ਹੈਦਰਾਬਾਦ: ਕੁੱਲ੍ਹੜ ਪੀਜ਼ਾ ਨੂੰ ਕੌਣ ਨਹੀਂ ਜਾਣਦਾ, ਇਹ ਅਕਸਰ ਹੀ ਚਰਚਾ 'ਚ ਰਹਿੰਦਾ ਹੈ। ਹੁਣ ਇੱਕ ਵਾਰ ਫਿਰ ਤੋਂ ਕੁੱਲ੍ਹੜ ਪੀਜ਼ਾ ਸੁਰਖੀਆਂ 'ਚ ਹੈ। ਦਰਅਸਲ ਕੁੱਲੜ੍ਹ ਪੀਜ਼ਾ ਕਪਲ ਨੇ ਸੋਸਲ਼ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਦੇ ਆਖਿਆ ਵਾਰ-ਵਾਰ ਸਾਨੂੰ ਟਾਰਗੇਟ ਨਾ ਕੀਤਾ ਜਾਵੇ। ਇਸ ਵੀਡੀਓ ਵਿੱਚ ਨਿਹੰਗ ਸਿੰਘ ਕਾਂਡ ਤੋਂ ਬਾਅਦ ਕੁੱਲ੍ਹੜ ਪੀਜ਼ਾ ਕਪਲ ਸਹਿਜ ਅਰੋੜਾ ਨੇ ਕਿਹਾ ਕਿ ਉਹ ਜਲਦੀ ਹੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਸੌਂਪ ਕੇ ਪੁੱਛਣਗੇ ਕਿ ਉਨ੍ਹਾਂ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਹੈ ਜਾਂ ਨਹੀਂ। ਉਸਨੇ ਇਹ ਵੀ ਕਿਹਾ ਕਿ ਉਹ ਪ੍ਰਸ਼ਾਸਨ ਅਤੇ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਜਾਣੋ ਕੀ ਹੈ ਪੂਰਾ ਮਾਮਲਾ
ਦਰਅਸਲ ਉਨ੍ਹਾਂ ਕਿਹਾ ਕਿ ਜੇਕਰ ਸਹਿਜ ਅਰੋੜਾ ਵੀਡੀਓ ਬਣਾਉਣਾ ਚਾਹੁੰਦੇ ਹਨ ਤਾਂ ਉਹ ਬਿਨ੍ਹਾਂ ਦਸਤਾਰ ਦੇ ਬਣਾਉਣ ਕਿਉਂਕਿ ਉਨ੍ਹਾਂ ਦੀ ਇਹ ਕਾਰਵਾਈ ਸਿੱਖ ਕੌਮ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋੜੇ ਨੂੰ ਸਿੱਖ ਕੌਮ ਦੀ ਕੋਈ ਬਦਨਾਮੀ ਨਜ਼ਰ ਨਹੀਂ ਆਉਂਦੀ। ਜੇਕਰ ਪੁਲਿਸ ਨੂੰ ਪਤਾ ਲੱਗ ਗਿਆ ਸੀ ਕਿ ਉਸ ਵੱਲੋਂ ਅਸ਼ਲੀਲ ਵੀਡੀਓ ਵਾਇਰਲ ਕੀਤੀ ਗਈ ਹੈ ਤਾਂ ਉਸ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਨਾਲ ਹੀ ਨਿਹੰਗ ਸਿੰਘਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕੁੱਲ੍ਹੜ ਪੀਜ਼ਾ ਜੋੜੇ ਨੇ ਹੁਣ ਆਪਣੇ ਬੱਚੇ ਨੂੰ ਵੀਡੀਓ ਵਿੱਚ ਲਿਆ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਜੋ ਕਿ ਅਤਿ ਨਿੰਦਣਯੋਗ ਹੈ।
ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਕੁੱਲ੍ਹੜ ਪੀਜ਼ਾ ਬਣਾਉਣ ਵਾਲੇ ਦੀ ਭੈਣ ਨਾਲ ਗੱਲ ਕੀਤੀ ਤਾਂ ਉਸ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਜਿਸ ਤੋਂ ਬਾਅਦ ਨਿਹੰਗਾਂ ਨੇ ਦੁਕਾਨ ਦੇ ਬਾਹਰ ਹੰਗਾਮਾ ਕਰ ਦਿੱਤਾ। ਨਿਹੰਗ ਸਿੰਘਾਂ ਨੇ ਚੇਤਾਵਨੀ ਦਿੱਤੀ ਕਿ ਉਹ ਤਿੰਨ ਦਿਨ੍ਹਾਂ ਬਾਅਦ ਮੁੜ ਆਉਣਗੇ ਅਤੇ ਉਸ ਦਿਨ ਕੁਝ ਵੱਡਾ ਹੋਵੇਗਾ।
ਪਹਿਲਾਂ ਵੀ ਹੋਏ ਕਈ ਵਿਵਾਦ
ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਇਸ ਕਪਲ ਦਾ ਵਿਵਾਦ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਇਹ ਜੋੜੀ ਵਿਵਾਦਾਂ 'ਚ ਹੀ ਰਹਿੰਦੀ ਹੈ। ਕਈ ਵਾਰ ਇਹਨਾਂ 'ਤੇ ਹਮਲੇ ਵੀ ਹੋ ਚੁੱਕੇ ਹਨ। ਹੁਣ ਵੇਖਣਾ ਹੋਵੇਗਾ ਕਿ ਜਦੋਂ ਸਹਿਜ ਅਰੋੜਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਵੇਗਾ ਤਾਂ ਕੀ ਫੈਸਲਾ ਲਿਆ ਜਾਵੇਗਾ।
- ਤਿਉਹਾਰਾਂ ਦੇ ਸੀਜ਼ਨ ਦੌਰਾਨ ਸਰਗੀ ਤੋਂ ਸਿੰਦੂਰ ਈਵੈਂਟ 'ਚ ਫੈਸ਼ਨ ਪ੍ਰੇਮੀਆਂ ਵੱਲੋਂ ਖਰੀਦਦਾਰੀ, ਨੈਚੁਰਲ ਸਕਿਨ ਕੇਅਰ ਪ੍ਰੋਡਕਟ ਬਣੇ ਮਹਿਲਾਵਾਂ ਦੀ ਖਿੱਚ ਦਾ ਕੇਂਦਰ
- ਲੋਕਾਂ ਦੀ ਸਮਝ ਤੋਂ ਹੋਇਆ ਬਾਹਰ, ਟਮਾਟਰ ਜਾਂ ਸੇਬ 'ਚੋਂ ਕਿਸ ਨੂੰ ਕਰਨ ਸਲੈਕਟ?
- ਰਾਵਣ ਸਾੜਨ ਮਗਰੋਂ ਮੱਚੀ ਹਫੜਾ-ਦਫੜੀ, ਖ਼ਤਰੇ 'ਚ ਪਈ ਮੁੱਖ ਮੰਤਰੀ ਦੀ ਸੁਰੱਖਿਆ, ਮਸਾਂ ਬਚੀ ਇੱਕ ਬੱਚੇ ਦੀ ਜਾਨ, ਵੇਖੋ ਵੀਡੀਓ