ਅੰਮ੍ਰਿਤਸਰ : ਅੱਜ ਕੱਲ ਦੀ ਨੌਜਵਾਨ ਪੀੜੀ ਵੱਲੋਂ ਕਰਾਟੇ ਮਾਰਸ਼ਲ ਆਰਟ ਖੇਡ ਦੇ ਵਿੱਚ ਵਧੇਰੇ ਤਾਂ ਰੁਚੀ ਦਿਖਾਈ ਜਾ ਰਹੀ ਹੈ। ਜਿਸ ਦਾ ਵੱਡਾ ਕਾਰਨ ਹੈ ਕਿ ਅੱਜ ਕੱਲ ਦੇ ਮਾਹੌਲ ਵਿੱਚ ਜਿੱਥੇ ਲੋਕ ਆਏ ਦਿਨ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ। ਉੱਥੇ ਹੀ ਕਰਾਟੇ ਮਾਰਸ਼ਲ ਆਰਟ ਦੇ ਵਿੱਚ ਨਿਪੁੰਨ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਵੀ ਤਰ੍ਹਾਂ ਦੇ ਅਣਸੁਖਾਵੇਂ ਮਾਹੌਲ ਦੇ ਵਿੱਚ ਆਪਣੀ ਖੇਡ ਅਤੇ ਮੁਹਾਰਤ ਦੇ ਦਮ 'ਤੇ ਆਪਣਾ ਬਚਾਅ ਕੀਤਾ ਜਾ ਸਕਦਾ ਹੈ। ਜਿਸ ਦੇ ਚਲਦੇ ਹੋਏ ਅੱਜ ਕੱਲ ਮਾਪੇ ਵੀ ਆਪਣੇ ਧੀਆਂ ਅਤੇ ਪੁੱਤਰਾਂ ਨੂੰ ਕਰਾਟੇ ਖੇਡ ਦੇ ਲਈ ਉਤਸਾਹਿਤ ਕਰਦਿਆਂ ਇਸ ਖੇਡ ਵੱਲ ਝੁਕਾਅ ਕਰਦੇ ਹੋਏ ਨਜ਼ਰ ਆ ਰਹੇ ਹਨ।
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ: ਇਸੇ ਲੜੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ 'ਤੇ ਖੇਡਾਂ ਵੱਲ ਉਨ੍ਹਾਂ ਦਾ ਰੁਝਾਨ ਵਧਾਉਣ ਦੇ ਲਈ ਪੰਜਾਬ ਓਲੰਪਿਨ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਵਿੱਚ ਕਰਾਟੇ ਮਾਰਸ਼ਲ ਆਰਟ ਦੇ ਲਈ ਵੀ ਖਿਡਾਰੀਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪੱਧਰ 'ਤੇ ਹੋਈ ਚੈਂਪੀਅਨਸ਼ਿਪ ਦੇ ਵਿੱਚ ਬਿਆਸ ਅਤੇ ਨਜ਼ਦੀਕੀ ਪਿੰਡਾਂ ਦੇ ਛੋਟੇ ਤੋਂ ਲੈ ਕੇ ਵੱਡੇ ਖਿਡਾਰੀਆਂ ਵੱਲੋਂ ਹਲਕਾ ਬਾਬਾ ਬਕਾਲਾ ਸਾਹਿਬ ਦਾ ਨਾਮ ਰੌਸ਼ਨ ਕਰਦੇ ਹੋਏ 8 ਗੋਲਡ ਮੈਡਲ, ਚਾਰ ਸਿਲਵਰ ਮੈਡਲ ਅਤੇ 10 ਬਰਾਊਨਜ਼ ਮੈਡਲ ਹਾਸਲ ਕੀਤੇ ਗਏ ਹਨ।
ਮੋਹਾਲੀ ਵਿੱਚ ਹੋਣ ਜਾ ਰਹੀ ਸੂਬਾ ਪੱਧਰੀ ਚੈਂਪੀਅਨਸ਼ਿਪ : ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਰਾਟੇ ਕੋਚ ਧਲਵਿੰਦਰ ਸਿੰਘ ਫਤਿਹ ਨੇ ਦੱਸਿਆ ਕਿ ਜਿਲ੍ਹਾ ਪੱਧਰ 'ਤੇ ਹੋਈ ਕਰਾਟੇ ਚੈਂਪੀਅਨਸ਼ਿਪ ਦੇ ਵਿੱਚ ਬੱਚਿਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਅਗਸਤ ਨੂੰ ਮੋਹਾਲੀ ਵਿੱਚ ਹੋਣ ਜਾ ਰਹੀ ਸੂਬਾ ਪੱਧਰੀ ਚੈਂਪੀਅਨਸ਼ਿਪ ਦੇ ਵਿੱਚ ਜਗ੍ਹਾ ਬਣਾ ਲਈ ਗਈ ਹੈ ਅਤੇ ਜੋ ਵੀ ਬੱਚੇ ਸੂਬਾ ਪੱਧਰੀ ਚੈਂਪੀਅਨਸ਼ਿਪ ਦੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਉਨ੍ਹਂ ਨੂੰ ਪੰਚਕੁਲਾ ਦੇ ਵਿੱਚ ਹੋਣ ਜਾ ਰਹੀ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਖੇਡਣ ਦਾ ਮੌਕਾ ਮਿਲ ਸਕਦਾ ਹੈ।
ਬੱਚਿਆਂ ਦਾ ਆਤਮ ਨਿਰਭਰ ਹੋਣਾ ਬੇਹੱਦ ਜਰੂਰੀ : ਇਸ ਦੇ ਨਾਲ ਹੀ ਮੈਡਲ ਜਿੱਤ ਕੇ ਆਏ ਬੱਚਿਆਂ ਦੇ ਮਾਪਿਆਂ ਵੱਲੋਂ ਗੱਲਬਾਤ ਦੌਰਾਨ ਕਿਹਾ ਗਿਆ ਕਿ ਅਜੋਕੇ ਦੌਰ ਦੇ ਵਿੱਚ ਬੱਚਿਆਂ ਦਾ ਆਤਮ ਨਿਰਭਰ ਹੋਣਾ ਬੇਹੱਦ ਜਰੂਰੀ ਹੈ। ਜਿਸ ਦੇ ਲਈ ਉਹ ਆਪਣੇ ਬੱਚਿਆਂ ਨੂੰ ਕਰਾਟੇ ਖੇਡ ਦੇ ਨਾਲ ਜੋੜ ਰਹੇ ਹਨ, ਤਾਂ ਜੋ ਆਉਣ ਵਾਲੇ ਭਵਿੱਖ ਦੇ ਵਿੱਚ ਜਿੱਥੇ ਬੱਚੇ ਨਸ਼ਿਆਂ ਦੇ ਕੋਹੜ ਤੋਂ ਬਚਣਗੇ। ਉੱਥੇ ਨਾਲ ਹੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਇਲਾਕੇ ਅਤੇ ਦੇਸ਼ ਦਾ ਨਾਮ ਦੁਨੀਆਂ ਭਰ ਦੇ ਵਿੱਚ ਰੋਸ਼ਨ ਕਰਨਗੇ।
ਖੇਡ ਦੇ ਨਾਲ ਜੁੜੇ ਖਿਡਾਰੀਆਂ ਦੀ ਆਰਥਿਕ ਮਦਦ : ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੇ ਲਈ ਅਤੇ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਖੇਡਾਂ ਵਿੱਚ ਹੋਰ ਨਿਪੁੰਨ ਹੋਣ ਅਤੇ ਉਤਸ਼ਾਹਿਤ ਹੋਣ ਦੇ ਲਈ ਹਨ। ਇਸ ਖੇਡ ਦੇ ਨਾਲ ਜੁੜੇ ਖਿਡਾਰੀਆਂ ਦੀ ਆਰਥਿਕ ਮਦਦ ਜਿਸ ਵਿੱਚ ਖੇਡ ਕਿੱਟਾਂ ਅਤੇ ਚੈਂਪੀਅਨਸ਼ਿਪ ਦੇ ਲਈ ਆਵਾਜਾਈ ਖਰਚੇ ਆਦਿ ਦਿੱਤੇ ਜਾਣ ਤਾਂ ਜੋ ਪੰਜਾਬ ਦੀ ਇਹ ਨੌਜਵਾਨ ਪੀੜੀ ਮੁੜ ਤੋਂ ਦੇਸ਼ ਦੁਨੀਆ ਦੇ ਨਕਸ਼ੇ ਉੱਤੇ ਆਪਣੀ ਖੇਡ ਦੇ ਸਦਕਾ ਪੰਜਾਬ ਦਾ ਨਾਮ ਰੌਸ਼ਨ ਕਰ ਸਕੇ।
- ਬਰਸਾਤਾਂ ਕਰਕੇ ਸਬਜ਼ੀਆਂ ਹੋਈਆਂ ਲੋਕਾਂ ਦੇ ਬਜਟ ਤੋਂ ਬਾਹਰ, ਤਿੰਨ ਗੁਣਾਂ ਵੱਧ ਗਈਆਂ ਕੀਮਤਾਂ - Vegetables expensive due rains
- ਪੰਜਾਬ 'ਚ ਸਾਰੇ ਆਈ.ਟੀ ਤੇ ਈ-ਗਵਰਨੈਂਸ ਪ੍ਰਾਜੈਕਟਾਂ ਦੇ ਪ੍ਰਬੰਧਨ ਲਈ ਆਪਣਾ ਸਾਫ਼ਟਵੇਅਰ ਡਿਵੈਲਪਮੈਂਟ ਸੈੱਲ ਕੀਤਾ ਜਾਵੇਗਾ ਸਥਾਪਿਤ: ਅਮਨ ਅਰੋੜਾ - development cell manage egovernanc
- ਨਿਹੰਗ ਬਾਣੇ 'ਚ ਆਏ ਵਿਅਕਤੀਆਂ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ 'ਤੇ ਹਮਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ’ਚ ਚੱਲੀਆਂ ਕਿਰਪਾਨਾਂ - Nihang singh attack on Sgpc sewadar