ਅੰਮ੍ਰਿਤਸਰ : ਬਹੁਤ ਸਾਰੇ ਲੜਕੇ ਲੜਕੀਆਂ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਹੀ ਕੋਰਟ ਮੈਰਿਜ ਕਰਵਾ ਲੈਂਦੇ ਹਨ ਅਤੇ ਕੋਰਟ ਮੈਰਿਜ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾਂ ਫੇਰੇ ਜਾਂ ਮੰਦਰ ਦੇ ਵਿੱਚ ਫੇਰੇ ਜਰੂਰੀ ਹੁੰਦੇ ਹਨ। ਇਸ ਦੇ ਚਲਦਿਆਂ ਅੰਮ੍ਰਿਤਸਰ ਵਿਖੇ ਇੱਕ ਗ੍ਰੰਥੀ ਸਿੰਘ ਵੱਲੋਂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰਕੇ ਨੌਜਵਾਨ ਕੁੜੀਆਂ ਮੁੰਡਿਆਂ ਦਾ ਵਿਆਹ ਕਰਵਾਇਆ ਜਾਂਦਾ ਸੀ ਅਤੇ ਜੋੜਿਆਂ ਨੁੰ ਨਕਲੀ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਸਨ। ਇਸ ਤਹਿਤ ਸੁਹ ਮਿਲਣ 'ਤੇ ਉਕਤ ਗ੍ਰੰਥੀ ਸਿੰਘ ਦੇ ਘਰ ਵਿੱਚ ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਇੱਕ ਜਗ੍ਹਾ 'ਤੇ ਰੇਡ ਕੀਤੀ ਗਈ। ਇਸ ਦੌਰਾਨ ਸਿੰਘਾਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਅਤੇ ਉਕਤ ਗ੍ਰੰਥੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਪੈਸਿਆਂ ਦੇ ਲਾਲਚ 'ਚ ਗ੍ਰੰਥੀ ਕਰਵਾਊਂਦਾ ਸੀ ਵਿਆਹ: ਇਸ ਮੌਕੇ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਬਲਬੀਰ ਸਿੰਘ ਮੁੱਛਲ ਅਤੇ ਉਹਨਾਂ ਦੇ ਜਥੇਬੰਦੀ ਵੱਲੋਂ ਮੌਕੇ 'ਤੇ ਜਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਰਾਮਸਰ ਵਿਖੇ ਪਹੁੰਚਾਏ ਅਤੇ ਉਸ ਗ੍ਰੰਥੀ ਸਿੰਘ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ। ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਇਸ ਜਗ੍ਹਾ 'ਤੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਹੋਇਆ ਸੀ ਤੇ ਘਰ ਦੇ ਉੱਪਰ ਗ੍ਰੰਥੀ ਸਿੰਘ ਨੇ ਰਿਹਾਇਸ਼ ਕੀਤੀ ਹੋਈ ਸੀ ਅਤੇ ਲਗਾਤਾਰ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇੱਥੇ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਇੱਥੇ ਬਹੁਤ ਸਾਰੇ ਲੋਕ ਵੀ ਅਜਿਹੇ ਪਹੁੰਚੇ ਹਨ ਜਿਨਾਂ ਦੇ ਬੱਚੇ ਬੱਚੀਆਂ ਦੇ ਗਲਤ ਤਰੀਕੇ ਨਾਲ ਇਸ ਗ੍ਰੰਥੀ ਸਿੰਘ ਵੱਲੋਂ ਵਿਆਹ ਕਰਵਾਇਆ ਗਿਆ ਸੀ । ਉਹਨਾਂ ਕਿਹਾ ਕਿ ਗ੍ਰੰਥੀ ਕੁਝ ਪੈਸਿਆਂ ਦੇ ਲਾਲਚ ਵਿੱਚ ਵਿਆਹ ਦੇ ਨਕਲੀ ਸਰਟੀਫਿਕੇਟ ਵੀ ਬਣਾ ਕੇ ਦਿੰਦਾ ਸੀ।
ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ : ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਲਬੀਰ ਸਿੰਘ ਮੁੱਛਲ ਵੱਲੋਂ ਦਰਖਾਸਤ 'ਤੇ ਉਕਤ ਗ੍ਰੰਥੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਗਿਆ ਤੇ ਜਲਦ ਹੀ ਪੁਲਿਸ ਕਾਰਵਾਈ ਕਰੇਗੀ।
- ਟਿਕਟ ਮਿਲਣ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ, ਵਿਰੋਧੀਆਂ 'ਤੇ ਕੱਸੇ ਤੰਜ
- ਪੰਜਾਬ ਵਿੱਚ ਬਣਾਈ ਉਹ ਪਹਿਲੀ ਮਸ਼ੀਨ ਜੋ ਗੋਹੇ ਤੋਂ ਬਣਾ ਰਹੀ ਬਾਲਣ, ਵਾਤਾਵਰਨ ਬਚਾਉਣ ਦੇ ਨਾਲ-ਨਾਲ ਹੋ ਰਹੀ ਕਮਾਈ ਤੇ ਨਿਪਟਾਰਾ
- ਉੱਭਰਦੇ 21 ਸਾਲ ਦੇ ਬਾਕਸਰ ਦੀ ਲਈ ਨਸ਼ੇ ਨੇ ਜਾਨ, ਮਾਪਿਆਂ ਨੇ ਕਾਰਵਾਈ ਦੀ ਕੀਤੀ ਮੰਗ, ਅਜ਼ਾਦ ਉਮੀਦਵਾਰ ਬਲਵਿੰਦਰ ਸੇਖੋਂ ਨੇ ਸੂਬਾ ਸਰਕਾਰ ਖ਼ਿਲਾਫ਼ ਕੱਢੀ ਭੜਾਸ
ਇੱਥੇ ਦੱਸਣ ਯੋਗ ਹੈ ਕੀ ਬਹੁਤ ਸਾਰੇ ਇਸ ਤਰਾਂ ਦੇ ਬੱਚੇ ਹਨ ਜਿਨਾਂ ਵੱਲੋਂ ਆਪਣੇ ਮਾਂ ਬਾਪ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮਾਨਤਾ ਦੇਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਲਾਵਾਂ ਫਿਰ ਇਹ ਕਰਵਾ ਕੇ ਗ੍ਰੰਥੀ ਸਿੰਘ ਵੱਲੋਂ ਉਹਨਾਂ ਨੂੰ ਪ੍ਰਮਾਣ ਪੱਤਰ ਦਿੱਤਾ ਜਾਂਦਾ ਹੈ ਅਤੇ ਇਹ ਪ੍ਰਮਾਣ ਪੱਤਰ ਕੋਰਟ ਵਿੱਚ ਪੇਸ਼ ਕਰ ਜੋੜੇ ਵੱਲੋਂ ਵਿਆਹ ਸੰਪੂਰਨ ਕੀਤਾ ਜਾਂਦਾ ਹੈ।