ਅੰਮ੍ਰਿਤਸਰ: ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਦੀਆਂ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਉਥੇ ਹੀ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਫੋਟੋ ਵੀ ਸਾਹਮਣੇ ਆਈ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਚੋਣਾਂ ਲੜ੍ਹ ਰਹੇ ਸਿਮਰਨਜੀਤ ਸਿੰਘ ਮਾਨ ਦਾ ਕਾਫ਼ਿਲਾ ਡੇਰਾ ਬਿਆਸ ਤੋਂ ਬਾਹਰ ਨਿਕਲਦਾ ਹੋਇਆ ਦੇਖਿਆ ਗਿਆ।
ਸਿਮਰਨਜੀਤ ਮਾਨ ਵਲੋਂ ਡੇਰਾ ਮੁਖੀ ਬਿਆਸ ਨਾਲ ਮੁਲਾਕਾਤ: ਇਸ ਦੌਰਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਦੇ ਕਾਫਲੇ ਦੇ ਵਿੱਚ ਉਹ ਪਹਿਲੀ ਗੱਡੀ ਦੀ ਅਗਲੀ ਸੀਟ ਦੇ ਉੱਤੇ ਬੈਠੇ ਹੋਏ ਦਿਖਾਈ ਦਿੱਤੇ ਤੇ ਇਸ ਦੌਰਾਨ ਜਦ ਸਾਡੀ ਟੀਮ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਕਾਫਲਾ ਬਿਨਾਂ ਰੁਕੇ ਅੱਗੇ ਰਵਾਨਾ ਹੋ ਗਿਆ। ਕਾਬਿਲੇਗੌਰ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀਆਂ ਤਸਵੀਰਾਂ ਡੇਰਾ ਰਾਧਾ ਸਵਾਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਦੇ ਨਾਲ ਸਾਹਮਣੇ ਆ ਰਹੀਆਂ ਹਨ ਤੇ ਇਸ ਦੌਰਾਨ ਹੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਵਜੋਂ ਚੋਣ ਲੜ ਰਹੇ ਸਿਮਰਨਜੀਤ ਸਿੰਘ ਮਾਨ ਦਾ ਕਾਫਲਾ ਡੇਰਾ ਬਿਆਸ ਦੇ ਮੁੱਖ ਮਾਰਗ ਤੋਂ ਲੰਘਦਾ ਹੋਇਆ ਦਿਖਾਈ ਦਿੱਤਾ ਹੈ।
ਰਾਜਾ ਵੜਿੰਗ ਪਹੁੰਚੇ ਡੇਰਾ ਮੁਖੀ ਬਿਆਸ: ਉਥੇ ਹੀ ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਡੇਰਾ ਬਿਆਸ ਪੁੱਜੇ, ਜਿੱਥੇ ਉਹਨਾਂ ਵੱਲੋਂ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿਲੋਂ ਦੇ ਨਾਲ ਮੁਲਾਕਾਤ ਕੀਤੀ ਗਈ। ਜਿਸ ਨੂੰ ਲੈਕੇ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਵੀ ਫੋਟੋ ਸ਼ੇਅਰ ਕੀਤੀ ਹੈ। ਸੂਤਰਾਂ ਅਨੁਸਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਰੀਬ ਅੱਧਾ ਘੰਟਾ ਡੇਰਾ ਬਿਆਸ ਦੇ ਵਿੱਚ ਗੁਜਾਰਿਆ ਤੇ ਇਸ ਦੌਰਾਨ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਕੋਲੋਂ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਾਫਲੇ ਦੀਆਂ ਡੇਰਾ ਬਿਆਸ ਤੋਂ ਬਾਹਰ ਨਿਕਲਦੇ ਹੋਏ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਦੇ ਵਿੱਚ ਰਾਜਾ ਵੜਿੰਗ ਦਾ ਕਾਫਿਲਾ ਡੇਰਾ ਬਿਆਸ ਤੋਂ ਸ਼ਾਮ ਕਰੀਬ ਸਵਾ ਪੰਜ 'ਤੇ ਬਾਹਰ ਨਿਕਲ ਕੇ ਲੁਧਿਆਣਾ ਦੀ ਤਰਫ ਰਵਾਨਾ ਹੁੰਦਾ ਦਿਖਾਈ ਦਿੱਤਾ। ਇਸ ਦੌਰਾਨ ਰਾਜਾ ਵੜਿੰਗ ਵੀ ਪੱਤਰਕਾਰਾਂ ਨਾਲ ਬਿਨਾਂ ਗੱਲ ਕੀਤੇ ਅੱਗੇ ਨਿਕਲ ਗਏ।
- ਪੰਜਾਬ ਵਿੱਚ ਕੁੱਲ 598 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ : ਸਿਬਿਨ ਸੀ - Lok Sabha Elections
- ਗੁਆਂਢੀ ਵਲੋਂ 14 ਸਾਲਾ ਨਾਬਾਲਗ ਬੱਚੇ ਦਾ ਕਤਲ, ਮ੍ਰਿਤਕ ਪੰਜ ਭੈਣਾਂ ਦਾ ਸੀ ਇਕੱਲਾ ਭਰਾ - minor child killed by neighbor
- ਕਾਂਗਰਸ ਲਈ ਰਾਹਤ ਦੀ ਖ਼ਬਰ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ - Dharamsot got interim bail