ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੁਧਿਆਣਾ ਦੇ ਪੁਲਿਸ ਲਾਈਨ ਵਿਖੇ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਾਰੇ ਹੀ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਏਡੀਜੀਪੀ ਡੀਐਸਪੀ ਅਤੇ ਹੋਰ ਸੀਨੀਅਰ ਅਫਸਰ ਮੌਜੂਦ ਰਹੇ, ਜਿਨ੍ਹਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਵੱਲੋਂ ਮੀਟਿੰਗ ਕੀਤੀ ਗਈ ਅਤੇ ਇਸ ਦੌਰਾਨ ਉਨ੍ਹਾਂ ਨੇ ਆਗਾਮੀ ਚੋਣਾਂ ਨੂੰ ਲੈ ਕੇ ਜਰੂਰੀ ਦਿਸ਼ਾ ਨਿਰਦੇਸ਼ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਅਤੇ ਕਿਹਾ ਕਿ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਗਹਿਲੀ ਨਹੀਂ ਹੋਣੀ ਚਾਹੀਦੀ।
ਸ਼ਰਾਰਤੀ ਅਨਸਰਾਂ ਉੱਤੇ ਖਾਸ ਨਜ਼ਰ ਰਹੇਗੀ: ਇਸ ਸਬੰਧ ਦੇ ਵਿੱਚ ਸੀਨੀਅਰ ਪੁਲਿਸ ਅਫਸਰ ਸੁਖਚੈਨ ਸਿੰਘ ਗਿੱਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਮੀਟਿੰਗ ਤੋਂ ਬਾਅਦ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਸੀਐਮ ਮਾਨ ਨੇ ਆਗਾਮੀ ਚੋਣਾਂ ਸਬੰਧੀ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਹਨ ਅਤੇ ਦੱਸਿਆ ਹੈ ਕਿ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਰਾਰਤੀ ਅਨਸਰਾਂ ਉੱਤੇ ਖਾਸ ਨਜ਼ਰ ਰੱਖੀ ਜਾਵੇ ਇਸ ਤੋਂ ਇਲਾਵਾ ਨਾਕੇਬੰਦੀ ਦੇ ਦੌਰਾਨ ਧਾਰਮਿਕ ਭਾਵਨਾਵਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਚੋਣਾਂ ਦੌਰਾਨ ਕੋਈ ਅਣਸੁਖਾਵੀ ਘਟਨਾ ਨਾ ਹੋਵੇ: ਸੁਖਚੈਨ ਗਿੱਲ ਨੇ ਕਿਹਾ ਕਿ ਖਾਸ ਤੌਰ ਉੱਤੇ ਚੋਣਾਂ ਵਿੱਚ ਵੱਡੀਆਂ ਮਛਲੀਆਂ ਨਸ਼ੇ ਦੀ ਸਪਲਾਈ ਦੇ ਤਾਕ ਦੇ ਵਿੱਚ ਰਹਿੰਦੀਆਂ ਹਨ। ਅਜਿਹੇ ਵਿੱਚ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕਣ ਇਸ ਸਬੰਧੀ ਵੀ ਉਹਨਾਂ ਨੇ ਨਜ਼ਰਸਾਨੀ ਪੁਲਿਸ ਨੂੰ ਬਣਾਏ ਰੱਖਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੇ ਦੌਰਾਨ ਬਾਹਰ ਤੋਂ ਵੀ ਫੋਰਸਾਂ ਤੈਨਾਤ ਹੋਣਗੀਆਂ। ਉਨ੍ਹਾਂ ਨਾਲ ਤਾਲਮੇਲ ਬਿਠਾ ਕੇ ਨਾਕਿਆ ਉੱਤੇ ਕਿਸ ਤਰ੍ਹਾਂ ਦੀਆਂ ਨਾਕੇਬੰਦੀਆਂ ਕਰਨੀਆਂ ਹਨ ਅਤੇ ਚੋਣਾਂ ਕਿਸ ਤਰ੍ਹਾਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਸਖਤ ਰੱਖਣਾ ਹੈ, ਤਾਂ ਜੋ ਪੰਜਾਬ ਦੇ ਵਿੱਚ ਚੋਣਾਂ ਅਮਨੋ ਅਮਾਨ ਦੇ ਨਾਲ ਹੋ ਸਕਣ ਇਸ ਸਬੰਧੀ ਗੱਲਬਾਤ ਕੀਤੀ ਗਈ ਹੈ।
ਸੁਖਚੈਨ ਗਿੱਲ ਨੇ ਇਹ ਵੀ ਦੱਸਿਆ ਕਿ ਅੱਜ ਆਈਜੀ ਰੈਂਕ ਏਡੀਜੀ ਰੈਂਕ ਐਸਐਸਪੀ ਰੈਂਕ ਦੇ ਸਾਰੇ ਹੀ ਅਧਿਕਾਰੀ ਪੰਜਾਬ ਭਰ ਤੋਂ ਮੌਜੂਦ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਸਾਡਾ ਮੁੱਖ ਮੁੱਦਾ ਸੀ ਅਤੇ ਇਸੇ ਸਬੰਧੀ ਸੀਐਮ ਭਗਵੰਤ ਮਾਨ ਵੱਲੋਂ ਜਰੂਰੀ ਦਿਸ਼ਾ ਦਰਦੇਸ਼ ਦਿੱਤੇ ਗਏ ਹਨ।