ਲੁਧਿਆਣਾ: ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਮਹਿਲਾ ਜੱਜ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ। ਦੱਸ ਦਈਏ ਕਿ ਮਹਿਲਾ ਜੱਜ ਛੁੱਟੀ ਉੱਤੇ ਸਨ ਅਤੇ ਉਹ ਆਪਣੇ ਇਸ ਕੋਠੀ ਵਾਲੇ ਘਰ ਤੋਂ ਬਾਹਰ ਗਏ ਸਨ ਕਿ ਚੋਰਾਂ ਦੇ ਵੱਲੋਂ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਬਾਈਲ ਫੋਨ, ਗਹਿਣੇ ਅਤੇ ਐਲਈਡੀ ਸਣੇ ਹੋਰ ਸਮਾਨ ਚੁੱਕ ਕੇ ਫ਼ਰਾਰ ਹੋ ਗਏ।
ਛੁੱਟੀ ਉੱਤੇ ਗਏ ਜੱਜ ਦੀ ਕੋਠੀ ਨੂੰ ਪਏ ਚੋਰ
ਉਧਰ ਜਦੋਂ 10 ਤਰੀਕ ਨੂੰ ਮਹਿਲਾ ਜੱਜ ਆਪਣੇ ਇਸ ਕੋਠੀ ਵਾਲੇ ਸਥਾਨ ਉੱਤੇ ਪੁੱਜੇ, ਤਾਂ ਉਨ੍ਹਾਂ ਦੇ ਘਰ ਦੇ ਦਰਵਾਜੇ ਟੁੱਟੇ ਹੋਏ ਸੀ ਅਤੇ ਅੰਦਰੋਂ ਕਾਫੀ ਸਾਰਾ ਸਮਾਨ ਵੀ ਗਾਇਬ ਸੀ। ਇਸ ਤੋਂ ਬਾਅਦ ਸੰਬੰਧਿਤ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਉਨਾਂ ਵੱਲੋਂ ਮਾਮਲਾ ਦਰਜ ਕਰਨ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਏਸੀਪੀ ਆਕਰਸ਼ੀ ਜੈਨ ਨੇ ਕਿਹਾ ਕਿ ਬੀਤੇ ਕੱਲ 10 ਤਰੀਕ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮੈਡਮ ਜੱਜ ਦੇ ਘਰ ਵਿੱਚ ਚੋਰੀ ਹੋਈ ਹੈ ਜਿਸ ਤੋਂ ਬਾਅਦ ਮੌਕੇ ਉੱਤੇ ਜਾ ਕੇ ਪਤਾ ਚੱਲਿਆ ਕਿ ਉਨ੍ਹਾਂ ਦੇ ਮੋਬਾਈਲ ਫੋਨ ਐਲਈਡੀ ਅਤੇ ਗਹਿਣੇ ਘਰ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਇਸ ਮਾਮਲੇ ਵਿੱਚ ਹੋਰ ਅੱਪਡੇਟ ਸਾਹਮਣੇ ਆਵੇਗੀ, ਮੀਡੀਆ ਨੂੰ ਸਾਂਝੀ ਕੀਤੀ ਹੈ।
ਆਕਰਸ਼ੀ ਜੈਨ ਨੇ ਕਿਹਾ ਕਿ ਇਸ ਸਬੰਧੀ ਸੀਸੀਟੀਵੀ ਕੈਮਰਿਆਂ ਦੀ ਵੀ ਮਦਦ ਲਈ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਸੰਬੰਧੀ ਜਾਂਚ ਜਾਰੀ ਹੈ। ਬੀਐਨਐਸ 305 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।