ETV Bharat / state

ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਅੰਮ੍ਰਿਤਸਰ 'ਚ ਅਸਰ, ਜਾਣੋ ਕੀ ਹਨ ਬੱਸ ਸਟੈਂਡ ਅਤੇ ਬਾਜ਼ਾਰਾਂ ਦੇ ਹਾਲ - AMRITSAR BANDH IMPACTS

ਅੰਮ੍ਰਿਤਸਰ ਵਿਖੇ ਬੰਦ ਦਾ ਅਸਰ ਨਜ਼ਰ ਆ ਰਿਹਾ ਹੈ, ਜਿੱਥੇ ਬੱਸ ਸਟੈਂਡ ਉੱਤੇ ਬੱਸਾਂ ਖੜ੍ਹੀਆਂ ਨਜ਼ਰ ਆਈਆਂ। ਗੋਲਡਨ ਗੇਟ ਉੱਤੇ ਧਰਨਾ ਦਿੱਤਾ ਗਿਆ।

Impact of Punjab Bandh by farmers in Amritsar, know the condition of bus stands and markets
ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਅੰਮ੍ਰਿਤਸਰ 'ਚ ਅਸਰ, ਜਾਣੋ ਕੀ ਹਨ ਬੱਸ ਸਟੈਂਡ ਅਤੇ ਬਾਜ਼ਾਰਾਂ ਦੇ ਹਾਲ (Etv Bharat(ਪੱਤਰਕਾਰ, ਅੰਮ੍ਰਿਤਸਰ))
author img

By ETV Bharat Punjabi Team

Published : Dec 30, 2024, 10:37 AM IST

ਅੰਮ੍ਰਿਤਸਰ : ਸੰਗਰੂਰ ਦੇ ਖਨੌਰੀ ਬਾਰਡਰ ਉੱਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਮਰਥਨ ਦਿੰਦੇ ਹੋਏ ਅੱਜ ਪੰਜਾਬ ਬੰਦ ਕੀਤਾ ਹੋਇਆ ਹੈ ਜਿਸ ਨੂੰ ਵੱਖ ਵੱਖ ਜਥੇਬੰਦੀਆਂ ਵੱਲੋਂ ਸਮਰਥਨ ਮਿਲ ਰਿਹਾ ਹੈ। ਇਸ ਤਹਿਤ ਪੰਜਾਬ ਅੱਜ ਪੂਰਾ ਦਿਨ ਬੰਦ ਰਹੇਗਾ। ਇਹ ਬੰਦ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਪੰਜਾਬ ਵਿੱਚ ਬੱਸ ਅਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਇਸ ਬੰਦ ਨੂੰ ਕਈ ਕਿਸਾਨ ਜਥੇਬੰਦੀਆਂ ਦਾ ਪੂਰਾ ਸਮਰਥਨ ਹੈ।

ਕਿਸਾਨਾਂ ਵੱਲੋਂ ਪੰਜਾਬ ਬੰਦ (Etv Bharat(ਪੱਤਰਕਾਰ, ਅੰਮ੍ਰਿਤਸਰ))

ਪੰਧੇਰ ਕਰ ਰਹੇ ਬੰਦ ਦੀ ਅਗਵਾਈ

ਉਥੇ ਹੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਖੇ ਵੀ ਬੰਦ ਨੂੰ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਬਸ ਸਟੈਂਡ ਬੰਦ ਹੈ ਤਾਂ ਉਥੇ ਹੀ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਉੱਤੇ ਕਿਸਾਨਾਂ ਦੇ ਧਰਨੇ ਨੂੰ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਪੂਰੇ ਪੰਜਾਬ ਚੋਂ ਵੱਖ-ਵੱਖ ਵਰਗਾਂ ਵੱਲੋਂ ਪੰਜਾਬ ਬੰਦ ਨੂੰ ਸਮਰਥਨ ਮਿਲ ਰਿਹਾ ਹੈ।

ਇੱਥੋਂ ਤੱਕ ਕਿ ਬੱਸ ਯੂਨੀਅਨ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਦਿੱਤਾ ਗਿਆ ਹੈ। ਉੱਥੇ ਹੀ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਅਗਵਾਈ ਕਰ ਰਹੇ ਕਿਸਾਨ ਆਗੂ ਨੇ ਕਿਹਾ ਕਿ ਲੋਕ ਇਸ ਹੱਦ ਤੱਕ ਸਮਰਥਨ ਦੇ ਰਹੇ ਹਨ ਕਿ ਲੋਕਾਂ ਵੱਲੋਂ ਕਿਸਾਨਾਂ ਲਈ ਲੰਗਰ ਤੱਕ ਲਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਗੁਰੂ ਨਗਰੀ ਹੈ ਤਾਂ ਲੰਗਰ ਦਾ ਪ੍ਰਬੰਧ ਤਾਂ ਹੋਣਾ ਹੀ ਸੀ, ਨਾਲ ਹੀ ਇਹ ਸਬੂਤ ਹੈ ਸਰਕਾਰਾਂ ਵਿਰੁੱਧ ਲੋਕਾਂ ਦੇ ਰੋਸ ਦਾ ਕਿ ਲੋਕ ਆਪ ਕਿਸਾਨਾਂ ਦੇ ਸਮਰਥਨ ਵਿੱਚ ਆ ਰਹੇ ਹਨ।

ਸਮਾਜ ਸੇਵੀ ਦੇ ਰਹੇ ਸਮਰਥਨ

ਉਥੇ ਹੀ ਇਸ ਮੌਕੇ ਸਰਬੱਤ ਦਾ ਭਲਾ ਟ੍ਰਸਟ ਦੇ ਚੇਅਰਮੈਨ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸਾਨੂੰ ਹੀ ਅੱਗੇ ਹੋਣਾ ਪਵੇਗਾ। ਅਸੀਂ ਕਿਸਾਨਾਂ ਨੂੰ ਸਮਰਥਨ ਦੇਵਾਂਗੇ ਤਾਂ ਹੀ ਅੰਨਦਾਤਾ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਹੋਵੇਗੀ ਕਿਓਂਕਿ ਕਿਸਾਨਾਂ ਨਾਲ ਹੀ ਪੰਜਾਬ ਦੀ ਗਤੀ ਹੈ। ਸਰਕਾਰਾਂ ਅਕਸਰ ਹੀ ਧੱਕਾ ਕਰਦੀਆਂ ਆਈਆਂ ਹਨ। ਇਹਨਾਂ ਦੇ ਜਬਰ ਨੂੰ ਜਿੰਨਾ ਬਰਦਾਸ਼ਤ ਕਰਾਂਗੇ ਉਨਾਂ ਹੀ ਨੁਕਸਾਨ ਪੰਜਾਬ ਦਾ ਹੋਵੇਗਾ।

ਬੱਸ ਸਟੈਂਡ ਬੰਦ (Etv Bharat(ਪੱਤਰਕਾਰ, ਅੰਮ੍ਰਿਤਸਰ))

ਬੱਸ ਸਟੈਂਡ ਬੰਦ

ਬੱਸ ਸਟੈਂਡ ਦੇ ਉੱਪਰ ਪੂਰੀ ਤਰੀਕੇ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਬੱਸਾਂ ਬੰਦ ਖੜੀਆਂ ਰਹੀਆਂ ਅਤੇ ਪਲੇਟਫਾਰਮ ਵੀ ਖਾਲੀ ਦਿਖਾਈ ਦਿੱਤੇ। ਹਾਲਾਂਕਿ ਪੰਜਾਬ ਬੰਦ ਦੇ ਸੱਦੇ ਤੋਂ ਅਣਜਾਣ ਕੁਝ ਲੋਕ ਬਸ ਸਟੈਂਡ 'ਤੇ ਜਰੂਰ ਪਹੁੰਚੇ, ਜੋ ਕਿ ਆਪਣੀ ਮੰਜ਼ਿਲ 'ਤੇ ਜਾਣ ਲਈ ਬੱਸ ਦਾ ਇੰਤਜ਼ਾਰ ਕਰਦੇ ਦਿਖਾਈ ਦਿੱਤੇ। ਇਸ ਦੌਰਾਨ ਕੁਝ ਲੋਕਾਂ ਨੇ ਹੱਕ ਵਿੱਚ ਬੋਲਿਆ ਤਾਂ ਕਈਆਂ ਨੇ ਇਸ ਬੰਦ ਨੂੰ ਗਲਤ ਅਤੇ ਨੁਕਸਾਨ ਦਾਇਕ ਦੱਸਿਆ।

ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ

ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਕਿਸੇ ਵੀ ਵਿਆਹ ਸਮਾਗਮ ਵਿੱਚ ਜਾਣ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਰੋਕਿਆ ਨਹੀਂ ਜਾਵੇਗਾ। ਨਾਲ ਹੀ ਏਅਰਪੋਰਟ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਸਰਦੀਆਂ ਦੀਆਂ ਛੁੱਟੀਆਂ ਕਾਰਨ ਪੰਜਾਬ ਦੇ ਸਕੂਲ ਪਹਿਲਾਂ ਹੀ ਬੰਦ ਹਨ। ਹੜਤਾਲ ਕਾਰਨ ਪੰਜਾਬ ਯੂਨੀਵਰਸਿਟੀ ਨੇ ਸੋਮਵਾਰ ਦੀ ਬਜਾਏ ਮੰਗਲਵਾਰ ਨੂੰ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਬੱਸ ਸੇਵਾਵਾਂ ਨਾਲ ਜੁੜੇ ਸੰਗਠਨਾਂ ਨੇ ਕਿਹਾ ਹੈ ਕਿ ਸੋਮਵਾਰ ਸ਼ਾਮ 4 ਵਜੇ ਤੋਂ ਬਾਅਦ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ।

ਲਾਈਵ Punjab Bandh: ਰੇਲ-ਬੱਸ ਸੇਵਾਵਾਂ ਠੱਪ, ਐਮਰਜੈਂਸੀ ਸੇਵਾਵਾਂ ਚਾਲੂ, ਕਲਕੱਤਾ ਤੋਂ ਆਏ ਸੈਲਾਨੀ ਫਸੇ

ਪੰਜਾਬ ਬੰਦ ਦਾ ਹਰਿਆਣਾ 'ਚ ਅਸਰ, ਕਈ ਰੂਟ ਬਦਲੇ, ਜਾਣੋ ਕਿਹੜੇ-ਕਿਹੜੇ ਰਸਤੇ ਹੋਏ ਪ੍ਰਭਾਵਿਤ ?

ਇਸ ਸਾਲ ਪੰਜਾਬ ਵਿਧਾਨਸਭਾ 'ਚ ਕਾਰਵਾਈ ਜਾਂ ਲੜਾਈ ! ਰੱਜ ਕੇ ਹੋਈ ਸੀ ਤੂੰ-ਤੂੰ ਮੈਂ-ਮੈਂ, ਸੀਐੱਮ ਨੂੰ ਸਦਨ 'ਚ ਤਾਲਾ ਲਿਆਉਣ ਦੀ ਕਿਉ ਪਈ ਸੀ ਲੋੜ ?

ਕੀ ਹੈ ਕਿਸਾਨਾਂ ਦੀ ਮੰਗ?

ਕਿਸਾਨ ਆਗੂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੋਂ ਲੈ ਕੇ ਕੁੱਲ 13 ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਹਨ। ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਅਤੇ ਯੂਨਾਈਟਿਡ ਕਿਸਾਨ ਮੋਰਚਾ (ਐਸਕੇਐਮ ਗੈਰ-ਸਿਆਸੀ) ਨੇ ਇਸ ਬੰਦ ਦਾ ਸੱਦਾ ਦਿੱਤਾ ਹੈ। ਕਿਸਾਨ ਆਗੂ ਦਾ ਕਹਿਣਾ ਹੈ ਕਿ ਸਰਕਾਰ ਅੜੀ ਹੋਈ ਹੈ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਵੀ ਨਹੀਂ ਮੰਨ ਰਹੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.