ETV Bharat / state

ਬਰਨਾਲਾ 'ਚ ਖੇਡ ਮੰਤਰੀ ਪੰਜਾਬ ਦਾ ਬਿਆਨ, ਖੇਡਾਂ ਦੇ ਖੇਤਰ ਵਿੱਚ ਪੰਜਾਬ ਮੁੜ ਚਮਕੇਗਾ, ਨਵੀਂ ਖੇਡ ਨੀਤੀ ਨੇ ਬਦਲੀ ਨੁਹਾਰ - new sports policy in punjab - NEW SPORTS POLICY IN PUNJAB

ਬਰਨਾਲਾ ਵਿੱਚ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵੱਚ ਲਾਗੂ ਕੀਤੀ ਗਈ ਨਵੀਂ ਖੇਡ ਨੀਤੀ ਨਾਲ ਖਿਡਾਰੀਆਂ ਨੂੰ ਬਹੁਤ ਫਾਇਦਾ ਹੋਇਆ ਹੈ। ਖੇਡਾਂ ਵਿੱਚ ਇਸ ਨਾਲ ਨਵੀਂ ਕ੍ਰਾਂਤੀ ਵੀ ਆਈ ਹੈ।

new sports policy in punjab
ਬਰਨਾਲਾ 'ਚ ਖੇਡ ਮੰਤਰੀ ਪੰਜਾਬ ਦਾ ਬਿਆਨ, ਖੇਡਾਂ ਦੇ ਖੇਤਰ ਵਿੱਚ ਪੰਜਾਬ ਮੁੜ ਚਮਕੇਗਾ, ਨਵੀਂ ਖੇਡ ਨੀਤੀ ਨੇ ਬਦਲੀ ਨੁਹਾਰ (ਬਰਨਾਲਾ ਰਿਪੋਟਰ)
author img

By ETV Bharat Punjabi Team

Published : May 10, 2024, 3:32 PM IST

ਬਰਨਾਲਾ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਨਵੀਂ ਖੇਡ ਨੀਤੀ ਬਣਾਈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗ ਗਏ ਹਨ। ਏਸ਼ੀਅਨ ਗੇਮਜ਼ ਵਿੱਚ ਪੰਜਾਬ ਦੇ ਖਿਡਾਰੀਆਂ ਨੇ 20 ਮੈਡਲ ਜਿੱਤ ਕੇ 72 ਸਾਲ ਦੇ ਸਾਰੇ ਰਿਕਾਰਡ ਤੋੜੇ।

Gurmeet Singh Meet Hare
ਬਰਨਾਲਾ 'ਚ ਖੇਡ ਮੰਤਰੀ ਪੰਜਾਬ ਦਾ ਬਿਆਨ (ਬਰਨਾਲਾ ਰਿਪੋਟਰ)

ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ: ਮੀਤ ਹੇਅਰ ਅੱਜ ਭਦੌੜ ਹਲਕੇ ਦੇ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਉਹ ਜਦੋਂ ਕਾਹਨੇਕੇ ਪਿੰਡ ਪੁੱਜੇ ਤਾਂ ਉਥੇ ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਸ ਪਿੰਡ ਦਾ ਅਕਸ਼ਦੀਪ ਸਿੰਘ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਇਆ ਹੈ ਜੋ ਕਿ ਬਰਨਾਲਾ ਜ਼ਿਲੇ ਦਾ ਪਹਿਲਾ ਓਲੰਪੀਅਨ ਬਣੇਗਾ। ਉਨ੍ਹਾਂ ਕਿਹਾ ਕਿ ਜਦੋਂ ਅਕਸ਼ਦੀਪ ਸਿੰਘ ਨੇ ਪੈਦਲ ਤੋਰ ਵਿੱਚ ਓਲੰਪਿਕਸ ਲਈ ਕੁਆਲੀਫਾਈ ਕੀਤਾ ਤਾਂ ਉਸ ਵੇਲੇ ਕੋਈ ਖੇਡ ਨੀਤੀ ਨਹੀਂ ਮੌਜੂਦ ਸੀ ਪਰ ਫੇਰ ਵੀ ਉਨ੍ਹਾਂ ਖੇਡ ਵਿਭਾਗ ਵੱਲੋਂ ਉਸ ਨੂੰ 5 ਲੱਖ ਰੁਪਏ ਨਾਲ ਸਨਮਾਨਿਤ ਕੀਤਾ। ਉਸ ਤੋਂ ਬਾਅਦ ਸਾਡੀ ਸਰਕਾਰ ਨੇ ਅਜਿਹੀ ਖੇਡ ਨੀਤੀ ਬਣਾਈ ਜਿਸ ਵਿੱਚ ਨੌਕਰੀਆਂ, ਖੇਡ ਨਰਸਰੀਆਂ, ਨਗਦ ਇਨਾਮ ਤੋਂ ਇਲਾਵਾ ਖੇਡਾਂ ਦੀ ਤਿਆਰੀ ਲਈ ਨਗਦ ਰਾਸ਼ੀ ਰੱਖੀ ਗਈ। ਹੁਣ ਪੰਜਾਬ ਵਿੱਚ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਖੇਡਾਂ ਤੋਂ ਪਹਿਲਾਂ ਹੀ 15-15 ਲੱਖ ਰੁਪਏ ਦਿੱਤੇ ਜਾਣਗੇ ਅਤੇ ਇਹ ਰਾਸ਼ੀ ਖੇਡ ਨੀਤੀ ਦਾ ਹਿੱਸਾ ਹੈ ਜੋ ਅਕਸ਼ਦੀਪ ਸਿੰਘ ਨੂੰ ਵੀ ਮਿਲੇਗੀ।

Sports Minister
ਖੇਡਾਂ ਦੇ ਖੇਤਰ ਵਿੱਚ ਪੰਜਾਬ ਮੁੜ ਚਮਕੇਗਾ (ਬਰਨਾਲਾ ਰਿਪੋਟਰ)

ਖੇਡ ਸਹੂਲਤਾਂ ਮਿਲਣ ਦਾ ਰਾਹ ਪੱਧਰਾ: ਮੀਤ ਹੇਅਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ ਜਿੱਥੇ ਆਰ.ਡੀ.ਐਫ. ਸਮੇਤ ਹੋਰ ਫੰਡ ਰੋਕੇ ਉਥੇ ਖੇਡਾਂ ਲਈ ਕੋਈ ਵੀ ਵੱਡਾ ਪ੍ਰਾਜੈਕਟ ਨਹੀਂ ਦਿੱਤਾ, ਇਥੋਂ ਤੱਕ ਕਿ ਵਿਸ਼ਵ ਕੱਪ ਕ੍ਰਿਕਟ ਦਾ ਮੈਚ ਪਹਿਲੀ ਵਾਰ ਮੁਹਾਲੀ ਵਿਖੇ ਨਹੀਂ ਹੋਇਆ। ਵਾਰਾਨਸੀ ਤੇ ਗੁਜਰਾਤ ਨੂੰ ਫੰਡ ਲੁੱਟਾਉਣ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਨਾਲ ਵਿਤਰਕੇਬਾਜ਼ੀ ਕੀਤੀ ਅਤੇ ਹੁਣ ਵੇਲਾ ਆ ਗਿਆ ਹੈ ਕਿ ਪਾਰਲੀਮੈਂਟ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਜਿਤਾਇਆ ਜਾਵੇ ਤਾਂ ਜੋ ਕੇਂਦਰ ਵਿੱਚ ਆਪ ਦੀ ਭਾਈਵਾਲ ਵਾਲੀ ਸਰਕਾਰ ਬਣੇ ਜਿਸ ਨਾਲ ਸੂਬੇ ਨੂੰ ਵੱਧ ਤੋਂ ਵੱਧ ਫੰਡ ਦਿੱਤੇ ਜਾਣ। ਐਮ.ਐਲ.ਏ.ਲਾਭ ਸਿੰਘ ਉਗੋਕੇ ਨੇ ਮੀਤ ਹੇਅਰ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਨਵੀਂ ਖੇਡ ਨੀਤੀ ਨਾਲ ਹੁਣ ਪਿੰਡ-ਪਿੰਡ ਵਿੱਚ ਖੇਡ ਨਰਸਰੀਆਂ ਬਣਨ ਲੱਗ ਗਈਆਂ ਹਨ ਅਤੇ ਨੌਜਵਾਨਾਂ ਨੂੰ ਪਿੰਡਾਂ ਵਿੱਚ ਖੇਡ ਸਹੂਲਤਾਂ ਮਿਲਣ ਦਾ ਰਾਹ ਪੱਧਰਾ ਹੋ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.