ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਬੀਤੇ ਦਿਨ ਸੂਬਾ ਪੱਧਰੀ ਪਟਵਾਰੀਆਂ ਦੀ ਅਹਿਮ ਬੈਠਕ ਹੋਈ, ਇਸ ਮੀਟਿੰਗ ਵਿੱਚ ਜਿੱਥੇ ਪੋਸਟਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਹੀ ਪਟਵਾਰੀਆਂ ਨੂੰ ਆ ਰਹੀ ਦਿੱਕਤਾਂ ਸਬੰਧੀ ਵੀ ਚਰਚਾ ਕੀਤੀ ਗਈ। ਇਸ ਦੌਰਾਨ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੱਸਿਆ ਹੈ ਕਿ 700 ਦੇ ਕਰੀਬ ਨਵੇਂ ਪਟਵਾਰੀਆਂ ਦੀ ਟ੍ਰੇਨਿੰਗ ਚੱਲ ਰਹੀ ਹੈ ਅਤੇ 1000 ਹੋਰ ਪੋਸਟਾਂ ਭਰਨ ਦੀ ਗੱਲ ਕੀਤੀ ਗਈ ਹੈ।
ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਭਰੋ
ਹਰਵੀਰ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਇਹ ਪੋਸਟਾਂ 40 ਸਾਲ ਪਹਿਲਾਂ ਬਣਾਈਆਂ ਗਈਆਂ ਸਨ ਉਸ ਵੇਲੇ ਪੰਜਾਬ ਦੇ ਵਿੱਚ 13 ਜ਼ਿਲ੍ਹੇ ਸਨ ਅਤੇ ਹੁਣ 23 ਜ਼ਿਲ੍ਹੇ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸ਼ਹਿਰਾਂ ਦੀ ਵੀ ਹੱਦ ਬੰਦੀ ਲਗਾਤਾਰ ਵੱਧਦੀ ਜਾ ਰਹੀ ਹੈ, ਅਜਿਹੇ ਦੇ ਵਿੱਚ ਘੱਟ ਸਟਾਫ ਦੇ ਨਾਲ ਕੰਮ ਕਰਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ 2000 ਦੇ ਕਰੀਬ ਜਿਹੜੇ ਪ੍ਰਾਈਵੇਟ ਲੋਕ ਕੰਮ ਕਰ ਰਹੇ ਹਨ ਅਸੀਂ ਖੁਦ ਉਹਨਾਂ ਨੂੰ ਲੈ ਕੇ ਚਿੰਤਿਤ ਹਾਂ।
- ਹਸਪਤਾਲ ਵਿੱਚ ਗ਼ਲਤ ਟੀਕਾ ਲਗਾਉਣ ਨਾਲ ਵਿਅਕਤੀ ਦੀ ਮੌਤ, ਪਰਿਵਾਰ ਵੱਲੋਂ ਹੰਗਾਮਾ - Hoshiarpur News
- ਪੰਜਾਬ ਯੂਨੀਵਰਸਿਟੀ ਮਾਮਲਾ: ਕੁੜੀਆਂ ਦੇ ਹੋਸਟਲ 'ਚ ਵੜਿਆ ਸੀ ਵੀਸੀ, ਕੁੜੀਆਂ ਦੇ ਛੋਟੇ ਕੱਪੜਿਆਂ 'ਤੇ ਕੀਤੀ ਸੀ ਟਿੱਪਣੀ, 52 ਘੰਟੇ ਬਾਅਦ ਜਾਗੀ 'ਆਪ ਸਰਕਾਰ' - STUDENT PROTEST AGAINST VC
- ਕਿਸਾਨਾਂ ਬਾਰੇ ਫਿਰ ਉਲਟਾ ਬੋਲ ਗਏ ਮਨੋਹਰ ਲਾਲ ਖੱਟਰ, ਸੁਣ ਕੇ ਅੱਗ-ਬਬੁਲਾ ਹੋਏ ਕਿਸਾਨ, ਰਾਹੁਲ ਗਾਂਧੀ ਨੇ ਵੀ ਲਿਆ ਪੱਖ, ਕੰਗਨਾ ਦੀ ਵੀ ਲਗਾਈ ਕਲਾਸ - Manohar Lal on Farmer
ਨਵੀਂ ਕਮੇਟੀ ਦਾ ਗਠਨ
ਆਗੂਆਂ ਨੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੁੰਦੇ ਦੱਸਿਆ ਕਿ ਸਟੇਟ ਕੈਡਰ ਦਾ ਵੀ ਇੱਕ ਵੱਡਾ ਮੁੱਦਾ ਸੀ ਜਿਸ ਨੂੰ ਲੈ ਕੇ ਵੀ ਵਿਚਾਰਾ ਹੋਈਆਂ ਹਨ। ਉਹਨਾਂ ਕਿਹਾ ਲੁਧਿਆਣਾ ਦੇ ਸਾਹਨੇਵਾਲ ਹਲਕੇ ਤੋਂ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜਿਨ੍ਹਾਂ ਦੇ ਕੋਲ ਰੈਵਨਿਊ ਵਿਭਾਗ ਆਇਆ ਹੈ ਉਹਨਾਂ ਨੂੰ ਵੀ ਅੱਜ ਵਧਾਈ ਦਿੱਤੀ ਗਈ ਹੈ ਅਤੇ ਸਾਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਪਹਿਲਾਂ ਚੰਗੇ ਕੰਮ ਇਸ ਵਿਭਾਗ ਦੇ ਵਿੱਚ ਹੋਏ ਹਨ ਉਸੇ ਤਰ੍ਹਾਂ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਦੇ ਵਿੱਚ ਵੀ ਹੋਰ ਚੰਗੇ ਕੰਮ ਹੋਣਗੇ। ਪਟਵਾਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਿਛਲੀ ਬਣੀ ਕਮੇਟੀ ਨੇ ਆਪਣੇ ਹਰ ਕੰਮ ਦਾ ਵੇਰਵਾ ਦਿੱਤਾ ਹੈ ਅਤੇ ਹੁਣ ਅਗਲੀ ਕਮੇਟੀ ਦਾ ਵੀ ਜਲਦ ਗਠਨ ਕੀਤਾ ਜਾਵੇਗਾ।