ਅੰਮ੍ਰਿਤਸਰ: ਅੱਜਕੱਲ ਸਮਾਂ ਹੈ ਜਦੋਂ ਵਿਅਕਤੀ ਸੋਸ਼ਲ ਮੀਡੀਆ ਰਾਹੀ ਫੇਮ ਹੋਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਕਈ ਵਿਅਕਤੀ ਕਈ ਅਜਿਹੀਆਂ ਹਰਕਤਾਂ ਕਰ ਬੈਠਦੇ ਹਨ, ਜੋ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੁੰਦੀਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿਥੇ ਵਿਅਕਤੀ ਨੂੰ ਇੰਸਟਾਗ੍ਰਾਮ 'ਤੇ ਰੀਲ ਬਣਾਉਣੀ ਮਹਿੰਗੀ ਪੈ ਗਈ।
ਰੀਲ ਬਣਾਉਣੀ ਨੌਜਵਾਨ ਨੂੰ ਪਈ ਭਾਰੀ: ਦਰਅਸਲ ਅੰਮ੍ਰਿਤਸਰ ਦੇ ਹਲਕਾ ਉਤਰੀ ਦੇ ਇੱਕ ਨੌਜਵਾਨ ਵਲੋਂ ਇੰਸਟਾ 'ਤੇ ਰੀਲ ਬਣਾਉਣ ਲਈ ਆਪਣੀ ਥਾਰ ਗੱਡੀ ਦੀ ਨੰਬਰ ਪਲੇਟ ਛੁਪਾਉਣ ਲਈ ਇੱਕ ਆਟੋਮੈਟਿਕ ਇਲੈਕਟ੍ਰਾਨਿਕ ਮੋਟਰ ਦੀ ਵਰਤੋਂ ਕੀਤੀ ਗਈ ਸੀ। ਜਿਸ 'ਚ ਉਸ ਵਲੋਂ ਆਪਣੀ ਗੱਡੀ ਦੀ ਨੰਬਰ ਪਲੇਟ ਨੂੰ ਛੁਪਾ ਕੇ ਸੋਸ਼ਲ ਮੀਡੀਆ 'ਤੇ ਰੀਲ ਬਣਾਈ ਗਈ ਸੀ, ਜਿਸ ਉਪਰ ਤਤਕਾਲ ਨੋਟਿਸ ਲੈ ਕੇ ਅੰਮ੍ਰਿਤਸਰ ਹਲਕਾ ਉਤਰੀ ਦੇ ਏਸੀਪੀ ਵਰਿੰਦਰ ਖੋਸਾ ਵਲੋਂ ਇਸ ਥਾਰ ਗਡੀ ਦੇ ਮਾਲਿਕ ਨੂੰ ਫੜ ਕੇ ਉਸ ਉਪਰ ਮੋਟਰ ਵਹੀਕਲ ਐਕਟ ਦੇ ਤਹਿਤ ਭਾਰੀ ਜ਼ੁਰਮਾਨਾ ਲਗਾਇਆ ਗਿਆ ਹੈ।
ਪੁਲਿਸ ਨੇ ਕੀਤਾ ਮੋਟਾ ਜ਼ੁਰਮਾਨਾ: ਇਸ ਸੰਬਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਉਤਰੀ ਦੇ ਏਸੀਪੀ ਵਰਿੰਦਰ ਖੋਸਾ ਨੇ ਦੱਸਿਆ ਕਿ ਸਾਡੇ ਧਿਆਨ ਵਿੱਚ ਆਇਆ ਸੀ ਕਿ ਇੱਕ ਥਾਰ ਗੱਡੀ ਦੇ ਮਾਲਿਕ ਵਲੋਂ ਉਸ ਦੀ ਨੰਬਰ ਪਲੇਟ ਛੁਪਾਉਣ ਲਈ ਇਕ ਆਟੋਮੈਟਿਕ ਇਲੈਕਟ੍ਰਾਨਿਕ ਮੋਟਰ ਦੀ ਵਰਤੋ ਕਰਕੇ ਸੋਸ਼ਲ ਮੀਡੀਆ 'ਤੇ ਵੀਡੀਉ ਵਾਇਰਲ ਕੀਤੀ ਗਈ ਸੀ। ਜਿਸ ਨੂੰ ਕਾਬੂ ਕਰਕੇ ਉਸ ਉਪਰ ਮੋਟਰ ਵਹੀਕਲ ਐਕਟ ਅਧੀਨ ਮੋਟਾ ਜ਼ੁਰਮਾਨਾ ਲਗਾ ਕੇ ਕਾਨੂਨੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਲੋਕਾ ਨੂੰ ਅਪੀਲ ਹੈ ਕਿ ਉਹ ਅਜਿਹੀ ਕਾਨੂੰਨ ਦੀ ਉਲੰਘਣਾ ਨਾ ਕਰਨ। ਉਨ੍ਹਾਂ ਕਿਹਾ ਕਿ ਜੇ ਕੋਈ ਅਜਿਹੀ ਗਲਤੀ ਕਰਦਾ ਹੈ ਤਾਂ ਉਸ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੱਡੀ ਦੀ ਨੰਬਰ ਪਲੇਟ ਨੂੰ ਲਕਾਉਣ ਦੀ ਕੋਸ਼ਿਸ਼ ਕਰਨਾ ਮੋਟਰ ਵਹੀਕਲ ਐਕਟ ਤਹਿਤ ਅਪਰਾਧ ਹੈ।