ਮਾਨਸਾ: ਕਾਂਗਰਸ ਪਾਰਟੀ ਦੀ ਬਠਿੰਡਾ ਲੋਕ ਸਭਾ ਸੀਟ ਤੋਂ ਟਿਕਟ ਮਿਲਣ ਮਗਰੋਂ ਪਹਿਲੀ ਵਾਰ ਮਾਨਸਾ ਪਹੁੰਚੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਪਾਰਟੀ ਵਰਕਰਾਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਠਿੰਡਾ ਲੋਕ ਸਭਾ ਦੇ ਵਿੱਚ ਨੌ ਵਿਧਾਨ ਸਭਾ ਹਲਕੇ ਹਨ ਅਤੇ ਹਰ ਵਿਧਾਨ ਸਭਾ ਹਲਕੇ ਦਾ ਵੱਖ ਮੁੱਦਾ ਹੈ ਅਤੇ ਮੈਂ ਇਹਨਾਂ ਸਾਰੇ ਹੀ ਮੁੱਦਿਆਂ ਉੱਤੇ ਕੰਮ ਕਰਾਂਗਾ।
ਅਕਾਲੀ ਦਲ ਉੱਤੇ ਨਿਸ਼ਾਨਾ: ਉਹਨਾਂ ਕਿਹਾ ਕਿ ਜਿਸ ਤਰ੍ਹਾਂ ਬਠਿੰਡਾ ਦੇ ਵਿੱਚ ਏਮਜ ਹਸਪਤਾਲ ਹੈ ਉਸ ਤਰ੍ਹਾਂ ਮਾਨਸਾ ਵਿੱਚ ਕੋਈ ਮਲਟੀ ਸਪੈਸ਼ਲਿਸਟ ਹਸਪਤਾਲ ਨਹੀਂ ਅਤੇ ਮਾਨਸਾ ਦੇ ਵਿੱਚ ਅਜਿਹੀਆਂ ਸੁਵਿਧਾਵਾਂ ਲਿਆਉਣ ਦੇ ਲਈ ਮੈਂ ਯਤਨਸ਼ੀਲ ਰਹਾਂਗਾ। ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੁਕਾਬਲਾ ਹੋਣ ਦੀ ਗੱਲ ਉੱਤੇ ਸਪਸ਼ਟ ਕਰਦਿਆਂ ਕਿਹਾ ਕਿ ਅਜੇ ਤੱਕ ਅਕਾਲੀ ਦਲ ਮੈਦਾਨ ਦੇ ਵਿੱਚ ਨਹੀਂ ਹੈ। ਜਦੋਂ ਮੈਦਾਨ ਦੇ ਵਿੱਚ ਹੋਵੇਗਾ ਤਾਂ ਗੱਲ ਕਰਾਂਗੇ। ਉਹਨਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਸਿਰਫ ਨੰਨੀ ਛਾਂ ਦਾ ਪ੍ਰਚਾਰ ਕਰਕੇ ਮਾਨਸਾ ਜ਼ਿਲ੍ਹੇ ਦੇ ਵਿੱਚ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਹਨ। ਇਸ ਤੋਂ ਇਲਾਵਾ ਮਾਨਸਾ ਦੇ ਲਈ ਕੁਝ ਨਹੀਂ ਕੀਤਾ।
- ਦਿਲਰੋਜ਼ ਨੂੰ ਜਿੰਦਾ ਦਫਨਾਉਣ ਵਾਲੀ ਨੀਲਮ ਲਈ ਅੱਜ ਹੋਵੇਗਾ ਸਜ਼ਾ ਦਾ ਐਲਾਨ, 2 ਦਿਨ ਪਹਿਲਾਂ ਅਦਾਲਤ ਵਲੋਂ ਦੋਸ਼ੀ ਕਰਾਰ - Dilroz Murder Case
- ਬਠਿੰਡਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ; ਆਪ ਵਿਧਾਇਕ ਨੇ ਅਕਾਲੀ ਦਲ ਦੇ ਆਗੂਆਂ ਉੱਤੇ ਲਾਏ ਇਲਜ਼ਾਮ, ਪੁਲਿਸ ਨੇ ਕੀਤੀ ਕਾਰਵਾਈ - AAP MLA accused Shiromani Akali Dal
- ਪੰਜਾਬ ਮੌਸਮ ਅਪਡੇਟ; ਜਾਣੋ, ਅੱਜ ਪੰਜਾਬ ਦਾ ਕਿਹੜਾ ਸ਼ਹਿਰ ਰਹੇਗਾ ਜ਼ਿਆਦਾ ਗਰਮ ਤੇ ਕਿਨ੍ਹਾਂ ਸੂਬਿਆਂ 'ਚ ਗੜ੍ਹੇਮਾਰੀ ਦਾ ਅਲਰਟ - Weather Update
ਨਸ਼ਾ ਕਤਮ ਕਰਨ ਦਾ ਵਾਅਦਾ: ਜੀਤ ਮਹਿੰਦਰ ਸਿੱਧੂ ਨੇ ਨਸ਼ੇ ਦੇ ਮੁੱਦੇ ਉੱਤੇ ਬੋਲਦੇ ਹੋਏ ਕਿਹਾ ਕਿ ਨਸ਼ਾ ਬਹੁਤ ਵੱਡੀ ਬਿਮਾਰੀ ਹੈ ਅਤੇ ਇਹ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਮੈਂ ਨਸ਼ੇ ਨੂੰ ਖਤਮ ਨਾ ਕਰ ਸਕਿਆ ਤਾਂ ਮੈਨੂੰ ਹਲਕੇ ਦੇ ਵਿੱਚ ਨਾ ਵੜਨ ਦਿੱਤਾ ਜਾਵੇ ਪਰ ਮੈਨੂੰ ਐਮਪੀ ਜਰੂਰ ਬਣਾਓ ਤਾਂ ਕਿ ਮੈਂ ਲੋਕਾਂ ਦੇ ਲਈ ਅਤੇ ਆਪਣੇ ਹਲਕੇ ਦੇ ਲਈ ਕੁਝ ਕਰ ਸਕਾਂ। ਲੱਖਾ ਸਿਧਾਣਾ ਵੱਲੋਂ ਜੀਤ ਮਹਿੰਦਰ ਦਾ ਅਕਾਲੀ ਦਲ ਨਾਲ ਸੌਦਾ ਹੋਣ ਦੇ ਸਵਾਲ ਉੱਤੇ ਜੀਤ ਮਹਿੰਦਰ ਸਿੱਧੂ ਨੇ ਕਿਹਾ ਕਿ ਲੱਖਾ ਸਿਧਾਣਾ ਕੌਣ ਹੈ ਅਤੇ ਉਹ ਕਿਵੇਂ ਕਹਿ ਸਕਦਾ ਹੈ। ਇਹ ਸਪਸ਼ਟ ਕਰੇ ਕਿ ਮੇਰਾ ਬਾਦਲਾਂ ਦੇ ਨਾਲ ਕਿਸ ਤਰ੍ਹਾਂ ਦਾ ਸੌਦਾ ਹੋਇਆ ਹੈ। ਉਹਨਾਂ ਕਿਹਾ ਕਿ ਲੱਖਾ ਸਿਧਾਣਾ ਇੱਕ ਗੁੰਡਾ ਹੈ ਜੋ ਲੋਕਾਂ ਨੂੰ ਬਲੈਕਮੇਲ ਕਰਦਾ ਹੈ ਅਤੇ ਦੋ ਵਾਰ ਲੱਖਾਂ ਸਿਧਾਣਾਂ ਨੂੰ ਮੈਂ ਜ਼ਿੰਦਗੀ ਦਿੱਤੀ ਹੈ। ਅਜਿਹੀਆਂ ਗੱਲਾਂ ਕਰਨ ਨਾਲ ਉਸ ਦਾ ਕੋਈ ਕੱਦ ਵੱਡਾ ਨਹੀਂ ਹੋਵੇਗਾ। ਮੇਰੇ ਬਾਰੇ ਲੱਖਾ ਸਿਧਾਣਾ ਕੀ ਬੋਲ ਸਕਦਾ ਹੈ ਕੀ ਉਹ ਸਮਾਜ ਸੇਵੀ ਹੈ ਅਤੇ ਉਹ ਸਭ ਤੋਂ ਵੱਡਾ ਗੁੰਡਾ ਸੀ।