ਬਠਿੰਡਾ: ਪੰਜਾਬ ਸਰਕਾਰ ਵੱਲੋਂ ਨਵੇਂ ਡਾਕਟਰਾਂ ਦੀ ਭਰਤੀ ਨਾ ਕਰਨ ਦੇ ਚੱਲਦੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਵਾਧੂ ਵਰਕ ਲੋਡ ਝੱਲ ਰਹੇ ਹਨ। ਜਿਸ ਦੇ ਚੱਲਦਿਆਂ ਡਾਕਟਰਾਂ ਨੇ ਹੁਣ ਨੌਕਰੀ ਛੱਡਣੀ ਸ਼ੁਰੂ ਕਰ ਦਿੱਤੀ। ਬਠਿੰਡਾ ਜ਼ਿਲ੍ਹਾ ਦੇ ਦੋ ਐਸਐਮਓ ਸਮੇਤ ਛੇ ਡਾਕਟਰਾਂ ਨੇ ਸਿਹਤ ਵਿਭਾਗ ਨੂੰ ਨੌਕਰੀ ਛੱਡਣ ਦਾ ਨੋਟਿਸ ਦਿੱਤਾ ਹੈ। ਬੇਸ਼ੱਕ ਡਾਕਟਰ ਨੌਕਰੀ ਛੱਡਣ ਦਾ ਕਾਰਨ ਘਰੇਲੂ ਮਜਬੂਰੀਆਂ ਦੇ ਨਾਲ-ਨਾਲ ਕੁਝ ਹੋਰ ਕਾਰਨ ਵੀ ਦੱਸ ਰਹੇ ਹਨ, ਪਰ ਮੁੱਖ ਕਾਰਨ ਡਾਕਟਰਾਂ 'ਤੇ ਕੰਮ ਦਾ ਵਾਧੂ ਭਾਰ, ਵੀਆਈਪੀ ਡਿਊਟੀ, ਕਈ ਡਾਕਟਰਾਂ ਨੂੰ ਦੋ-ਦੋ ਸਟੇਸ਼ਨ 'ਤੇ ਡਿਊਟੀ ਅਤੇ ਉਹਨਾਂ ਤੋਂ ਲਏ ਜਾ ਰਹੇ ਵਾਧੂ ਦੇ ਕੰਮਾਂ ਕਾਰਨ ਨੌਕਰੀ ਛੱਡ ਰਹੇ ਹਨ। ਜਦੋਂ ਕਿ ਡਾਕਟਰਾਂ ਦੇ ਨੌਕਰੀ ਛੱਡਣ ਕਾਰਨ ਹਸਪਤਾਲਾਂ ਵਿੱਚ ਆਮ ਲੋਕਾਂ ਨੂੰ ਇਲਾਜ਼ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਡਾਕਟਰ ਧੜਾ-ਧੜ ਛੱਡ ਰਹੇ ਨੌਕਰੀ: ਪੰਜਾਬ ਸਰਕਾਰ ਬੇਸ਼ੱਕ ਪੰਜਾਬ ਅੰਦਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਮੁਸ਼ਕਿਲਾਂ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਜ਼ਿਲ੍ਹਾ ਬਠਿੰਡਾ ਦੇ ਦੋ ਐਸਐਮਓ ਸਮੇਤ ਅੱਠ ਵੱਖ-ਵੱਖ ਮਾਹਿਰ ਡਾਕਟਰਾਂ ਨੇ ਸਿਹਤ ਵਿਭਾਗ ਨੂੰ ਨੌਕਰੀ ਛੱਡਣ ਦਾ ਨੋਟਿਸ ਦੇ ਦਿੱਤਾ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੋਰੋਨਾ ਕਾਲ ਦੌਰਾਨ ਬਠਿੰਡਾ ਜ਼ਿਲ੍ਹਾ ਦੇ 11 ਡਾਕਟਰ ਨੌਕਰੀ ਛੱਡ ਚੁੱਕੇ ਹਨ। ਜਦੋਂ ਕਿ ਪਿਛਲੇ ਦੋ ਸਾਲਾਂ ਦੌਰਾਨ ਚਾਰ ਡਾਕਟਰ ਆਪਣੀ ਨੌਕਰੀ ਛੱਡ ਚੁੱਕੇ ਹਨ। ਜਿਆਦਾ ਡਾਕਟਰ ਜੁਲਾਈ ਤੋਂ ਲੈ ਕੇ ਅਗਸਤ ਮਹੀਨੇ ਤੱਕ ਨੌਕਰੀ ਤੋਂ ਅਲਵਿਦਾ ਹੋ ਜਾਣਗੇ। ਨੌਕਰੀ ਛੱਡਣ ਵਾਲੇ ਡਾਕਟਰ ਬੇਸ਼ੱਕ ਆਪਣੇ ਨੋਟਿਸ ਵਿੱਚ ਘਰ ਦੀਆਂ ਮਜਬੂਰੀਆਂ ਦੱਸ ਰਹੇ ਹਨ ਪਰ ਮੁੱਖ ਕਾਰਨ ਵਾਧੂ ਕੰਮ ਦਾ ਦਬਾਅ, ਵੀਆਈਪੀ ਡਿਊਟੀ, ਕਈ ਡਾਕਟਰਾਂ ਨੂੰ ਦੋ-ਦੋ ਸਟੇਸ਼ਨਾਂ 'ਤੇ ਕੰਮ ਕਰਨਾ ਤੋਂ ਇਲਾਵਾ ਪੂਰੀ ਤਨਖਾਹ ਨਾ ਮਿਲਣਾ ਵੀ ਮੁੱਖ ਕਾਰਨ ਹੈ।
ਡਾਕਟਰਾਂ ਦੀ ਨਹੀਂ ਹੋ ਰਹੀ ਨਵੀਂ ਭਰਤੀ: ਡਾਕਟਰ ਯੂਨੀਅਨ ਦੇ ਆਗੂ ਡਾਕਟਰ ਜਗਰੂਪ ਸਿੰਘ ਦਾ ਕਹਿਣਾ ਹੈ ਕੀ ਕਿ ਪਿਛਲੇ ਚਾਰ ਸਾਲਾਂ ਤੋਂ ਨਵੇਂ ਡਾਕਟਰਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ। ਸਿਹਤ ਵਿਭਾਗ ਵਿੱਚ ਹਰ ਸਾਲ ਡਾਕਟਰ ਰਿਟਾਇਰਡ ਹੋ ਰਹੇ ਹਨ ਜਾਂ ਉਹ ਪ੍ਰਮੋਟ ਹੋ ਰਹੇ ਹਨ, ਪਰ ਜੋ ਡਾਕਟਰ ਤਨਦੇਹੀ ਨਾਲ ਡਿਊਟੀ ਕਰ ਰਹੇ ਹਨ ਉਹਨਾਂ ਨੂੰ ਵਾਧੂ ਕੰਮ ਦਿੱਤੇ ਜਾ ਰਹੇ ਹਨ। ਜਿਨਾਂ ਵਿੱਚ ਪ੍ਰਮੁੱਖ ਤੌਰ 'ਤੇ ਵੀਆਈਪੀ ਡਿਊਟੀ ਅਤੇ ਅਦਾਲਤਾਂ ਦੇ ਕੇਸ ਪ੍ਰਮੁੱਖ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਭਰਤੀ ਨਾ ਕੀਤੇ ਜਾਣ ਕਾਰਨ ਡਾਕਟਰਾਂ ਤੇ ਮਰੀਜ਼ਾਂ ਦਾ ਬੋਝ ਲਗਾਤਾਰ ਵੱਧਦ ਜਾ ਰਿਹਾ ਹੈ। ਇਸੇ ਬੋਝ ਦੇ ਚੱਲਦਿਆਂ ਕਈ ਵਾਰ ਮਰੀਜ਼ਾਂ ਅਤੇ ਡਾਕਟਰਾਂ ਵਿੱਚ ਝੜਪ ਵੀ ਹੋ ਚੁੱਕੀ ਹੈ ਕਿਉਂਕਿ ਮਰੀਜ਼ ਨੂੰ ਡਾਕਟਰ ਤੋਂ ਉਮੀਦ ਹੁੰਦੀ ਹੈ ਕਿ ਉਹ ਉਹਨਾਂ ਦਾ ਇਲਾਜ ਸਹੀ ਢੰਗ ਨਾਲ ਅਤੇ ਸਮੇਂ ਸਿਰ ਕਰ ਸਕੇਗਾ। ਪਰ ਨਵੀਂ ਭਰਤੀ ਨਾ ਹੋਣ ਕਾਰਨ ਪੁਰਾਣੇ ਡਾਕਟਰਾਂ 'ਤੇ ਲਗਾਤਾਰ ਮਰੀਜ਼ਾਂ ਦਾ ਬੋਝ ਵੱਧਦਾ ਜਾ ਰਿਹਾ ਹੈ।
ਪੰਜਾਬ ਭਰ 'ਚ ਛੋਟੇ ਤੇ ਵੱਡੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀਆਂ ਅਸਾਮੀਆਂ ਖਾਲ੍ਹੀ ਹਨ। ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ 'ਚ 250 ਡਾਕਟਰਾਂ ਦੀਆਂ ਅਸਾਮੀਆਂ ਹਨ ਅਤੇ ਇੰਨ੍ਹਾਂ 'ਚ 123 ਪੋਸਟਾਂ ਖਾਲ੍ਹੀ ਹਨ। ਇੰਨ੍ਹੀ ਘੱਟ ਗਿਣਤੀ ਡਾਕਟਰਾਂ ਦੀ ਹੋਣ ਤੋਂ ਬਾਅਦ ਵੀ ਅਸੀਂ ਵਰਕ ਲੋਡ ਨੂੰ ਝੱਲ ਰਹੇ ਹਾਂ, ਜੋ ਡਾਕਟਰਾਂ ਦੀ ਪਰੇਸ਼ਾਨੀ ਦਾ ਇੱਕ ਮੁੱਖ ਕਾਰਨ ਹੈ। MBBS ਡਾਕਟਰਾਂ ਦੀ ਪੋਸਟ ਖਾਲ੍ਹੀ ਹੋਣ ਕਰਕੇ ਉਹ ਕੰਮ MD ਡਾਕਟਰਾਂ ਨੂੰ ਕਰਨੇ ਪੈ ਰਹੇ ਹਨ, ਜਿਸ ਕਾਰਨ ਉਹ ਸਿਹਤ ਸੁਵਿਧਾਵਾਂ ਨਹੀਂ ਦੇ ਪਾਉਂਦੇ।- ਡਾਕਟਰ ਜਗਰੂਪ ਸਿੰਘ, ਆਗੂ ਡਾਕਟਰ ਐਸੋਸੀਏਸ਼ਨ
ਡਾਕਟਰ ਘੱਟ ਹੋਣ ਕਾਰਨ ਵਾਧੂ ਬੋਝ: ਪਿੰਡਾਂ ਵਿੱਚ ਭਾਵੇਂ ਆਮ ਆਦਮੀ ਕਲੀਨਿਕ ਸਰਕਾਰ ਵੱਲੋਂ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਵੇਖਦੇ ਹੋਏ ਖੋਲ੍ਹੇ ਗਏ ਹਨ ਪਰ ਇਹਨਾਂ ਆਮ ਆਦਮੀ ਕਲੀਨਿਕਾਂ ਤੋਂ ਰੈਫਰ ਹੋਏ ਮਰੀਜ਼ਾਂ ਦਾ ਇਲਾਜ ਵੀ ਸਰਕਾਰੀ ਹਸਪਤਾਲ ਵਿੱਚ ਹੋਣਾ ਹੁੰਦਾ ਹੈ। ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਗਿਣਤੀ ਬਹੁਤ ਘੱਟ ਹੈ, ਸਰਕਾਰ ਵੱਲੋਂ ਨਵੀਂ ਡਾਕਟਰਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਅਤੇ ਪੁਰਾਣੇ ਡਾਕਟਰ ਦੇ ਉੱਪਰ ਲਗਾਤਾਰ ਮਰੀਜ਼ਾਂ ਦਾ ਬੋਝ ਵੱਧਦਾ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹਰ ਸਾਲ ਡਾਕਟਰ ਦੀ ਨਵੀਂ ਭਰਤੀ ਕਰੇ ਤਾਂ ਜੋ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ ਕਿਉਂਕਿ ਕਈ ਡਾਕਟਰ ਅਗਲੇਰੀ ਪੜ੍ਹਾਈ ਕਰਨ ਲਈ ਚਲੇ ਜਾਂਦੇ ਹਨ ਤੇ ਉਨਾਂ ਦੀਆਂ ਪੋਸਟਾਂ ਵੀ ਖਾਲੀ ਰਹਿ ਜਾਂਦੀਆਂ ਹਨ। ਜਿਸ ਕਾਰਨ ਮਰੀਜ਼ਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
- ਅੱਜ ਬੰਦ ਹੋਣ ਜਾ ਰਿਹਾ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ, ਕਿਸਾਨ ਲਾਉਣ ਜਾ ਰਹੇ ਪੱਕਾ ਤਾਲਾ ! - Ladowal Toll Plaza Shut Down
- ਗਰਮੀ ਤੋਂ ਲੋਕਾਂ ਨੂੰ ਮਿਲੇਗੀ ਜਲਦ ਰਾਹਤ, ਪੰਜਾਬ ਦੇ 9 ਜ਼ਿਲ੍ਹਿਆਂ 'ਚ ਮੀਂਹ ਦਾ ਓਰੇਂਜ ਅਲਰਟ - punjab weather update
- ਸਾਂਸਦ ਹਰਸਿਮਰਤ ਕੌਰ ਬਾਦਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, CM ਮਾਨ ਨੂੰ ਲੈਕੇ ਵੀ ਆਖੀ ਇਹ ਗੱਲ - Harsimrat Kaur Badal