ਜਲੰਧਰ: ਪੰਜਾਬ ਦੇ ਜਲੰਧਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਆਹਮੋ ਸਾਹਮਣੇ ਦਾ ਮੁਕਾਬਲਾ ਹੋਇਆ। ਜਿਸ ਵਿੱਚ ਕੌਸ਼ਲ ਬੰਬੀਹਾ ਗੈਂਗ ਦੇ ਦੋ ਗੁਰਗੇ ਪੁਲਿਸ ਨੇ ਕਾਬੂ ਕਰ ਲਏ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੱਸਿਆ ਕਿ ਬਦਮਾਸ਼ਾਂ ਨਾਲ ਕਰਾਸ ਫਾਇਰਿੰਗ ਦੌਰਾਨ ਪੁਲਿਸ ਦੀਆਂ ਗੋਲੀਆਂ ਨਾਲ ਦੋ ਮੁਲਜ਼ਮ ਜ਼ਖਮੀ ਹੋ ਗਏ, ਜਿਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਵੇਂ ਮੁਲਜ਼ਮ ਕੌਸ਼ਲ-ਬੰਬੀਹਾ ਗਰੋਹ ਦੇ ਮੈਂਬਰ ਹਨ। ਹੁਣ ਤੱਕ ਇਹਨਾਂ ਮੁਲਜ਼ਮਾਂ ਨੇ ਕਈ ਵਾਰਦਾਤਾਂ ਕੀਤੀਆਂ ਹਨ।
In a major breakthrough, Jalandhar Commissionerate Police apprehends 2 associates linked to the Kaushal-Bambiha Gang after a Hot Chase and Cross-firing, both are critically injured.
— DGP Punjab Police (@DGPPunjabPolice) November 7, 2024
They were involved in multiple heinous crimes and many other criminal activities in many… pic.twitter.com/TasCtkHTxh
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗਰੋਹ ਦੇ ਦੋ ਬਦਮਾਸ਼ ਨਾਜਾਇਜ਼ ਹਥਿਆਰਾਂ ਨਾਲ ਘੁੰਮ ਰਹੇ ਹਨ। ਪੁਲਿਸ ਨੇ ਕਾਰਵਾਈ ਕੀਤੀ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ।
ਡੀਜੀਪੀ ਨੇ ਦਿੱਤੀ ਜਾਣਕਾਰੀ
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਐਨਕਾਊਂਟਰ ਦੌਰਾਨ ਫੜੇ ਗਏ ਦੋਵੇਂ ਮੁਲਜ਼ਮ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਈ ਘਿਨੌਣੇ ਅਪਰਾਧਾਂ ਅਤੇ ਹੋਰ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ ਅਤੇ ਇਨ੍ਹਾਂ ਖ਼ਿਲਾਫ਼ ਕਈ ਗੰਭੀਰ ਕੇਸ ਦਰਜ ਹਨ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਪੰਜਾਬ ਅਤੇ ਹਰਿਆਣਾ 'ਚ ਗਰੋਹ ਨੂੰ ਲੌਜਿਸਟਿਕ ਸਪੋਰਟ ਅਤੇ ਹਥਿਆਰ ਵੀ ਮੁਹੱਈਆ ਕਰਵਾ ਰਹੇ ਸਨ। ਫਿਲਹਾਲ ਪੁਲਿਸ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਜਲਦ ਹੀ ਪੁਲਿਸ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕਰੇਗੀ।
- ਰਾਜਾ ਵੜਿੰਗ ਦੇ 'ਸੁਰਖੀ-ਬਿੰਦੀ' ਵਾਲੇ ਬਿਆਨ 'ਤੇ ਰਵਨੀਤ ਬਿੱਟੂ ਨੇ ਸਾਧਿਆ ਨਿਸ਼ਾਨਾ,ਮੁਆਫੀ ਦੀ ਕੀਤੀ ਮੰਗ
- ਪਨਸਪ ਐਮਡੀ ਸੋਨਾਲੀ ਗਿਰੀ ਨੇ ਕਿਸਾਨਾਂ ਨੂੰ ਦਿੱਤਾ ਭਰੋਸਾ, ਝੋਨੇ ਦਾ ਚੁੱਕਿਆ ਜਾਵੇਗਾ ਦਾਣਾ-ਦਾਣਾ
- ਜਾਣੋ ਕੌਣ ਹੈ ਗਾਜ਼ੀਆਬਾਦ ਦੀ ਸਬਾ ਹੈਦਰ, ਸੱਤ ਸਮੁੰਦਰੋਂ ਪਾਰ ਭਾਰਤ ਦਾ ਨਾਮ ਕੀਤਾ ਰੋਸ਼ਨ, ਅਮਰੀਕਾ 'ਚ ਰਿਕਾਰਡ ਵੋਟਾਂ ਨਾਲ ਜਿੱਤੀ ਚੋਣ
ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 2 ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ਼ ਕਈ ਗੰਭੀਰ ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ 4 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਦੋਵਾਂ ਖਿਲਾਫ ਅਸਲਾ ਐਕਟ, ਅਗਵਾ ਅਤੇ ਕਤਲ ਦੀ ਕੋਸ਼ਿਸ਼ ਦੇ ਤਹਿਤ ਕਈ ਮਾਮਲੇ ਦਰਜ ਹਨ।