ETV Bharat / state

ਵੱਧ ਰਹੇ ਸਾਈਬਰ ਠੱਗੀ ਦੇ ਮਾਮਲੇ, ਹੈਰਾਨ ਕਰ ਦੇਣਗੇ ਠੱਗੀ ਦੇ ਨਵੇਂ ਢੰਗ, ਜਾਣਨਾ ਚਾਹੋਗੇ ਇਨ੍ਹਾਂ ਤੋਂ ਬਚਣ ਦੇ ਤਰੀਕੇ ਤਾਂ ਕਰੋ ਕਲਿੱਕ... - CYBER ​​FRAUD IN PUNJAB

ਸਾਈਬਰ ਕ੍ਰਾਈਮ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਆਖਿਰ ਇਨ੍ਹਾਂ ਠੱਗਾਂ ਤੋਂ ਕਿਸ ਤਰ੍ਹਾਂ ਕਰੀਏ ਬਚਾਅ,ਜਾਣੋਂ ਰਿਪੋਰਟ ਰਾਹੀਂ।

CYBER ​​FRAUD IN PUNJAB
CYBER ​​FRAUD IN PUNJAB (Etv Bharat)
author img

By ETV Bharat Punjabi Team

Published : Jan 24, 2025, 5:23 PM IST

Updated : Jan 24, 2025, 6:00 PM IST

ਲੁਧਿਆਣਾ : ਦੇਸ਼ ਭਰ ਵਿੱਚ ਸਾਈਬਰ ਕ੍ਰਾਈਮ ਲਗਾਤਾਰ ਵੱਧਦਾ ਜਾ ਰਿਹਾ ਹੈ। 2024 ਤੇ ਪਹਿਲੇ ਨੌ ਮਹੀਨਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੰਡੀਅਨ ਸਾਈਬਰ ਕ੍ਰਾਈਮ ਕੋਡੀਨੇਸ਼ਨ ਸੈਂਟਰ ਜੋ ਕਿ ਹੋਮ ਅਫੇਅਰ ਭਾਗ ਦਾ ਹਿੱਸਾ ਹੈ। ਉਸ ਮੁਤਾਬਿਕ 11333 ਕਰੋੜ ਰੁਪਏ ਦੀ ਸਾਈਬਰ ਠੱਗੀ 2024 ਦੇ ਪਹਿਲੇ 9 ਮਹੀਨਿਆਂ ਵਿੱਚ ਰਿਪੋਰਟ ਹੋਈ ਹੈ। ਜਿਸ ਵਿੱਚ ਕੁੱਲ 2 ਲੱਖ 28 ਹਜ਼ਾਰ 94 ਮਾਮਲੇ ਦਰਜ ਕੀਤੇ ਗਏ ਹਨ। ਜ਼ਿਆਦਾ ਮਾਮਲੇ ਨਿਵੇਸ਼ ਕਰਨ ਦੇ ਨਾਲ ਸੰਬੰਧਿਤ ਹਨ। ਇਕ ਲੱਖ ਤੋਂ ਵੱਧ ਮਾਮਲਿਆਂ ਦੇ ਵਿੱਚ ਦੇਸ਼ ਦੇ ਲੋਕਾਂ ਨੂੰ 3216 ਕਰੋੜ ਰੁਪਏ ਨਿਵੇਸ਼ ਕਰਨ ਦੇ ਨਾਂ ਉੱਤੇ ਧੋਖਾਧੜੀ ਦੇ ਅੰਦਰ ਗਵਾਹ ਹਨ। ਇਸ ਤੋਂ ਇਲਾਵਾ ਡਿਜੀਟਲ ਅਰੈਸਟ ਫਰੋਡ ਦੇ ਵਿੱਚ 1616 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਪੰਜਾਬ ਦੇ ਵਿੱਚ ਵੀ ਸਾਲ 2024 ਦੇ ਅੰਦਰ ਹਜ਼ਾਰਾਂ ਕੇਸ ਕਰੋੜਾਂ ਰੁਪਏ ਦੀ ਠੱਗੀ ਦੇ ਦਰਜ ਕੀਤੇ ਗਏ ਹਨ।

Cyber ​​fraud in Punjab
ਅਮਿਤ ਸ਼ਾਹ ਦਾ ਟਵੀਟ (x post)

ਕੇਂਦਰੀ ਗ੍ਰਹਿ ਮੰਤਰੀ ਦੀ ਅਪੀਲ

ਇਸ ਸਬੰਧੀ ਬਕਾਇਦਾ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਚਿੰਤਾ ਵੀ ਜਤਾਈ ਗਈ ਹੈ ਅਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਤਰਕ ਰਹਿਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਸਾਈਬਰ ਠੱਗੀ ਦਾ ਕੋਈ ਮਾਮਲਾ ਕਿਸੇ ਨਾਲ ਹੁੰਦਾ ਹੈ ਤਾਂ ਉਹ ਤੁਰੰਤ 1930 'ਤੇ ਕਾਲ ਕਰਨ। ਅਮਿਤ ਸ਼ਾਹ ਵੱਲੋਂ ਆਪਣੇ ਐਕਸ ਅਕਾਊਂਟ 'ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਹੈ ਕਿ ਨੌਕਰੀ ਦੇ ਲਈ ਅਪਲਾਈ ਕਰਨ ਦੇ ਲਈ ਹਮੇਸ਼ਾ ਹੀ ਅਧਿਕਾਰਿਕ ਵੈੱਬਸਾਈਟ 'ਤੇ ਹੀ ਅਪਲਾਈ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਉਹਨਾਂ ਅਮਿਤਾਬ ਬੱਚਨ ਦਾ ਧੰਨਵਾਦ ਵੀ ਕੀਤਾ ਹੈ ਕਿ ਉਹ ਮੋਦੀ ਸਰਕਾਰ ਦਾ ਸਾਥ ਦੇ ਰਹੇ ਹਨ, ਅਮਿਤਾਬ ਬੱਚਨ ਲਗਾਤਾਰ ਸਾਈਬਰ ਕ੍ਰਾਈਮ ਤੋਂ ਦੇਸ਼ ਦੇ ਲੋਕਾਂ ਨੂੰ ਬਚਾਉਣ ਦੇ ਲਈ ਮੁਹਿੰਮ ਦੇ ਵਿੱਚ ਸਾਥ ਦੇ ਰਹੇ ਹਨ।

ਵੱਧ ਰਹੇ ਸਾਈਬਰ ਠੱਗੀ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਜਤਿੰਦਰ ਸਿੰਘ ਇੰਚਾਰਜ ਸਾਈਬਰ ਕ੍ਰਾਈਮ ਲੁਧਿਆਣਾ (Etv Bharat)

70 ਕਰੋੜ ਤੋਂ ਵਧੇਰੇ ਦੀ ਠੱਗੀ

ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2024 ਦੇ ਵਿੱਚ 70 ਕਰੋੜ ਤੋਂ ਵਧੇਰੇ ਸਾਈਬਰ ਠੱਗੀ ਦੇ ਮਾਮਲੇ ਆਏ ਹਨ। ਜਿਨ੍ਹਾਂ ਵਿੱਚੋਂ ਇੰਸਪੈਕਟਰ ਸਾਈਬਰ ਕ੍ਰਾਈਮ ਜਤਿੰਦਰ ਸਿੰਘ ਦੇ ਮੁਤਾਬਿਕ 10 ਕਰੋੜ ਰੁਪਏ ਤੋਂ ਉੱਤੇ ਦੇ ਮਾਮਲਿਆਂ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਪੈਸੇ ਵਾਪਿਸ ਵੀ ਕਰਵਾਏ ਹਨ। ਉਹਨਾਂ ਕਿਹਾ ਕਿ ਸਾਈਬਰ ਠੱਗੀ ਦੇ ਨਵੇਂ-ਨਵੇਂ ਮਾਮਲੇ ਰਿਪੋਰਟ ਹੋ ਰਹੇ ਹਨ। ਲੁਧਿਆਣਾ ਦੇ ਵਿੱਚ ਰੋਜ਼ਾਨਾ 10 ਤੋਂ 15 ਕੇਸ ਆ ਰਹੇ ਹਨ। ਪਿਛਲੇ ਸਾਲ 5000 ਦੇ ਕਰੀਬ ਮਾਮਲੇ ਦਰਜ ਹੋਏ ਹਨ। ਜਿਨ੍ਹਾਂ ਵਿੱਚ ਕਰੋੜਾਂ ਦੀ ਠੱਗੀ ਹੋਈ ਹੈ। ਲੋਕਾਂ ਨੂੰ ਨਿਵੇਸ਼ ਦੇ ਨਾਂ 'ਤੇ, ਆਨਲਾਈਨ ਖਰੀਦਦਾਰੀ ਦੇ ਨਾਂ 'ਤੇ, ਕ੍ਰੈਡਿਟ ਕਾਰਡ ਡੈਬਿਟ ਕਾਰਡ ਦੇ ਪਾਸਵਰਡ ਨਵੇਂ ਰੱਖਣ ਦੇ ਨਾਂ 'ਤੇ ਅਤੇ ਡਿਜੀਟਲ ਅਰੈਸਟ ਦੇ ਨਾਂ 'ਤੇ ਸਾਈਬਰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਿਸ ਤੋਂ ਸਤਰਕ ਰਹਿਣ ਦੀ ਲੋੜ ਹੈ।

Cyber ​​fraud in Punjab
ਸਾਇਬਰ ਠੱਗੀ ਦੇ ਮਾਮਲੇ (Etv Bharat)

ਪਿਛਲੇ ਹਫਤੇ 'ਚ ਲੱਖਾਂ ਦੇ ਮਾਮਲੇ ਦਰਜ

  • ਥਾਣਾ ਸਾਈਬਰ ਕ੍ਰਾਈਮ ਦੇ ਵਿੱਚ ਬੀਤੇ ਦਿਨ ਮਾਮਲਾ ਦਰਜ ਹੋਇਆ ਸੀ, ਜਿਸ ਵਿੱਚ ਰਾਹੁਲ ਜੋਸ਼ੀ ਵੱਲੋਂ ਮੱਧ ਪ੍ਰਦੇਸ਼ ਦੇ ਮਨੋਜ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ ਕਿ ਸਾਲ 2020 ਦੇ ਵਿੱਚ ਪਬਜੀ ਗੇਮ ਖੇਡਦੇ ਹੋਏ ਉਸ ਦੀ ਭੈਣ ਮਨੀਸ਼ਾ ਜੋਸ਼ੀ, ਜਿਸ ਦੀ ਉਮਰ ਲਗਭਗ 28 ਸਾਲ ਦੀ ਸੀ, ਉਸ ਦੀ ਦੋਸਤੀ ਮਨੋਜਰੇ ਦੇ ਨਾਲ ਹੋਈ ਸੀ। ਜਿਸ ਤੋਂ ਬਾਅਦ ਉਸ ਨੇ ਉਸ ਦੀ ਭੈਣ ਦੀਆਂ ਤਸਵੀਰਾਂ ਅਤੇ ਕੁਝ ਵੀਡੀਓ ਸੋਸ਼ਲ ਮੀਡੀਆ ਰਾਹੀਂ ਇੰਸਟਾਗਰਾਮ ਆਈਡੀ 'ਤੇ ਪਾਉਣ ਦੀ ਧਮਕੀ ਦੇ ਕੇ ਉਸ ਦੀ ਭੈਣ ਨੂੰ ਡਰਾਉਣ ਦੀ ਨੀਅਤ ਦੇ ਨਾਲ ਅਪਲੋਡ ਕੀਤੀਆਂ ਹਨ। ਜਿਸ ਕਰਕੇ ਉਸ ਨੇ ਉਸ ਦੀ ਭੈਣ ਤੋਂ 41 ਹਜ਼ਾਰ ਰੁਪਏ ਡਰਾ ਧਮਕਾ ਕੇ ਹਾਸਿਲ ਕੀਤੇ ਹਨ।
  • ਇਸੇ ਤਰ੍ਹਾਂ ਰਜਿੰਦਰ ਸਿੰਘ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਵਿੱਚ ਉਸ ਨੇ ਲਿਖਿਆ ਕਿ ਵਟਸਐਪ ਕਾਲ ਰਾਹੀਂ ਇੱਕ ਨਾਮਾਲੂਮ ਵਿਅਕਤੀ ਵੱਲੋਂ ਹੈਲਥ ਕਾਰਡ ਦਾ ਝਾਂਸਾ ਦੇ ਕੇ ਉਸ ਕੋਲੋਂ ਫਾਰਮ ਭਰਵਾਏ ਗਏ ਅਤੇ ਉਸ ਦੇ ਅਕਾਊਂਟ ਵਿੱਚੋਂ 14 ਲੱਖ 93,000 ਰੁਪਏ ਕਢਵਾ ਲਏ ਗਏ।
  • ਇਸੇ ਤਰ੍ਹਾਂ ਲੁਧਿਆਣਾ ਵਾਸੀ ਸਾਹਿਲ ਗੋਇਲ ਵੱਲੋਂ ਵੀ ਮਾਮਲਾ ਦਰਜ ਕਰਵਾਇਆ ਗਿਆ, ਜਿਸ ਵਿੱਚ ਉਸ ਨੇ ਦੱਸਿਆ ਕਿ ਅਣਜਾਣ ਵਿਅਕਤੀ ਨੇ ਵਟਸਐਪ ਉੱਤੇ ਕਾਲ ਰਾਹੀਂ ਆਪਣੇ ਆਪ ਨੂੰ ਸਕਾਈਵੇਰਾ ਕੰਪਨੀ ਦਾ ਅਧਿਕਾਰੀ ਦੱਸ ਕੇ ਉਸ ਦੇ ਕੋਲ ਇੰਡੀਆ ਵਿੱਚ ਚੱਲ ਰਹੀ ਕਿਸੇ ਮੀਟਿੰਗ ਦਾ ਹਵਾਲਾ ਦੇ ਕੇ ਐਮਾਜ਼ੋਨ ਅਤੇ ਐਪਲ ਦਾ ਗਿਫਟ ਵਾਊਚਰ ਦੇਣ ਸਬੰਧੀ ਝਾਂਸਾ ਦੇ ਕੇ ਇਕ ਲੱਖ ਰੁਪਏ ਦੀ ਉਸ ਨਾਲ ਠੱਗੀ ਮਾਰ ਲਈ।
  • ਚੌਥਾ ਮਾਮਲਾ ਤਰਨਜੀਤ ਸਿੰਘ ਪੁੱਤਰ ਫਤਿਹ ਸਿੰਘ ਵੱਲੋਂ ਦਰਜ ਕਰਵਾਇਆ ਗਿਆ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਅਣਜਾਣ ਵਿਅਕਤੀ ਨੇ ਵਟਸਐਪ ਰਾਹੀਂ ਕਾਲ ਕਰਕੇ ਸਿੱਕੇ ਖਰੀਦਣ ਦਾ ਝਾਂਸਾ ਦੇ ਕੇ ਬਾਅਦ ਵਿੱਚ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਉਸ ਨੂੰ ਡਰਾ ਧਮਕਾ ਕੇ 15 ਲੱਖ ਰੁਪਏ ਦੀ ਧੋਖਾਧੜੀ ਕੀਤੀ।
Cyber ​​fraud in Punjab
ਸਾਇਬਰ ਠੱਗੀ ਦੇ ਮਾਮਲੇ (Etv Bharat)

ਡਿਜੀਟਲ ਅਰੈਸਟ

ਡਿਜੀਟਲ ਅਰੈਸਟ ਠੱਗੀ ਮਾਰਨ ਦਾ ਇੱਕ ਨਵਾਂ ਤਰੀਕਾ ਹੈ। ਜਿਸ ਦੇ ਤਹਿਤ ਸਾਈਬਰ ਠੱਗ ਖੁਦ ਨੂੰ ਸੀਬੀਆਈ, ਈਡੀ, ਜਾਂ ਫਿਰ ਕਿਸੇ ਹੋਰ ਏਜੰਸੀ ਦਾ ਅਧਿਕਾਰੀ ਦੱਸ ਕੇ ਆਡੀਓ ਅਤੇ ਵੀਡੀਓ ਕਾਲ ਕਰਕੇ ਡਰਾਉਂਦੇ ਹਨ। ਉਹਨਾਂ ਨੂੰ ਗ੍ਰਿਫਤਾਰੀ ਦਾ ਡਰਾਵਾ ਦਿੰਦੇ ਹਨ। ਉਹਨਾਂ ਨੂੰ ਘਰ ਦੇ ਵਿੱਚ ਹੀ ਡਿਜੀਟਲ ਤੌਰ ਉੱਤੇ ਬੰਧਕ ਬਣਾ ਲੈਂਦੇ ਹਨ ਅਤੇ ਫਿਰ ਉਹਨਾਂ ਤੋਂ ਠੱਗੀ ਮਾਰਦੇ ਹਨ। ਲੁਧਿਆਣਾ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਵਰਧਮਾਨ ਗਰੁੱਪ ਦੇ ਮਾਲਿਕ ਨੂੰ ਡਿਜੀਟਲ ਅਰੈਸਟ ਕਰਕੇ 7 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਸੀ।

Cyber ​​fraud in Punjab
ਸਾਇਬਰ ਠੱਗੀ ਦੇ ਮਾਮਲੇ (Etv Bharat)

ਨਿਵੇਸ਼ ਦੇ ਨਾਂ 'ਤੇ ਠੱਗੀ

ਪੂਰੇ ਦੇਸ਼ ਦੇ ਵਿੱਚ ਸਭ ਤੋਂ ਜਿਆਦਾ ਲੋਕ ਜਿਸ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਉਹ ਹੈ ਨਿਵੇਸ਼ ਕਰਵਾਉਣ ਸਬੰਧੀ,ਇਸ ਵਿੱਚ ਲੋਕਾਂ ਨੂੰ ਨਿਵੇਸ਼ ਕਰਨ ਦੇ ਨਾਂ ਉੱਤੇ ਵਰਗਲਾਇਆ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਝਾਂਸਾ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਪੈਸੇ ਇੱਕ ਸਾਲ ਦੇ ਵਿੱਚ ਦੋ ਸਾਲ ਦੇ ਵਿੱਚ ਜਾਂ ਫਿਰ ਕਿਸੇ ਹੋਰ ਢੰਗ ਦੇ ਨਾਲ ਡਬਲ ਕਰ ਦਿੱਤੇ ਜਾਣਗੇ ਜਾਂ ਫਿਰ ਵੱਧ ਵਿਆਜ ਦਰ ਦਿੱਤੀ ਜਾਵੇਗੀ ਜਾਂ ਫਿਰ ਇਹ ਪੈਸੇ ਮਾਰਕੀਟ ਦੇ ਵਿੱਚ ਕਿਸੇ ਨਵੇਂ ਪ੍ਰੋਜੈਕਟ ਤੇ ਨਿਵੇਸ਼ ਕਰਕੇ ਉਹਨਾਂ ਨੂੰ ਵਾਧੂ ਵਿਆਜ ਦਿੱਤਾ ਜਾਵੇਗਾ। ਇਸ ਤਰ੍ਹਾਂ ਲਾਲਚ ਦੇ ਕੇ ਵੀ ਵੱਡੇ ਪੱਧਰ ਉੱਤੇ ਪੂਰੇ ਦੇਸ਼ ਦੇ ਵਿੱਚ ਠੱਗੀਆਂ ਹੋ ਰਹੀਆਂ ਹਨ।

Cyber ​​fraud in Punjab
ਵੱਧ ਰਹੇ ਸਾਈਬਰ ਠੱਗੀ ਦੇ ਮਾਮਲੇ (Etv Bharat)

ਕੇ ਵਾਈ ਸੀ

kyc ਡਿਜੀਟਲ ਪੇਮੈਂਟ ਦੇ ਲਈ ਅਤੇ ਡਿਜੀਟਲ ਟਰਾਂਜੈਕਸ਼ਨ ਦੇ ਲਈ ਅੱਜ ਕੱਲ ਬਹੁਤ ਹੀ ਅਹਿਮ ਹੈ ,ਖਾਸ ਕਰਕੇ ਆਨਲਾਈਨ ਕਿਸੇ ਵੀ ਤਰ੍ਹਾਂ ਦੇ ਕੰਮ ਦੇ ਲਈ ਕੇਵਾਈਸੀ ਹੋਣਾ ਜ਼ਰੂਰੀ ਹੈ ਅਤੇ ਸਾਈਬਰ ਠੱਗ ਇਸ ਦੇ ਨਾਂ ਉੱਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਇੱਥੋਂ ਤੱਕ ਕਿ ਲੋਕਾਂ ਨੂੰ ਗੈਸ ਸਿਲੰਡਰ ਬੁੱਕ ਕਰਵਾਉਣ ਤੋਂ ਬਾਅਦ ਸਿਲੰਡਰ ਨਾ ਪਹੁੰਚਣ ਦਾ ਹਵਾਲਾ ਦੇਕੇ ਕੇਵਾਈਸੀ ਦੇ ਨਾਂ ਉੱਤੇ ਫੋਨ ਕਰਕੇ ਉਹਨਾਂ ਦੀ ਜਾਣਕਾਰੀ ਹਾਸਿਲ ਕਰਕੇ ਫਿਰ ਅੱਗੇ ਪਾਸਵਰਡ ਸ਼ੇਅਰ ਕਰਕੇ ਠੱਗੀ ਮਾਰੀ ਜਾ ਰਹੀ ਹੈ।

ਆਨਲਾਈਨ ਸ਼ਾਪਿੰਗ

ਦੇਸ਼ ਦੇ ਵਿੱਚ ਜਿੱਥੇ ਡਿਜੀਟਲ ਪੇਮੈਂਟ ਦਾ ਚੱਲਣ ਵਧੀਆ ਹੈ, ਉੱਥੇ ਹੀ ਡਿਜੀਟਲ ਸ਼ੋਪਿੰਗ ਵੀ ਕਾਫੀ ਪ੍ਰਚਲਿਤ ਹੋ ਰਹੀ ਹੈ। ਕਈ ਪ੍ਰਮੁੱਖ ਸਾਈਟਾਂ ਤੋਂ ਇਲਾਵਾ ਕਈ ਅਜਿਹੀਆਂ ਸਾਈਟਾਂ ਵੀ ਹਨ ਜੋ ਲੋਕਾਂ ਨੂੰ ਲੁਭਾਵਣੇ ਆਫਰ ਦੇ ਕੇ ਉਹਨਾਂ ਨਾਲ ਠੱਗੀ ਮਾਰ ਰਹੀਆਂ ਹਨ। ਇਥੋਂ ਤੱਕ ਵਟਸਐਪ ਉੱਤੇ ਕਈ ਗਰੁੱਪ ਬਣੇ ਹੋਏ ਹਨ, ਜਿੱਥੇ ਲੋਕਾਂ ਨੂੰ ਨਵੇਂ ਨਵੇਂ ਪ੍ਰੋਡਕਟ ਆਦਿ ਦਿਖਾਏ ਜਾਂਦੇ ਹਨ। ਕਈ ਫੇਕ ਸਾਈਟਾਂ ਬਣਾਈਆਂ ਹੁੰਦੀਆਂ ਹਨ, ਜਿਨ੍ਹਾਂ ਦੇ ਝਾਂਸੇ ਵਿੱਚ ਲੋਕ ਅਕਸਰ ਹੀ ਆ ਜਾਂਦੇ ਹਨ। ਅਜਿਹੇ ਮਾਮਲੇ ਵੱਡੀ ਗਿਣਤੀ ਦੇ ਵਿੱਚ ਰਿਪੋਰਟ ਹੋ ਰਹੇ ਹਨ।

Cyber ​​fraud in Punjab
ਹੈਰਾਨ ਕਰ ਦੇਣ ਵਾਲੇ ਮਾਮਲੇ ਆ ਰਹੇ ਸਾਹਮਣੇ (Etv Bharat)

ਨੌਕਰੀ ਦਾ ਝਾਂਸਾ

ਬੇਰੁਜ਼ਗਾਰੀ ਦਾ ਫਾਇਦਾ ਵੀ ਚੁੱਕ ਕੇ ਸਾਈਬਰ ਠੱਗ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਇਸ ਸਬੰਧੀ ਬਕਾਇਦਾ ਬੀਤੇ ਦਿਨੀ ਇੱਕ ਐਕਸ ਅਕਾਊਂਟ ਉੱਤੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ। ਖਾਸ ਕਰਕੇ ਨੌਜਵਾਨਾਂ ਨੂੰ ਕਿ ਜੇਕਰ ਉਹ ਕਿਸੇ ਵੀ ਨੌਕਰੀ ਦੇ ਲਈ ਕਿਤੇ ਵੀ ਅਪਲਾਈ ਕਰ ਰਹੇ ਹਨ ਤਾਂ ਇਹ ਜ਼ਰੂਰ ਯਕੀਨੀ ਬਣਾ ਲੈਣ ਕਿ ਉਹ ਜਿੱਥੇ ਵੀ ਅਪਲਾਈ ਕਰ ਰਹੇ ਹਨ। ਜਿਸ ਵੈਬਸਾਈਟ 'ਤੇ ਆਪਣੇ ਦਸਤਾਵੇਜ਼ ਪਾ ਰਹੇ ਹਨ, ਉਹ ਵੈਬਸਾਈਟ ਅਧਿਕਾਰਕ ਹੈ ਵੀ ਜਾਂ ਨਹੀਂ ਕਿਉਂਕਿ ਅਜਿਹੇ ਕੇਸ ਲਗਾਤਾਰ ਵੱਧ ਰਹੇ ਹਨ। ਨੌਜਵਾਨਾਂ ਨੂੰ ਘਰ ਤੋਂ ਕੰਮ ਕਰਨ ਦੇ ਨਾਂ ਉੱਤੇ ਜਾਂ ਫਿਰ ਸਰਕਾਰੀ ਨੌਕਰੀ ਦੇ ਨਾਂ ਉੱਤੇ ਸਾਈਬਰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਵਿਦੇਸ਼ੀ ਵਟਸਐਪ ਕਾਲਾਂ

ਵਟਸਐਪ 'ਤੇ ਵਿਦੇਸ਼ ਵੱਲੋਂ ਕਾਲ ਕਰਕੇ ਖੁਦ ਨੂੰ ਰਿਸ਼ਤੇਦਾਰ ਦੱਸ ਕੇ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਹਾਲਾਂਕਿ ਪੁਰਾਣਾ ਹੈ ਪਰ ਹਾਲੇ ਵੀ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦੇ ਵਿੱਚ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਇਹ ਝਾਂਸਾ ਦਿੱਤਾ ਜਾਂਦਾ ਹੈ ਕਿ ਵਿਦੇਸ਼ ਤੋਂ ਉਹਨਾਂ ਦੇ ਰਿਸ਼ਤੇਦਾਰ ਬੋਲ ਰਹੇ ਹਨ ਕਿਉਂਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕੋਈ ਨਾ ਕੋਈ ਰਿਸ਼ਤੇਦਾਰ ਵਿਦੇਸ਼ ਗਿਆ ਹੁੰਦਾ ਹੈ। ਫਿਰ ਉਸ ਤੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਉਸ ਨੂੰ ਪੈਸੇ ਪਾਏ ਜਾਣੇ ਹਨ ਉਸ ਤੋਂ ਬਾਅਦ ਉਸ ਦੇ ਖਾਤੇ ਦੀ ਸਾਰੀ ਜਾਣਕਾਰੀ ਲਈ ਜਾਂਦੀ ਹੈ। ਫਿਰ ਉਸ ਨਾਲ ਠੱਗੀ ਮਾਰੀ ਜਾਂਦੀ ਹੈ।

ਕ੍ਰੈਡਿਟ ਕਾਰਡ, ਡੈਬਿਟ ਕਾਰਡ ਪਾਸਵਰਡ

ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਬੈਂਕ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਸਰਵਿਸ ਹੈ। ਜਿਸ ਦੇ ਤਹਿਤ ਪੈਸੇ ਦਾ ਲੈਣ ਦੇਣ ਕੀਤਾ ਜਾ ਸਕਦਾ ਹੈ ਪਰ ਜਦੋਂ ਵੀ ਕੋਈ ਨਵਾਂ ਕਾਰਡ ਲੈਣ ਲਈ ਜਾਂਦਾ ਹੈ ਜਾਂ ਉਸ ਨੂੰ ਬੈਂਕ ਵੱਲੋਂ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਦਾ ਪਾਸਵਰਡ ਬਦਲਣਾ ਬੇਹੱਦ ਜ਼ਰੂਰੀ ਹੁੰਦਾ ਹੈ। ਅਜਿਹੇ ਦੇ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਅਜਿਹੀਆਂ ਕਾਲਾਂ ਵੀ ਰਿਸੀਵ ਹੋ ਰਹੀਆਂ ਹਨ, ਖਾਸ ਕਰਕੇ ਜਦੋਂ ਕੋਈ ਨਵਾਂ ਕਾਰਡ ਲੈਂਦਾ ਹੈ ਤਾਂ ਉਸ ਨੂੰ ਪਾਸਵਰਡ ਆਨਲਾਈਨ ਦਾ ਝਾਂਸਾ ਦੇ ਕੇ ਠੱਗੀ ਮਾਰੀ ਜਾਂਦੀ ਹੈ ਜਦੋਂ ਕਿ ਆਰਬੀਆਈ ਲਗਾਤਾਰ ਕਹਿੰਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਪਾਸਵਰਡ ਆਨਲਾਈਨ ਕਿਸੇ ਨੂੰ ਵੀ ਸ਼ੇਅਰ ਨਹੀਂ ਕੀਤਾ ਜਾਣਾ ਚਾਹੀਦਾ।

ਕਿਵੇਂ ਬਚੀਏ

ਸਾਈਬਰ ਠੱਗੀ ਤੋਂ ਬਚਣ ਦੇ ਲਈ ਸਭ ਤੋਂ ਕਾਰਗਰ ਢੰਗ ਸਤਰਕ ਰਹਿਣਾ ਹੈ, ਠੱਗੀ ਤੋਂ ਬਚਣ ਲਈ ਸਾਈਬਰ ਦੋਸਤ ਦਾ ਯੂਟੀਊਬ ਅਤੇ ਐਕਸ ਉੱਤੇ ਵਿਸ਼ੇਸ਼ ਅਕਾਊਂਟ ਹੈ। ਜਿੱਥੇ ਅਕਸਰ ਹੀ ਸਾਈਬਰ ਠੱਗੀ ਦੇ ਨਵੇਂ ਨਵੇਂ ਢੰਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਉਸ ਤੋਂ ਲੋਕ ਜਾਣਕਾਰੀ ਹਾਸਿਲ ਕਰ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਤਰ੍ਹਾਂ ਵੀ ਤੁਹਾਡੇ ਖਾਤੇ ਦੇ ਵਿੱਚੋਂ ਠੱਗੀ ਹੋ ਵੀ ਜਾਂਦੀ ਹੈ ਤਾਂ ਤੁਰੰਤ 1930 ਨੰਬਰ ਉੱਤੇ ਕਾਲ ਕਰਕੇ ਤੁਸੀਂ ਆਪਣੇ ਖਾਤੇ ਫਰੀਜ਼ ਕਰਵਾ ਸਕਦੇ ਹੋ। ਸਬੰਧਿਤ ਬੈਂਕ ਨੂੰ ਫੋਨ ਕਰਕੇ ਆਪਣੀ ਟਰਾਂਜੈਕਸ਼ਨ ਬੰਦ ਕਰਵਾ ਸਕਦੇ ਹੋ। ਬਿਨ੍ਹਾਂ ਕਿਸੇ ਤਸਦੀਕ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਲਿੰਕ ਖੋਲ੍ਹਣਾ ਜਾਂ ਫਿਰ ਡਾਊਨਲੋਡ ਕਰਨਾ ਤੁਹਾਡੇ ਲਈ ਨੁਕਸਾਨ ਦੇਹ ਹੋ ਸਕਦਾ ਹੈ। ਕਿਸੇ ਵੀ ਸਾਈਡ ਉੱਤੇ ਕੋਈ ਵੀ ਸ਼ੌਪਿੰਗ ਕਰਨ ਤੋਂ ਪਹਿਲਾਂ ਕੋਈ ਵੀ ਟਰਾਂਜੈਕਸ਼ਨ ਕਰਨ ਤੋਂ ਪਹਿਲਾਂ ਉਸ ਦੀ ਤਸਦੀਕ ਕਰਨੀ ਜ਼ਰੂਰੀ ਹੈ ਤਾਂ ਜੋ ਤੁਸੀਂ ਸਾਈਬਰ ਠੱਗੀ ਤੋਂ ਬਚ ਸਕੋ।

Last Updated : Jan 24, 2025, 6:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.