ਲੁਧਿਆਣਾ: ਪੰਜਾਬ ਭਰ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ, ਇਸ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਨਾਲ ਹਨ ਜੇਕਰ ਉਹ 2 ਦਿਨ ਦਾ ਬੰਦ ਕਹਿਣਗੇ ਤਾਂ ਦੋ ਦਿਨ ਦਾ ਬੰਦ ਵੀ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ, ਜਿਸ ਤਰ੍ਹਾਂ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰ ਉੱਤੇ ਰੋਕਿਆ ਗਿਆ, ਉਹਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ, ਇਹ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ। ਇਹ ਸਹੀ ਨਹੀਂ ਹੈ ਕਿਉਂਕਿ ਦਿੱਲੀ ਸਭ ਦੀ ਰਾਜਧਾਨੀ ਹੈ ਸਭ ਨੂੰ ਉੱਥੇ ਜਾਣ ਦਾ ਹੱਕ ਹੈ, ਪਰ ਸਰਕਾਰਾਂ ਉਹਨਾਂ ਦੀਆਂ ਗੱਲਾਂ ਵੱਲ ਗੌਰ ਨਹੀਂ ਫਰਮਾ ਰਹੀ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਤੇ ਮਜਬੂਰੀ ਵੱਸ ਉਹਨਾਂ ਨੂੰ ਬੰਦ ਦੀ ਕਾਲ ਦੇਣੀ ਪੈ ਰਹੀ ਹੈ।
ਹਾਲਾਂਕਿ ਇਸ ਨਾਲ ਵਪਾਰ ਤੇ ਜਰੂਰ ਅਸਰ ਪਵੇਗਾ, ਪਰ ਜਿਆਦਾਤਰ ਵਪਾਰੀਆਂ ਨੇ ਕਿਹਾ ਕਿ ਉਹ ਕਿਸਾਨਾਂ ਦਾ ਸਾਥ ਦੇ ਰਹੇ ਹਨ ਤੇ ਅੱਜ ਬੰਦ ਰਹੇਗਾ। ਉਹਨਾਂ ਕਿਹਾ ਕਿ ਜਦੋਂ ਵੀ ਕਿਸਾਨ ਦੁਕਾਨਾਂ ਬੰਦ ਕਰਨ ਲਈ ਕਹਿਣਗੇ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ। ਜੇਕਰ ਮੰਦੀ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਭਰ ਦੇ ਵਿੱਚ ਹੈ ਪੂਰੇ ਵਿਸ਼ਵ ਭਰ ਦੇ ਵਿੱਚ ਹੈ, ਉਹਨਾਂ ਕਿਹਾ ਕਿ ਇਕੱਲੇ ਇੱਕ ਦਿਨ ਦੇ ਬੰਦ ਨਾਲ ਕੋਈ ਜਿਆਦਾ ਅਸਰ ਨਹੀਂ ਪੈ ਰਿਹਾ ਹੈ।
ਜਾਣੋ ਕੀ-ਕੀ ਰਹੇਗਾ ਬੰਦ
- 7 ਤੋਂ 4 ਵਜੇ ਤੱਕ ਪੰਜਾਬ ਰਹੇਗਾ ਬੰਦ।
- ਸਕੂਲ-ਕਾਲਜ ਬੰਦ ਰਹਿਣਗੇ।
- ਬੱਸਾਂ ਨਹੀਂ ਚੱਲਣਗੀਆਂ।
- ਰੇਲ ਆਵਾਜਾਈ ਬੰਦ।
- ਸ਼ਹੀਰਾਂ ਵਿੱਚ ਦੁਕਾਨਾਂ ਨਹੀਂ ਖੁੱਲ੍ਹਣਗੀਆਂ।
- ਸਰਕਾਰੀ ਤੇ ਗ਼ੈਰ ਸਰਕਾਰੀ ਦਫ਼ਤਰ ਬੰਦ।
- ਪ੍ਰਾਈਵੇਟ ਵਾਹਨ ਨਹੀਂ ਚੱਲਣਗੇ।
- ਗੈਸ ਸਟੇਸ਼ਨ ਬੰਦ।
- ਪੈਟਰੋਲ ਪੰਪ ਬੰਦ।
- ਸਬਜ਼ੀ ਮੰਡੀਆਂ ਬੰਦ।
- ਦੁੱਧ ਦੀ ਸਪਲਾਈ ਬੰਦ।
- 200,300 ਥਾਵਾਂ 'ਤੇ ਨਾਕੇਬੰਦੀ।
- ਆਮ ਜਨਤਾ ਘਰੋਂ ਬਾਹਰ ਨਾ ਨਿਕਲੇ।
ਜਾਣੋ ਕੀ-ਕੀ ਰਹੇਗਾ ਖੁੱਲ੍ਹਾ
- ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ।
- ਮੈਡੀਕਲ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ।
- ਹਵਾਈ ਅੱਡੇ ਦੇ ਯਾਤਰੀਆਂ ਨੂੰ ਨਹੀਂ ਰੋਕਿਆ ਜਾਵੇਗਾ।
- ਲਾੜਾ-ਲਾੜੀ ਦੀ ਗੱਡੀ ਨੂੰ ਨਹੀਂ ਰੋਕਿਆ ਜਾਵੇਗਾ।
- ਵਿਦਿਆਰਥੀ ਜੋ ਪੇਪਰ ਦੇਣ ਜਾ ਰਿਹਾ ਹੈ, ਉਸ ਨੂੰ ਨਹੀਂ ਰੋਕਿਆ ਜਾਵੇਗਾ।
- ਇੰਟਰਵਿਊ ਦੇਣ ਜਾ ਰਹੇ ਨੌਜਵਾਨਾਂ ਨੂੰ ਨਹੀਂ ਰੋਕਿਆ ਜਾਵੇਗਾ।
- Punjab Bandh: ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ, ਹੋ ਰਿਹਾ ਹੈ ਪੰਜਾਬ ਬੰਦ, ਕੀ-ਕੀ ਰਹੇਗਾ ਖੁੱਲ੍ਹਾ ਤੇ ਕੀ ਰਹੇਗਾ ਬੰਦ, ਇੱਕ ਕਲਿੱਕ ਤੇ ਜਾਣੋ
- ਪੰਜਾਬ ਪੁਲਿਸ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਪਾਕਿਸਤਾਨ ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼
- "ਜਿੱਤ ਦੇ ਨੇੜੇ ਪਹੁੰਚੇ ਕਿਸਾਨ", ਹੁਣ ਪਿੱਛੇ ਮੁੜਨ ਦਾ ਨਹੀਂ ਸਮਾਂ ਨਹੀਂ, ਡੱਲੇਵਾਲ ਦੀ ਸੁਰੱਖਿਆ 'ਚ ਕੀਤੇ ਜਾ ਰਹੇ ਬਦਲਾਅ