ਕਪੂਰਥਲਾ: ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦੇ ਉਸ ਦੇ ਇੱਕ ਸਮਰਥਕ ਗੁਰਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਗੁਰਪ੍ਰੀਤ ਵੀ ਭੁੱਖ ਹੜਤਾਲ ਉੱਤੇ ਹੈ ਅਤੇ ਉਹ ਸ਼੍ਰੋਮਣੀ ਕਮੇਟੀ ਦੇ ਸੱਦੇ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਮੁਤਾਬਿਕ ਕਪੂਰਥਲਾ ਜੇਲ੍ਹ ਵਿੱਚ ਗੁਰਪ੍ਰੀਤ ਸਿੰਘ ਨੂੰ ਮਿਲਣ ਅਤੇ ਉਸ ਦੀ ਭੁੱਖ ਹੜਤਾਲ ਤੋੜਨ ਆਏ ਸਨ ਪਰ ਜੇਲ੍ਹ ਵਿੱਚ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ।
ਮੁਲਾਕਾਤ ਲਈ ਨਹੀਂ ਦਿੱਤਾ ਗਿਆ ਸਮਾਂ: ਜੇਲ੍ਹ ਦੇ ਬਾਹਰ ਬੈਠੀ ਗੁਰਪ੍ਰੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਵੀ ਅੰਮ੍ਰਿਤਪਾਲ ਦੇ ਨਾਲ ਹੀ ਮੰਗਾਂ ਲਈ ਭੁੱਖ ਹੜਤਾਲ ਉੱਤੇ ਹੈ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਉਹ ਆਪਣੇ ਕੈਦੀ ਪਤੀ ਦੀ ਭੁੱਖ ਹੜਤਾਲ ਤੁੜਵਾਉਣ ਲਈ ਕਪੂਰਥਲਾ ਜੇਲ੍ਹ ਬਾਹਰ ਪਰਿਵਾਰ ਨਾਲ ਆਈ ਸੀ ਪਰ ਉਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਮੁਲਾਕਾਤ ਨਹੀਂ ਕਰਨ ਦਿੱਤੀ ਅਤੇ ਬੇਬੁਨਿਆਦ ਸਫਾਈਆਂ ਦੇਕੇ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਮੁਲਾਕਾਤ ਨਾ ਹੋਣ ਤੋਂ ਨਰਾਜ਼ ਪਰਿਵਾਰ ਨੇ ਜੇਲ੍ਹ ਦੇ ਬਾਹਰ ਹੀ ਰੋਸ ਪ੍ਰਦਰਸ਼ਨ ਕਰਨਾ ਵੀ ਸ਼ੁਰੂ ਕਰ ਦਿੱਤਾ।
- ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਬਲਵੀਰ ਸਿੱਧੂ ਨੇ ਵਿਰੋਧੀ ਪਾਰਟੀਆਂ ਨੂੰ ਕੀਤਾ ਟਾਰਗੇਟ, ਕਿਹਾ- ਮੈਦਾਨ ਛੱਡ ਭੱਜੇ ਵਿਰੋਧੀ, 'ਆਪ' ਦੀ ਹੋਵੇਗੀ ਇੱਕ ਪਾਸੜ ਜਿੱਤ
- 23 ਮਾਰਚ ਨੂੰ ਮੁਹਾਲੀ ਦੇ ਨਵੇਂ ਸਟੇਡੀਅਮ 'ਚ ਆਈਪੀਐੱਲ ਮੈਚ; ਰੋਡ ਮੈਪ ਜਾਰੀ ਕਰਕੇ ਟ੍ਰੈਫਿਕ ਕੀਤੀ ਗਈ ਡਾਇਵਰਟ, ਸੁਰੱਖਿਆ ਦੇ ਸਖ਼ਤ ਇੰਤਜ਼ਾਮ
- ਵਕਫ ਬੋਰਡ ਦਾ ਅਧਿਕਾਰੀ ਚੜਿਆ ਵਿਜੀਲੈਂਸ ਅੜਿੱਕੇ, ਰਿਸ਼ਵਤ ਲੈਂਦੇ ਰੰਗੇ ਹੱਥੀ ਹੋਈ ਗ੍ਰਿਫ਼ਤਾਰੀ
ਜੇਲ੍ਹ ਪ੍ਰਸ਼ਾਸਨ ਨੇ ਵੀ ਰੱਖਿਆ ਆਪਣਾ ਪੱਖ: ਮੁਲਾਕਾਤ ਨਾ ਹੋਣ ਤੋਂ ਬਾਅਦ ਜਿੱਥੇ ਗੁਰਪ੍ਰੀਤ ਦੇ ਪਰਿਵਾਰਕ ਮੈਂਬਰ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਬੰਦ ਕੋਈ ਵੀ ਕੈਦੀ ਜਾਂ ਹਵਾਲਾਤੀ ਕਿਸੇ ਵੀ ਤਰ੍ਹਾਂ ਦੀ ਭੁੱਖ ਹੜਤਾਲ ਉੱਤੇ ਨਹੀਂ ਹੈ। ਜੇਲ੍ਹ ਪ੍ਰਸ਼ਾਸਨ ਨੇ ਇਹ ਵੀ ਸਫਾਈ ਦਿੱਤੀ ਕਿ ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਨਿਰਧਾਰਤ ਸਮੇਂ ਤੋਂ ਬਾਅਦ ਜੇਲ੍ਹ ਵਿੱਚ ਆਏ ਸਨ, ਜਿਸ ਕਾਰਨ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ, ਜੇਲ੍ਹ ਦੇ ਨਿਯਮਾਂ ਅਨੁਸਾਰ ਉਨ੍ਹਾਂ ਦੀ ਮੁਲਾਕਾਤ ਦਾ ਪ੍ਰਬੰਧ ਕੀਤਾ ਜਾਵੇਗਾ।