ਲੁਧਿਆਣਾ : ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਬੀਤੇ ਦਿਨੀਂ ਸੁਖਬੀਰ ਬਾਦਲ 'ਤੇ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਗੋਲੀ ਚਲਾਉਣ ਵਾਲੇ ਨਰਾਇਣ ਚੌੜਾ ਉੱਤੇ ਅੰਮ੍ਰਿਤਸਰ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ। ਜਿਸ ਨੂੰ ਲੈ ਕੇ ਅਕਾਲੀ ਦਲ ਨੇ ਸਵਾਲ ਖੜੇ ਕਰ ਦਿੱਤੇ ਹਨ। ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਐਫਆਈਆਰ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਇੱਕ ਸੰਗਤ ਦੇ ਵਿੱਚੋਂ ਸ਼ਖਸ ਨੇ ਸੁਖਬੀਰ ਬਾਦਲ ਦੇ ਨੇੜੇ ਆ ਕੇ ਹਵਾਈ ਫਾਇਰ ਕੀਤਾ ਹੈ। ਉਨ੍ਹਾਂ ਨੇ ਕਿਹਾ ਜਦੋਂ ਕਿ ਉਹ ਸੰਗਤ ਦਾ ਹਿੱਸਾ ਨਹੀਂ ਸੀ ਉਹ ਕਈ ਦਿਨ੍ਹਾਂ ਤੋਂ ਸੁਖਬੀਰ ਬਾਦਲ ਦੀ ਰੇਕੀ ਕਰ ਰਿਹਾ ਸੀ। ਉਸ ਦੇ ਨੇੜੇ ਤੇੜੇ ਜਦੋਂ ਉਹ ਸੇਵਾ ਕਰ ਰਹੇ ਸਨ ਅਤੇ ਉੱਥੇ ਘੁੰਮ ਰਿਹਾ ਸੀ ਜੋ ਕਿ ਕੈਮਰੇ 'ਚ ਸਾਫ ਵੇਖਿਆ ਜਾ ਸਕਦਾ ਹੈ।
ਗਰੇਵਾਲ ਨੇ ਕਿਹਾ ਕਿ ਇਹ ਜੋ ਅਟੈਕ ਕੀਤਾ ਗਿਆ ਹੈ ਇਹ ਤਿੰਨ ਚੀਜਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ।
- ਪਹਿਲਾ ਇਹ ਕਿ ਇਹ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਧੀ ਉਲੰਘਣਾਂ ਕਰਨਾ ਹੈ।
- ਦੂਸਰਾ ਇਹ ਹੈ ਕਿ ਇੱਕ ਸ਼ਾਜਿਸ਼ ਪੰਜਾਬ ਸਰਕਾਰ, ਸੈਂਟਰਲ ਏਜੰਸ਼ੀਆਂ ਅਤੇ ਪੰਥ ਦੋਖੀ ਸ਼ਕਤੀਆਂ ਦਾ ਜੋ ਫੈਸਲਾ ਹੈ, ਸੁਖਬੀਰ ਬਾਦਲ ਦੀ ਜੋ ਲੋਕਾਂ ਵਿੱਚ ਸਾਖ ਹੈ, ਉਸ ਨੂੰ ਖਰਾਬ ਕੀਤਾ ਕਰਨਾ ਹੈ, ਜਿਸ ਵਿੱਚ ਉਹ ਅਸਫਲ ਹੋਏ ਹਨ।
- ਤੀਸਰੀ ਗੱਲ ਇਹ ਹੈ ਕਿ ਜਿਹੜੀਆ ਵੱਖ-ਵੱਖ ਮੀਟਿੰਗਾਂ ਕਰਕੇ ਮਜੀਠੀਆਂ ਸਾਹਿਬ ਨੇ ਇਹ ਸਾਬਿਤ ਕਰਿਆਂ ਕਿ ਪੁਲਿਸ ਨੇ ਨਰਾਇਣ ਸਿੰਘ ਚੌੜਾ ਨੂੰ ਤਿੰਨ ਦਿਨ੍ਹਾਂ ਤੋਂ ਇਹ ਮਹਿਮਾਨ ਵਾਂਗ ਸਾਂਭਿਆਂ ਹੋਇਆ ਸੀ ਅਤੇ ਪੁਲਿਸ ਨੇ ਨਰਾਇਣ ਸਿੰਘ ਚੌੜਾ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਈ ਹੈ।
ਸਾਰੀਆਂ ਸ਼ਕੀਮਾਂ ਫੇਲ
ਗਰੇਵਾਲ ਨੇ ਕਿਹਾ ਕਿ ਸਰਕਾਰ ਨੇ ਇਹ ਪੂਰੀ ਸਕ੍ਰਿਪਟ ਲਿਖੀ ਸੀ ਜਿਸ ਨੂੰ ਅੱਗੇ ਪੁਲਿਸ ਨੇ ਬਿਆਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਗੁਰੂ ਰਾਮਦਾਸ ਸਾਹਿਬ ਦੀ ਮਿਹਰਬਾਨੀ ਨਾ ਹੁੰਦੀ ਤਾਂ ਸ਼ਾਇਦ ਗੱਲ ਕੁਝ ਅੱਜ ਹੋਰ ਹੋਣੀ ਸੀ। ਇਹ ਤਾਂ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਕੰਧ ਬਣ ਕੇ ਬਚਾ ਲਿਆ, ਨਹੀਂ ਤਾਂ ਉਨ੍ਹਾਂ ਨੇ ਕੰਮ ਸਿਰੇ ਲਾ ਦਿੱਤਾ ਸੀ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ 'ਜਿਸਕੋ ਰਾਖੇ ਸਾਂਈਆਂ ਮਾਰ ਨਾ ਸਾਕੇ ਕੋਈ'। ਉਨ੍ਹਾਂ ਕਿਹਾ ਕਿ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਵੱਡਾ ਹੁੰਦਾ ਹੈ। ਜਿਸ ਨੇ ਸਾਰੀਆਂ ਸ਼ਕੀਮਾਂ ਫੇਲ ਕਰ ਦਿੱਤੀਆਂ ਹਨ।
ਸਰਕਾਰ ਦੀ ਮਨਸ਼ਾ 'ਤੇ ਸਵਾਲ ਕੀਤੇ ਖੜ੍ਹੇ
ਉਨ੍ਹਾਂ ਨੇ ਕਿਹਾ ਕਿ ਪੁਲਿਸ ਦਾ ਵੀ ਇਸ ਹਮਲੇ ਤੋਂ ਬਾਅਦ ਇਹ ਬਿਆਨ ਆਇਆ ਕਿ ਉਹ ਹਰ ਐਂਗਲ ਤੋਂ ਜਾਂਚ ਕਰ ਰਹੇ ਹਨ। ਜਦੋਂ ਕਿ ਉਨ੍ਹਾਂ ਨੇ ਕਿਹਾ ਕਿ ਅਰਪਿਤ ਸ਼ੁਕਲਾ ਨੇ ਵੀ ਇਹੀ ਬਿਆਨ ਜਾਰੀ ਕੀਤਾ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਪੁਲਿਸ ਪਹਿਲਾਂ ਹੀ ਤੈਅ ਕਰ ਚੁੱਕੀ ਸੀ ਅਤੇ ਅੱਜ ਐਫਆਈਆਰ ਨੇ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਦੀ ਮਨਸ਼ਾ 'ਤੇ ਸਵਾਲ ਖੜੇ ਕੀਤੇ ਹਨ। ਦੱਸਿਆ ਕਿ ਹੁਣ ਐਫਆਈਆਰ ਦੀ ਕਾਪੀ ਵਿੱਚ ਲਿਖਿਆ ਕਿ ਸੰਗਤ 'ਚੋ ਇੱਕ ਬੰਦਾ ਨਿਕਲ ਕਿ ਆਇਆ ਅਤੇ ਅਟੈਕ ਕਰ ਦਿੱਤਾ। ਗਰੇਵਾਲ ਨੇ ਕਿਹਾ ਕਿ ਸੰਗਤ ਇਸ ਤਰ੍ਹਾਂ ਨਹੀਂ ਹੁੰਦੀ। ਸੰਗਤ ਆਪਣਾ ਦਰਬਾਰ ਸਾਹਿਬ ਆਉਦੀ ਹੈ ਅਤੇ ਮੱਥਾਂ ਟੇਕ ਕੇ ਮੁੜ ਜਾਂਦੀ ਹੈ। ਕਿਹਾ ਕਿ ਨਰਾਇਣ ਸਿੰਘ ਚੌੜਾ ਕੋਈ ਸੰਗਤ ਨਹੀਂ ਇਹ ਤਾਂ ਉੱਥੇ ਸੁਖਬੀਰ ਬਾਦਲ ਦੇ ਆਲੇ ਦੁਆਲੇ ਤਿੰਨ ਦਿਨਾਂ ਤੋਂ ਚੱਕਰ ਲਾ ਰਿਹਾ ਸੀ। ਕਿਹਾ ਕਿ ਜਿਸਨੂੰ ਟਾਂਰਗੈਟ ਕਰਨ ਲਈ ਪੰਜਾਬ ਸਰਕਾਰ ਨੇ ਅੱਡੀਆਂ ਚੱਕ ਕੇ ਜੋਰ ਲਾ ਕੇ ਕੰਮ ਕੀਤਾ ਹੈ।