ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ 'ਚ 38 ਲੱਖ ਬੂਟੇ ਲਗਾਉਣ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ 38 ਲੱਖ ਬੂਟੇ ਜ਼ਿਲ੍ਹਾ ਹੁਸ਼ਿਆਪੁਰ 'ਚ ਲਗਾਉਣ ਦਾ ਦਾਅਵਾ ਸਰਾਸਰ ਗਲਤ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬੀਤੇ ਦਿਨੀਂ ਮੀਡੀਆ 'ਚ ਜਾਰੀ ਖ਼ਬਰਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 38 ਲੱਖ ਬੂਟੇ ਲਗਾਉਣ ਦੀ ਗੱਲ ਸਾਹਮਣੇ ਆਈ ਸੀ।
ਵੇਰਵੇ ਕੀਤੇ ਸਾਂਝੇ: ਨਿਮਿਸ਼ਾ ਮਹਿਤਾ ਨੇ ਕਿਹਾ ਕ੍ਹੁ ਸ਼ਿਆਰਪੁਰ ਜ਼ਿਲ੍ਹੇ 'ਚ ਕੁੱਲ 7 ਹਲਕੇ ਹਨ ਅਤੇ ਜੇਕਰ 38 ਲੱਖ ਬੂਟੇ 7 ਹਲਕਿਆਂ 'ਚ ਵੰਡੇ ਜਾਣ ਤਾਂ 5 ਲੱਖ 42 ਹਜ਼ਾਰ 857 ਬੂਟੇ ਇੱਕ ਹਲਕੇ ਦੇ ਹਿੱਸੇ ਆਉਂਦੇ ਹਨ ਅਤੇ ਜੇਕਰ ਹਲਕਾ ਗੜ੍ਹਸ਼ੰਕਰ ਦੀ ਗੱਲ ਕਰੀਏ ਤਾਂ ਇੱਥੇ 173 ਪਿੰਡ ਅਤੇ 2 ਨਿੱਕੇ ਸ਼ਹਿਰ ਹਨ। ਜੇਕਰ 5 ਲੱਖ 42 ਹਜ਼ਾਰ 857 ਬੂਟੇ ਇਨ੍ਹਾਂ 173 ਪਿੰਡਾਂ ਅਤੇ ਦੋ ਸ਼ਹਿਰਾਂ 'ਚ ਤਕਸੀਮ ਕਰਕੇ ਭੇਜਣੇ ਹੋਣ ਤਾਂ ਇਕ ਪਿੰਡ ਦੇ ਹਿੱਸੇ 3102 ਬੂਟੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਸਲੀਅਤ 'ਚ ਪਿੰਡਾਂ ਨੂੰ 100 ਤੋਂ 200 ਬੂਟੇ ਭੇਜੇ ਜਾ ਰਹੇ ਹਨ।
- ਪੰਜਾਬ 'ਚ ਮੌਸਮ ਹੋਣ ਜਾ ਰਿਹਾ ਹੈ ਠੰਡਾ-ਠਾਰ, ਗਰਮੀ ਨਾਲ ਮੁਰਝਾਏ ਚਿਹਰਿਆਂ 'ਤੇ ਆਵੇਗੀ ਰੌਣਕ, ਪੜ੍ਹੋ ਕਦੋਂ ਪਵੇਗਾ ਠੰਡਾ-ਠੰਡਾ ਮੀਂਹ, ਪੜ੍ਹੋ ਤਾਂ ਜਰਾ ਇਹ ਖਬਰ - Punjab weather update
- ਨਸ਼ੇ ਦੇ ਕੇਸ 'ਚ ਜੇਲ੍ਹ ਬੰਦ ਜਗਦੀਸ਼ ਭੋਲਾ ਪਿਤਾ ਦੀ ਅੰਤਿਮ ਰਸਮ 'ਚ ਹੋਏ ਸ਼ਾਮਿਲ, ਭੋਲਾ ਨੇ ਖੁੱਦ ਨੂੰ ਨਸ਼ੇ ਦੇ ਕੇਸ 'ਚ ਦੱਸਿਆ ਬੇਕਸੂਰ, ਸੀਬੀਆਈ ਜਾਂਚ ਦੀ ਕੀਤੀ ਮੰਗ - Jagdish Bhola drug case
- ਕਾਰਗਿਲ ਦੀ ਜੰਗ 'ਚ ਸ਼ਹੀਦ ਹੋਏ ਅਜਨਾਲਾ ਦੇ ਸ਼ਹੀਦ ਨੌਜਵਾਨ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ, ਸ਼ਹੀਦ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਬਣੀ ਪਾਰਕ 'ਚ ਲਗਾਏ ਗਏ ਪੌਦੇ - 25th anniversary Kargil Vijay Day
ਪੰਜਾਬ ਸਰਕਾਰ ਉੱਤੇ ਇਲਜ਼ਾਮ: ਨਿਮਿਸ਼ਾ ਮਹਿਤਾ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਬੂਟਿਆਂ ਦੇ ਨਾਂ ਉੱਤੇ ਵੱਡਾ ਘਪਲਾ ਕਰ ਰਿਹਾ ਹੈ ਕਿਉਂਕਿ ਬੂਟੇ ਜ਼ਿਆਦਾ ਹਿੱਸੇ ਆਉਂਦੇ ਹਨ ਅਤੇ ਪਿੰਡਾਂ ਨੂੰ ਬੂਟੇ ਬਹੁਤ ਥੋੜ੍ਹੇ ਭੇਜੇ ਜਾ ਰਹੇ ਹਨ। ਭਾਜਪਾ ਆਗੂ ਨੇ ਕਿਹਾ ਜੇਕਰ ਘਪਲਾ ਨਹੀਂ ਹੋ ਰਿਹਾ ਤਾਂ ਪ੍ਰਸ਼ਾਸਨ ਪਿੰਡ-ਪਿੰਡ ਕਿੰਨੇ-ਕਿੰਨੇ ਬੂਟੇ ਲਗਾ ਰਿਹਾ ਹੈ, ਇਸ ਵੇਰਵੇ ਨੂੰ ਬਕਾਇਤਾ ਜਨਤਕ ਕਰੇ। ਨਿਮਿਸ਼ਾ ਮਹਿਤਾ ਨੇ ਕਿਹਾ ਕੇਂਦਰ ਦੀ ਭਾਰਤ ਸਰਕਾਰ ਨੇ ਪਿਛਲੇ ਸਾਲ 160 ਕਰੋੜ ਰੁਪਏ ਬੂਟੇ ਲਗਾਉਣ ਅਤੇ ਜੰਗਲਾਂ 'ਚ ਪੌਦਾ ਰੋਪਣ ਵਾਸਤੇ ਭੇਜੇ ਸਨ ਪਰ ਉਹ ਕਿਧਰੇ ਵੀ ਖ਼ਰਚ ਹੋਇਆ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਆਖਿਆ ਕਿ ਖੁੱਦ ਤਾਂ ਬੂਟੇ ਪੰਜਾਬ ਸਰਕਾਰ ਨੇ ਕੀ ਲਾਉਣੇ ਹਨ ਪਰ ਜੋ ਕੇਂਦਰ ਸਰਕਾਰ ਵੱਲੋਂ ਬੂਟੇ ਭੇਜੇ ਜਾ ਰਹੇ ਹਨ ਉਹ ਵੀ ਕਿਤੇ ਨਹੀਂ ਲਗਾਏ ਗਏ।