ETV Bharat / state

ਨਾਕਾਬੰਦੀ ਦੌਰਾਨ ਲੁਧਿਆਣਾ ਪੁਲਿਸ ਦੀ ਬਦਮਾਸ਼ ਨਾਲ ਕਰਾਸ ਫਾਇਰਿੰਗ, ਬਦਮਾਸ਼ ਦੇ ਵੱਜੀ ਗੋਲੀ - LUDHIANA POLICE CROSSFIRES

ਲੁਧਿਆਣਾ ਵਿੱਚ ਪੁਲਿਸ ਅਤੇ ਬਦਮਾਸ਼ ਵਿਚਾਲੇ ਅੱਧੀ ਰਾਤ ਐਨਕਾਊਂਟਰ ਹੋਇਆ। ਪੁਲਿਸ ਫਾਇਰਿੰਗ ਵਿੱਚ ਬਦਮਾਸ਼ ਜ਼ਖ਼ਮੀ ਵੀ ਹੋਇਆ ਹੈ।

LUDHIANA POLICE
ਨਾਕਾਬੰਦੀ ਦੌਰਾਨ ਲੁਧਿਆਣਾ ਪੁਲਿਸ ਦੀ ਬਦਮਾਸ਼ ਨਾਲ ਕਰਾਸ ਫਾਇਰਿੰਗ (ETV BHARAT PUNJAB (ਰਿਪੋਟਰ,ਲੁਧਿਆਣਾ))
author img

By ETV Bharat Punjabi Team

Published : Nov 8, 2024, 11:22 AM IST

ਲੁਧਿਆਣਾ: ਬੀਤੀ ਰਾਤ ਲੁਧਿਆਣਾ ਪੁਲਿਸ ਦੀ ਇੱਕ ਬਦਮਾਸ਼ ਨਾਲ ਕਰਾਸ ਫਾਇਰਿੰਗ ਹੋਈ ਹੈ। ਇਸ ਮੁਕਾਬਲੇ 'ਚ ਬਦਮਾਸ਼ ਦੀ ਸੱਜੀ ਲੱਤ 'ਤੇ ਗੋਲੀ ਲੱਗੀ ਹੈ। ਜ਼ਖਮੀ ਹਾਲਤ 'ਚ ਮੁਲਜ਼ਮ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਦੀ ਹਾਲਤ ਨੂੰ ਦੇਖਦੇ ਹੋਏ ਅੱਗੇ ਰੈਫਰ ਕਰ ਦਿੱਤਾ ਗਿਆ। ਜ਼ਖਮੀ ਅਪਰਾਧੀ ਦਾ ਨਾਂ ਅਮਿਤ ਕੁਮਾਰ ਹੈ। ਅਮਿਤ ਟਿੱਬਾ ਰੋਡ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਦੋ ਕੇਸ ਦਰਜ ਨੇ। ਉਸ ਨੂੰ ਗ੍ਰਿਫਤਾਰ ਕਰਨ ਲਈ ਹੀ ਪੁਲਿਸ ਪਾਰਟੀ ਨੇ ਨਾਕੇਬੰਦੀ ਕੀਤੀ ਸੀ ਜਿਸ ਵੇਲੇ ਇਹ ਮੁਕਾਬਲਾ ਹੋਇਆ।

ਬਦਮਾਸ਼ ਦੇ ਵੱਜੀ ਗੋਲੀ (ETV BHARAT PUNJAB (ਰਿਪੋਟਰ,ਲੁਧਿਆਣਾ))

ਪੁਲਿਸ ਪਾਰਟੀ 'ਤੇ ਫਾਇਰਿੰਗ
ਜਾਣਕਾਰੀ ਦਿੰਦਿਆਂ ਏਡੀਸੀਪੀ ਅਮਨਦੀਪ ਬਰਾੜ ਨੇ ਦੱਸਿਆ ਕਿ ਅੱਜ ਸੀਆਈਏ-1 ਟੀਮ ਦੇ ਏਐਸਆਈ ਹਰਜਾਪ ਸਿੰਘ ਨੇ ਪੁਲੀਸ ਪਾਰਟੀ ਨਾਲ ਜੱਸੀਆਂ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਨੌਜਵਾਨ ਐਕਟਿਵਾ 'ਤੇ ਤੇਜ਼ ਰਫਤਾਰ ਨਾਲ ਆ ਰਿਹਾ ਸੀ। ਸ਼ੱਕ ਹੋਣ 'ਤੇ ਪੁਲਿਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਬਦਮਾਸ਼ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਨਾਕਾਬੰਦੀ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਆਪਣੀ ਪੁਜ਼ੀਸ਼ਨ ਸੰਭਾਲ ਲਈ ਅਤੇ ਕਰਾਸ ਫਾਇਰਿੰਗ ਕੀਤੀ। ਮੁਕਾਬਲੇ ਵਿੱਚ ਬਦਮਾਸ਼ ਨੂੰ ਗੋਲੀ ਲੱਗ ਗਈ। ਘਟਨਾ ਵਾਲੀ ਥਾਂ 'ਤੇ ਕੁੱਲ 3 ਫਾਇਰ ਹੋਏ ਹਨ, ਜਿਸ 'ਚ 2 ਗੋਲੀਆਂ ਬਦਮਾਸ਼ ਵੱਲੋਂ ਚਲਾਈਆਂ ਗਈਆਂ ਅਤੇ 1 ਗੋਲੀ ਪੁਲਿਸ ਮੁਲਾਜ਼ਮਾਂ ਵੱਲੋਂ ਚਲਾਈ ਗਈ।

ਮੁਲਜ਼ਮ ਗ੍ਰਿਫ਼ਤਾਰ
ਘਟਨਾ ਵਾਲੀ ਥਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਗੋਲੀ ਲੱਗਣ ਨਾਲ ਬਦਮਾਸ਼ ਦੀ ਐਕਟਿਵਾ ਵੀ ਆਪਣਾ ਸੰਤੁਲਨ ਗੁਆ ​​ਬੈਠੀ। ਐਕਟਿਵਾ ਡਿੱਗਦੇ ਹੀ ਬਦਮਾਸ਼ ਹੇਠਾਂ ਡਿੱਗ ਗਿਆ। ਦੋ ਗੋਲੀਆਂ ਚਲਾਉਣ ਤੋਂ ਬਾਅਦ ਪੁਲਿਸ ਨੇ ਤੀਜੀ ਗੋਲੀ ਚੱਲਣ ਤੋਂ ਪਹਿਲਾਂ ਹੀ ਮੁਲਜ਼ਮ ਦੀ ਲੱਤ ਉੱਤੇ ਗੋਲੀ ਮਾਰ ਕੇ ਉਸ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਖੂਨ ਨਾਲ ਲੱਥਪੱਥ ਲੁਟੇਰੇ ਅਮਿਤ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਭੇਜ ਦਿੱਤਾ ਗਿਆ।

ਏਡੀਸੀਪੀ ਅਮਨਦੀਪ ਬਰਾੜ ਅਨੁਸਾਰ ਸੀਆਈਏ-1 ਦੇ ਇੰਚਾਰਜ ਰਾਜੇਸ਼ ਸ਼ਰਮਾ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਅਪਰਾਧੀ ਦੇ ਪਿਛਲੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਰਿਮਾਂਡ ਲੈਕੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਇਹ ਨਾਜਾਇਜ਼ ਹਥਿਆਰ ਕਿੱਥੋਂ ਲੈ ਕੇ ਆਇਆ ਸੀ। ਕਿਸ ਘਟਨਾ ਵਿੱਚ ਉਸ ਨੇ ਇਸ ਹਥਿਆਰ ਵਰਤਣ ਦਾ ਇਰਾਦਾ ਕੀਤਾ ਸੀ, ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾ ਤਹਿਤ ਕੇਸ ਦਰਜ ਕੀਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.