ETV Bharat / state

ਘੱਟ ਵੋਟ ਪੋਲਿੰਗ 'ਤੇ ਰਾਜਨੀਤਿਕ ਪਾਰਟੀਆਂ ਤੇ ਚੋਣ ਕਮਿਸ਼ਨ ਲਈ ਬਣਿਆ ਚਿੰਤਾ ਦਾ ਵਿਸ਼ਾ, ਪਿਛਲੇ ਅੰਕੜੇ ਤੇ ਘੱਟ ਵੋਟਾਂ ਬਾਰੇ ਕੀ ਕਹਿੰਦੇ ਨੇ ਸਿਆਸੀ ਆਗੂ, ਸੁਣੋ ਜਰਾ... - low vote polling matter of concern - LOW VOTE POLLING MATTER OF CONCERN

low vote polling matter of concern : ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਅਤੇ ਤੀਜੇ ਗੇੜ ਦੀ ਵੋਟਿੰਗ ਨੇਪਰੇ ਚੜ ਚੁੱਕੀ ਹੈ। ਵੋਟਿੰਗ ਖਤਮ ਹੋਣ ਤੋਂ ਬਾਅਦ ਘੱਟ ਵੋਟ ਫੀਸਦ ਰਹਿਣ ਤੇ ਸਿਆਸੀ ਲੀਡਰਾਂ ਦੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

low vote polling matter of concern
ਘੱਟ ਵੋਟਿੰਗ ਚਿੰਤਾ ਦਾ ਵਿਸ਼ਾ (ETV Bharat Ludhiana)
author img

By ETV Bharat Punjabi Team

Published : May 9, 2024, 6:08 PM IST

ਘੱਟ ਵੋਟਿੰਗ ਚਿੰਤਾ ਦਾ ਵਿਸ਼ਾ (ETV Bharat Ludhiana)

ਲੁਧਿਆਣਾ : ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਅਤੇ ਤੀਜੇ ਗੇੜ ਦੀ ਵੋਟਿੰਗ ਨੇਪਰੇ ਚੜ ਚੁੱਕੀ ਹੈ। ਤੀਜੇ ਗੇੜ ਦੀ ਓਵਰਆਲ ਵੋਟਿੰਗ ਫੀਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ 64.58 ਕੁੱਲ ਫੀਸਦ ਵੋਟਿੰਗ ਹੋਈ ਹੈ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਇਸ ਵਾਰ 70 ਪਾਰ ਦਾ ਟੀਚਾ ਮਿਥਿਆ ਗਿਆ ਹੈ। ਵੱਖ-ਵੱਖ ਸੂਬਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੀਡੀਆ ਰਿਪੋਰਟਾਂ ਤੇ ਚੋਣ ਕਮਿਸ਼ਨ ਦੇ ਆਂਕੜਿਆਂ ਦੇ ਮੁਲਾਂਕਣ ਮੁਤਾਬਿਕ ਉੱਤਰ ਪ੍ਰਦੇਸ਼ ਦੇ ਵਿੱਚ 57.34, ਬਿਹਾਰ ਵਿੱਚ 58.19, ਗੁਜਰਾਤ ਵਿੱਚ 59.51, ਮਹਾਰਾਸ਼ਟਰ ਵਿੱਚ 61.44, ਮੱਧ ਪ੍ਰਦੇਸ਼ ਵਿੱਚ 66 ਫੀਸ, ਦਾਦਰ ਨਗਰ ਹਵੇਲੀ ਵਿੱਚ 69.88 ਸੀਸ ਦੀ ਜਦੋਂ ਕੀ ਕਰਨਾਟਕ ਦੇ ਵਿੱਚ 70.41 ਫੀਸਦੀ, ਛੱਤੀਸਗੜ੍ਹ ਵਿੱਚ 71 ਫੀਸਦੀ ਦੇ ਨੇੜੇ ਗੋਆ ਵਿੱਚ 75 ਫੀਸਦੀ ਦੇ ਨੇੜੇ ਪੱਛਮੀ ਬੰਗਾਲ ਵਿੱਚ 76.52 ਤੀਸਰੀ ਅਤੇ ਸਭ ਤੋਂ ਵੱਧ ਅਸਾਮ ਦੇ ਵਿੱਚ 81.71 ਫੀਸਦੀ ਵੋਟਿੰਗ ਹੋਈ ਹੈ।

ਸਿਆਸੀ ਆਗੂਆਂ ਦੇ ਤਰਕ: ਤੀਜੇ ਗੇੜ ਦੀ ਵੋਟਿੰਗ ਖਤਮ ਹੋਣ ਤੋਂ ਬਾਅਦ ਘੱਟ ਵੋਟ ਫੀਸਦ ਰਹਿਣ ਸਬੰਧੀ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅੱਜ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਗਰਮੀ ਇੱਕ ਵੱਡਾ ਕਾਰਨ ਹੋ ਸਕਦੀ ਹੈ ਉਹਨਾਂ ਕਿਹਾ ਕਿ ਹੋ ਸਕਦਾ ਹੈ ਜਿੱਥੇ ਵੋਟਿੰਗ ਪਈ ਹੋਵੇ ਉੱਥੇ ਗਰਮੀ ਜ਼ਿਆਦਾ ਹੋਵੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਵੋਟ ਨਹੀਂ ਪੈ ਰਹੀ ਤਾਂ ਇਸ ਦਾ ਮਤਲਬ ਕਿ ਲੋਕ ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਹਨ। ਉਹ ਮੌਜੂਦਾ ਸਰਕਾਰ ਦੇ ਕੰਮਾਂ ਨੂੰ ਵੋਟ ਨਹੀਂ ਪਾ ਰਹੇ ਹਨ। ਉਹਨਾਂ ਕਿਹਾ ਕਿ ਇਸ ਦਾ ਚੰਗਾ ਸੰਕੇਤ ਕਾਂਗਰਸ ਦੇ ਲਈ ਹੈ, ਕਿਉਂਕਿ ਜੇਕਰ ਵੋਟ ਘੱਟ ਪੈ ਰਹੇ ਹਨ ਤਾਂ ਲੋਕ ਸਰਕਾਰ ਦੇ ਲਈ ਵੋਟ ਨਹੀਂ ਪਾ ਰਹੇ, ਉੱਥੇ ਹੀ ਦੂਜੇ ਪਾਸੇ ਇਸ ਸਬੰਧੀ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਗਰਮੀ ਇੱਕ ਵੱਡਾ ਕਾਰਨ ਹੈ ਤੇ ਨਾਲ ਹੀ ਦੇਸ਼ ਦੇ ਵਿੱਚ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ। ਇਹ ਵੀ ਇੱਕ ਕਾਰਨ ਹੋ ਸਕਦਾ ਹੈ ਜਿਸ ਕਾਰਨ ਵੋਟ ਫੀਸਦ ਫਿਲਹਾਲ ਘੱਟ ਨਜ਼ਰ ਆ ਰਿਹਾ ਹੈ। ਉਹਨਾਂ ਕਿਹਾ ਪਰ ਸਾਨੂੰ ਉਮੀਦ ਹੈ ਕਿ ਜਦੋਂ ਚੋਣਾਂ ਪੂਰੀ ਤਰ੍ਹਾਂ ਮੁਕੰਮਲ ਹੋ ਜਾਣਗੀਆਂ, ਉਸ ਤੋਂ ਬਾਅਦ ਜੋ ਆਂਕੜੇ ਸਾਹਮਣੇ ਆਉਣਗੇ ਉਸ ਵਿੱਚ ਚੰਗੇ ਆਂਕੜੇ ਸਾਨੂੰ ਸਾਰਿਆਂ ਨੂੰ ਵੇਖਣ ਨੂੰ ਮਿਲਣਗੇ।

ਚੋਣ ਕਮਿਸ਼ਨ ਦੇ ਉਪਰਾਲੇ : ਇੱਕ ਪਾਸੇ ਜਿੱਥੇ ਵੋਟ ਫੀਸਦ ਨੂੰ ਲੈ ਕੇ ਸਿਆਸੀ ਆਗੂਆਂ ਨੇ ਵੱਖ-ਵੱਖ ਪ੍ਰਤੀਕਰਮ ਦਿੱਤਾ ਹੈ ਉੱਥੇ ਹੀ ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਨਾਲ ਜੋੜਿਆ ਜਾਵੇ ਵੱਧ ਤੋਂ ਵੱਧ ਲੋਕ ਵੋਟ ਪਾਉਣ, ਇਸ ਸਬੰਧੀ ਲੁਧਿਆਣਾ ਦੀ ਮੁੱਖ ਚੋਣ ਅਫਸਰ ਸਾਕਸ਼ੀ ਸਾਹਨੀ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਵੱਧ ਤੋਂ ਵੱਧ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵੋਟ ਜਰੂਰ ਪਾਉਣ ਉਹਨਾਂ ਕਿਹਾ ਕਿ 50,000 ਵੋਟ ਪਹਿਲੀ ਵਾਰ ਲੁਧਿਆਣਾ ਵਿੱਚ ਨਵੇਂ ਵੋਟਰ ਪਾਉਣਗੇ ਇਸ ਤੋਂ ਇਲਾਵਾ ਇੱਕ ਸੀਵੀਜ਼ਲ ਐਪ ਵੀ ਚੋਣ ਕਮਿਸ਼ਨ ਵੱਲੋਂ ਜਲਦ ਬਣਾਈ ਜਾ ਰਹੀ ਹੈ ਜਿਸ ਵਿੱਚ ਇਲਾਕੇ ਦੇ ਲੋਕ ਬੂਥ ਵਾਈਜ ਵੇਖ ਸਕਣਗੇ ਕਿ ਉਸ ਵੇਲੇ ਬੂਥ ਤੇ ਕਿੰਨੇ ਲੋਕ ਲਾਈਨ ਦੇ ਵਿੱਚ ਵੋਟ ਪਾਉਣ ਲਈ ਖੜੇ ਹਨ। ਅਤੇ ਜਦੋਂ ਘੱਟ ਕਤਾਰਾਂ ਲੱਗਣਗੀਆਂ ਤਾਂ ਉਹ ਆਸਾਨੀ ਨਾਲ ਜਦੋਂ ਉਹਨਾਂ ਦਾ ਦਿਲ ਕਰੇ ਵੋਟ ਪਾਉਣ ਜਾ ਸਕਦੇ ਹਨ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅਸੀਂ ਵੋਟਿੰਗ ਵਾਲੇ ਦਿਨ ਵੀ ਹਰ ਬੂਥ ਤੇ ਨੀੰਬੂ ਪਾਣੀ ਦੀ ਵਿਵਸਥਾ ਹੋਵੇਗੀ ਉਹਨਾਂ ਕਿਹਾ ਕਿ ਵਿਸ਼ੇਸ਼ ਤੌਰ ਤੇ ਜੋ ਬਜ਼ੁਰਗ ਹਨ ਜਾਂ ਫਿਰ ਬਿਮਾਰ ਜਾਂ ਅੰਗਹੀਣ ਹਨ ਉਹਨਾਂ ਨੂੰ ਘਰ ਤੋਂ ਲਿਆਉਣ ਅਤੇ ਘਰ ਤੱਕ ਛੱਡਣ ਦੀ ਸੁਵਿਧਾ ਵੀ ਚੋਣ ਕਮਿਸ਼ਨ ਵੱਲੋਂ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਡਾ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਸ ਵਾਰ 70 ਤੋਂ ਪਾਰ ਦਾ ਟੀਚਾ ਅਸੀਂ ਜਰੂਰ ਲੁਧਿਆਣਾ ਦੇ ਵਿੱਚ ਪੂਰਾ ਕਰਨਾ ਹੈ ਇਸ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਲੋੜ ਹੈ।

ਪਿਛਲੀਆਂ ਚੋਣਾਂ ਦੇ ਆਂਕੜੇ : ਸਾਲ 2022 ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕੁੱਲ ਵੋਟ ਫੀਸਦ 72.15 ਫੀਸਦੀ ਰਹੀ ਸੀ ਜੋ ਕਿ ਪਿਛਲੀ ਵਾਰ ਦੇ ਨਾਲੋਂ ਪੰਜ ਫੀਸਦੀ ਘੱਟ ਸੀ, ਜੇਕਰ ਗੱਲ ਸਾਲ 2017 ਵਿਧਾਨ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ 77.40 ਸੀਸ ਦੀ ਵੋਟਿੰਗ ਹੋਈ ਸੀ ਇਸੇ ਤਰ੍ਹਾਂ ਸਾਲ 2012 ਦੇ ਵਿੱਚ 78.20 ਫੀਸਦੀ ਵੋਟਿੰਗ ਹੋਈ ਸੀ ਜਦੋਂ ਕਿ ਸਾਲ 2007 ਦੇ ਵਿੱਚ 75.45 ਫੀਸ ਦੀ ਵੋਟਿੰਗ ਹੋਈ ਸੀ ਹਾਲਾਂਕਿ ਸਾਲ 2002 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵੋਟ ਫੀਸਦੀ ਕਾਫੀ ਘੱਟ ਰਹੀ ਸੀ ਪੰਜਾਬ ਦੇ ਵਿੱਚ ਮਹਿਜ਼ 65.14 ਫੀਸਦੀ ਵੋਟਿੰਗ ਹੀ ਦਰਜ ਕੀਤੀ ਗਈ ਸੀ। ਇਸੇ ਤਰ੍ਹਾਂ ਜੇਕਰ ਸਾਲ 2019 ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ ਵੋਟ ਫੀਸਦ 65.94 ਫੀਸਦੀ ਰਹੀ ਸੀ ਜੋ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਨਾਲੋਂ 4.71 ਫੀਸਦੀ ਘੱਟ ਦਰਜ ਹੋਈ ਸੀ। ਜਦੋਂ ਕਿ ਸਾਲ 2014 ਦੇ ਵਿੱਚ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਦੇ ਦੌਰਾਨ 70.63 ਫੀਸਦੀ ਵੋਟਿੰਗ ਹੋਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.