱਚ ਮਾਨਸਾ ਦੇ ਸਰਕਾਰੀ ਸਕੈਂਡਰੀ ਸਕੂਲ ਲੜਕੀਆਂ ਦੇ ਪੰਜਾਬੀ ਅਧਿਆਪਕ ਵਿਨੋਦ ਕੁਮਾਰ ਮਿੱਤਲ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਜਿਨਾਂ ਦਾ ਮਾਨਸਾ ਪਹੁੰਚਣ 'ਤੇ ਭਰਮਾ ਸਵਾਗਤ ਕੀਤਾ ਗਿਆ ਹੈ।
ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ : ਸਟੇਟ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ ਅਧਿਆਪਕ ਵਿਨੋਦ ਕੁਮਾਰ ਮਿੱਤਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਹੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਵੱਲੋਂ ਉਨਾਂ ਦੀਆਂ ਗਤੀਵਿਧੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਧਿਆਪਕ ਦਿਵਸ ਦੇ ਮੌਕੇ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।
ਪੜ੍ਹਾਈ ਦੇ ਵਿੱਚ ਵੀ ਵਿਦਿਆਰਥੀਆਂ ਦਾ ਚੰਗਾ ਰਿਜਲਟ ਦੇਣ ਦੀ ਕੋਸ਼ਿਸ਼: ਵਿਨੋਦ ਕੁਮਾਰ ਮਿੱਤਲ ਨੇ ਕਿਹਾ ਕਿ ਉਹ 2006 ਤੋਂ ਅਧਿਆਪਕ ਖਿੱਤੇ ਦੇ ਵਿੱਚ ਨੌਕਰੀ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਗਤੀਵਿਧੀਆਂ ਦੇ ਨਾਲ-ਨਾਲ ਪੜ੍ਹਾਈ ਦੇ ਵਿੱਚ ਵੀ ਵਿਦਿਆਰਥੀਆਂ ਦਾ ਚੰਗਾ ਰਿਜਲਟ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਕਿਹਾ ਕਿ ਇਹ ਅਵਾਰਡ ਸਕੂਲ ਦੇ ਸਮੂਹ ਸਟਾਫ ਅਤੇ ਬੱਚਿਆਂ ਦੇ ਪਿਆਰ ਸਦਕਾ ਉਨ੍ਹਾਂ ਨੂੰ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਦਿੱਤਾ ਗਿਆ ਹੈ।
ਗਤੀਵਿਧੀਆਂ ਦੇ ਵਿੱਚ ਚੰਗਾ ਰੋਲ ਪਾਉਂਦੇ ਰਹਿਣਗੇ: ਅਧਿਆਪਕ ਵਿਨੋਦ ਕੁਮਾਰ ਮਿੱਤਲ ਨੇ ਕਿਹਾ ਕਿ ਜਿੱਥੇ ਅਧਿਆਪਕ ਦਿਵਸ 'ਤੇ ਮੌਕੇ ਉਨ੍ਹਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਥੇ ਹੀ ਉਨ੍ਹਾਂ ਦੀਆਂ ਅਧਿਆਪਕ ਖੇਤਰ ਵਿੱਚ ਜਿੰਮੇਵਾਰੀਆਂ ਹੋਰ ਵੀ ਵੱਧ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਆਪਣੀਆਂ ਇਨ੍ਹਾਂ ਜਿੰਮੇਵਾਰੀਆਂ ਨੂੰ ਮੁੱਖ ਰੱਖਦੇ ਹੋਏ ਹੋਰ ਵੀ ਗਤੀਵਿਧੀਆਂ ਦੇ ਵਿੱਚ ਚੰਗਾ ਰੋਲ ਪਾਉਂਦੇ ਰਹਿਣਗੇ। ਇਸ ਮੌਕੇ ਸਕੂਲ ਸਟਾਫ ਵੱਲੋਂ ਵੀ ਅਧਿਆਪਕ ਵਿਨੋਦ ਕੁਮਾਰ ਨੂੰ ਸਟੇਟ ਅਵਾਰਡ ਮਿਲਣ 'ਤੇ ਵਧਾਈ ਦਿੱਤੀ ਗਈ ਹੈ।
- ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ 'ਤੇ ਅਧਿਆਪਕ ਨੂੰ ਦਿੱਤਾ ਸਟੇਟ ਐਵਾਰਡ - teachers day
- POP ਦੀ ਥਾਂ ਮਿੱਟੀ ਤੋਂ ਤਿਆਰ ਕੀਤੀਆਂ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ, ਇੱਥੇ ਦੇਖੋ ਕੀਊਟ ਇਕੋ ਫ੍ਰੈਂਡਲੀ ਗਣਪਤੀ - Ganesh Chaturthi
- ਗੈਸ ਸਲੰਡਰਾਂ ਨਾਲ ਭਰੇ ਟਰੱਕ ਨਾਲ ਵਾਪਰਿਆ ਹਾਦਸਾ, ਨਿਕਲਣ ਲੱਗੀਆਂ ਅੱਗ ਦੀਆਂ ਲਾਟਾਂ - Gas cylinder truck accident