ਲੁਧਿਆਣਾ: ਪੂਰੀ ਦੁਨੀਆਂ ਵਿੱਚ ਰਾਮ ਮੰਦਿਰ ਦੇ 'ਪ੍ਰਾਣ ਪ੍ਰਤਿਸ਼ਠਾ' ਨੂੰ ਲੈ ਕੇ ਵਿਸ਼ਾਲ ਸਮਾਗਮ ਕੀਤੇ ਜਾ ਰਹੇ ਹਨ। ਇਸੇ ਨੂੰ ਲੈ ਕੇ ਲੁਧਿਆਣਾ ਦੇ ਰਾਮ ਮੰਦਿਰ ਦੇ ਵਿੱਚ ਵੀ ਹਵਨ ਯੱਗ ਪ੍ਰੋਗਰਾਮ ਕਰਵਾਇਆ ਗਿਆ। ਇੱਥੋਂ ਤੱਕ ਕਿ ਅਯੁੱਧਿਆ ਤੋਂ ਵੀ ਸਿੱਧੇ ਪ੍ਰੋਗਰਾਮ ਲਾਈਵ ਵਿਖਾਏ ਜਾ ਰਹੇ ਹਨ। ਹਿੰਦੂ ਭਾਈਚਾਰਾ ਅਤੇ ਸਿੱਖ ਭਾਈਚਾਰਾ ਸਾਰੇ ਹੀ ਆਪਸ ਦੇ ਵਿੱਚ ਰਲ ਮਿਲ ਕੇ ਇਸ ਸਮਾਗਮ ਦੇ ਵਿੱਚ ਹਿੱਸਾ ਲੈ ਰਹੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਦਾ ਵੀ ਸੁਨੇਹਾ ਦੇ ਰਹੇ ਹਨ। ਇਸ ਸਮਾਗਮ ਵਿੱਚ ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾ ਵੱਲੋਂ ਸ਼ਿਰਕਤ ਕੀਤੀ ਗਈ। ਜਿਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਦਮੀ ਹਨ। ਉਹਨਾਂ ਕਿਹਾ ਕਿ ਅੱਜ ਪੂਰੇ ਦੇਸ਼ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਗਿਆ ਹੈ। ਇਸ ਮੌਕੇ ਗੁਰਦੀਪ ਗੋਸ਼ਾ ਨੇ ਬੋਲਦੇ ਹੋਇਆ ਕਿਹਾ ਕਿ ਬਾਬਰ ਨੇ ਉਸ ਸਮੇਂ ਦੇ ਵਿੱਚ 3300 ਦੇ ਕਰੀਬ ਮੰਦਿਰਾਂ ਨੂੰ ਤੋੜ ਦਿੱਤਾ ਸੀ ਅਤੇ ਸਾਡੀ ਨਲੰਦਾ ਯੂਨੀਵਰਸਿਟੀ ਨੂੰ ਤਬਾਹ ਕਰ ਦਿੱਤਾ ਸੀ ਪਰ ਉਹਨਾਂ ਕਿਹਾ ਸਾਡੇ ਭਾਈਚਾਰਕ ਸਾਂਝ ਨੇ ਇੱਕਜੁੱਟ ਹੋ ਕੇ ਉਸ ਦਾ ਮੁਕਾਬਲਾ ਕੀਤਾ ਅਤੇ ਉਸਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਉਸ ਵੇਲੇ ਵੀ ਸਿੱਖ ਧਰਮ ਦੇ ਮੋਢੀਆਂ ਨੇ ਬਾਬਰ ਦੇ ਜ਼ੁਲਮਾਂ ਖਿਲਾਫ ਬੋਲਿਆ ਸੀ।
ਅਜਨਾਲਾ: ਅਯੋਧਿਆ ਵਿਖੇ ਹੋ ਰਹੇ 'ਪ੍ਰਾਣ ਪ੍ਰਤਿਸ਼ਠਾ' ਸਮਾਗਮ ਨੂੰ ਲੈ ਕੇ ਅਜਨਾਲਾ ਅੰਦਰ ਹਿੰਦੂ ਭਾਈਚਾਰੇ ਵੱਲੋਂ ਇੱਕ ਵੱਡੀ ਐਲਈਡੀ ਲਗਾ ਕੇ ਲੋਕਾਂ ਨੂੰ ਅਯੋਧਿਆ ਦਾ ਲਾਈਵ ਪ੍ਰਸਾਰਣ ਦਿਖਾਇਆ ਗਿਆ। ਜਿਸ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਹੁੰਚ ਕੇ ਸਭ ਤੋਂ ਪਹਿਲਾਂ ਪੂਜਾ ਕੀਤੀ ਗਈ। ਉਸ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਯੋਧਿਆ ਦਾ ਲਾਈਵ ਪ੍ਰਸਾਰਣ ਦੇਖਿਆ ਗਿਆ ਅਤੇ ਇਸ ਮੌਕੇ ਲਗਾਏ ਲੰਗਰ ਦੀ ਸ਼ੁਰੂਆਤ ਕੀਤੀ ਗਈ। ਇਸ ਦਿਹਾੜੇ ਮੌਕੇ ਸਾਰੇ ਭਾਰਤੀਆਂ ਨੂੰ ਉਨ੍ਹਾਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਕਿਹਾ ਕਿ ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ।
ਅੰਮ੍ਰਿਤਸਰ: ਉੱਧਰ ਅੰਮ੍ਰਿਤਸਰ ਦੇਹਾਤੀ ਦੇ ਕਈ ਕਸਬਿਆਂ ਵਿੱਚ ਵੀ ਇਸ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇੱਥੇ ਸ਼੍ਰੀ ਰਾਮ ਭਗਤਾਂ ਵੱਲੋਂ ਮੰਦਿਰਾਂ ਵਿੱਚ ਫੁੱਲਾਂ ਅਤੇ ਲਾਈਟਾਂ ਨਾਲ ਬੇਹੱਦ ਮਨਮੋਹਕ ਸਜਾਵਟਾਂ ਕਰਨ ਤੋਂ ਇਲਾਵਾ ਦੀਵੇ ਜਗ੍ਹਾ ਕੇ ਇਸ ਦਿਨ ਨੂੰ ਖ਼ਾਸ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਗਰਾਂ ਵਿੱਚ ਵਸਦੇ ਰਾਮ ਭਗਤਾਂ ਵੱਲੋਂ ਭਗਵੇਂ ਰੰਗ ਦੇ ਝੰਡਿਆਂ ਨਾਲ ਇਲਾਕੇ ਨੂੰ ਸਜਾਇਆ ਗਿਆ ਅਤੇ ਨਗਰ ਵਿੱਚ ਹਰ ਪਾਸੇ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੀ ਗੂੰਜ ਸੁਣਨ ਨੂੰ ਮਿਲ ਰਹੀ ਹੈ।
- Ayodhya Ram Mandir LIVE: ਪੀਐਮ ਮੋਦੀ ਤੇ ਸੀਐਮ ਯੋਗੀ ਪਹੁੰਚੇ; ਹੋਰ ਹਸਤੀਆਂ ਵੀ ਕਰ ਰਹੀਆਂ ਸ਼ਮੂਲੀਅਤ, ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੀ ਜਾਣੋ ਹਰ ਅਪਡੇਟ
- ਆਓ ਜਾਣਦੇ ਹਾਂ ਭਰਤਕੁੰਡ ਬਾਰੇ ਜਿੱਥੇ ਭਰਤ ਨੇ ਭਗਵਾਨ ਰਾਮ ਲਈ ਕੀਤੀ ਸੀ 14 ਸਾਲ ਤਪੱਸਿਆ
- ਕਿੰਨਰਾਂ ਨੇ ਵੀ ਭਗਵਾਨ ਰਾਮ ਨਾਲ ਕੱਟਿਆ ਸੀ ਬਨਵਾਸ, ਕਲਿਯੁਗ ਵਿੱਚ ਰਾਜ ਕਰਨ ਦਾ ਮਿਲਿਆ ਸੀ ਆਸ਼ੀਰਵਾਦ
ਜੰਡਿਆਲਾ ਗੁਰੂ: ਇਸ ਸਬੰਧੀ ਅੱਜ ਕਸਬਾ ਜੰਡਿਆਲਾ ਗੁਰੂ ਵਿੱਚ ਵੀ ਸ਼੍ਰੀ ਡਾਲੀਆਣਾ ਮੰਦਿਰ 'ਚ ਦੀਪ ਮਾਲਾ ਸਵੇਰੇ ਦੇ 4 ਵਜੇ ਤੋਂ ਹੀ ਸ਼ੁਰੂ ਹੋ ਗਈ ਅਤੇ ਭਗਤਾਂ ਵੱਲੋ ਸ਼੍ਰੀ ਰਾਮ ਜੀ ਦਾ ਗੁਣਗਾਣ ਕੀਤਾ ਜਾ ਰਿਹਾ ਹੈ। ਇਸ ਦਿਨ ਲਈ ਖ਼ਾਸ ਤੌਰ 'ਤੇ ਸਾਰੇ ਮੰਦਿਰ ਨੂੰ ਬਹੁਤ ਹੀ ਖੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ। ਇਸ ਬਾਰੇ ਗੱਲਬਾਤ ਦੌਰਾਨ ਮੰਦਿਰ ਦੇ ਪੰਡਿਤ ਨੇ ਦੱਸਿਆ ਕਿ ਇਸ ਦਿਨ ਦੀ ਉਨ੍ਹਾਂ ਨੂੰ ਅਤੇ ਸਾਰੇ ਰਾਮ ਭਗਤਾਂ ਸਮੇਤ ਭਾਰਤ ਵਾਸੀਆਂ ਨੂੰ ਬਹੁਤ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਜੀ ਨੇ 500 ਸਾਲ ਬਾਅਦ ਇਹ ਖੁਸ਼ੀ ਦਾ ਮੌਕਾ ਦਿੱਤਾ ਹੈ।