ETV Bharat / state

ਅੰਤਰਜਾਤੀ ਵਿਆਹ 'ਚ ਨੌਜਵਾਨ ਨੂੰ ਮਿਲੀ ਮੌਤ, ਕੁੜੀ ਦੇ ਭਰਾ ਨੇ ਦੋਸਤਾਂ ਨਾਲ ਮਿਲ ਕੇ ਸ਼ਰੇਆਮ ਕੀਤਾ ਕਤਲ - Murder for intercaste Marriage - MURDER FOR INTERCASTE MARRIAGE

MURDER FOR INTERCASTE MARRIAGE : ਬਠਿੰਡਾ 'ਚ ਨੌਜਵਾਨ ਨੂੰ ਅੰਤਰਜਾਤੀ ਵਿਆਹ ਕਰਵਾਉਣ ਦੇ ਚੱਲਦੇ ਮੌਤ ਮਿਲੀ ਹੈ। ਜਾਣਕਾਰੀ ਮੁਤਾਬਿਕ ਕੁੜੀ ਦੇ ਭਰਾ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਨੌਜਵਾਨ ਨੂੰ ਸ਼ਰੇਆਮ ਕਤਲ ਕਰ ਦਿੱਤਾ। ਪੜ੍ਹੋ ਪੂਰੀ ਖ਼ਬਰ...

ਅੰਤਰਜਾਤੀ ਵਿਆਹ 'ਚ ਕਤਲ
ਅੰਤਰਜਾਤੀ ਵਿਆਹ 'ਚ ਕਤਲ (ETV BHARAT)
author img

By ETV Bharat Punjabi Team

Published : Sep 28, 2024, 6:51 PM IST

ਬਠਿੰਡਾ: ਜ਼ਿਲ੍ਹੇ ਦੇ ਕਸਬਾ ਸੰਗਤ ਮੰਡੀ ਦੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਅੰਤਰ-ਜਾਤੀ ਵਿਆਹ ਕਰਾਉਣਾ ਮਹਿੰਗਾ ਪੈ ਗਿਆ। ਕਰੀਬ ਤਿੰਨ ਸਾਲ ਪਹਿਲਾਂ ਅਰਸ਼ਦੀਪ ਵੱਲੋਂ ਪਿੰਡ ਫੁੱਲੋ ਮਿੱਠੀ ਦੀ ਹਰਪ੍ਰੀਤ ਕੌਰ ਨਾਲ ਅੰਦਰ-ਜਾਤੀ ਵਿਆਹ ਕਰਾਇਆ ਸੀ। ਬੀਤੇ ਦਿਨੀਂ ਜਦੋਂ ਅਰਸ਼ਦੀਪ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਮੋਟਰਸਾਈਕਲ 'ਤੇ ਬਠਿੰਡਾ ਆ ਰਿਹਾ ਸੀ ਤਾਂ ਇਸ ਦੌਰਾਨ ਘਾਤ ਲਾ ਕੇ ਬੈਠੇ ਹਰਪ੍ਰੀਤ ਕੌਰ ਦੇ ਭਰਾ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਅਰਸ਼ਦੀਪ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਅਰਸ਼ਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਅੰਤਰਜਾਤੀ ਵਿਆਹ 'ਚ ਕਤਲ (ETV BHARAT)

ਅੰਤਰ-ਜਾਤੀ ਵਿਆਹ 'ਚ ਨੌਜਵਾਨ ਦਾ ਕਤਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ ਹੀਨਾ ਗੁਪਤਾ ਨੇ ਦੱਸਿਆ ਕਿ ਪਿੰਡ ਕੋਟ ਗੁਰੂ ਵਿਖੇ ਅਰਸ਼ਦੀਪ ਸਿੰਘ ਨਾਮਕ ਨੌਜਵਾਨ ਦਾ ਸ਼ਰੇਆਮ ਕਤਲ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਅਰਸ਼ਦੀਪ ਕੌਰ ਦੀ ਪਤਨੀ ਹਰਪ੍ਰੀਤ ਕੌਰ ਵੱਲੋਂ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਗਿਆ ਕਿ ਉਹਨਾਂ ਨੇ ਅੰਤਰ-ਜਾਤੀ ਵਿਆਹ ਕਰਵਾਇਆ ਸੀ ਤੇ ਇਸ ਵਿਆਹ ਤੋਂ ਉਨਾਂ ਦੇ ਇੱਕ ਬੱਚਾ ਵੀ ਸੀ। ਜਿਸ ਤੋਂ ਉਸ ਦਾ ਪਰਿਵਾਰ ਖੁਸ਼ ਨਹੀਂ ਸੀ ਤੇ ਇਸ ਦੇ ਚੱਲਦੇ ਇਹ ਵਾਰਦਾਤ ਕੀਤੀ ਗਈ ਹੈ।

ਪੁਲਿਸ ਨੇ ਮੁਲਜ਼ਮਾਂ ਦੀ ਭਾਲ ਕੀਤੀ ਸ਼ੁਰੂ

ਡੀਐਸਪੀ ਦਿਹਾਤੀ ਅਨੁਸਾਰ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਭਰਾ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਰੇਕੀ ਕਰਨ ਤੋਂ ਬਾਅਦ ਉਸ ਦੇ ਪਤੀ ਅਰਸ਼ਦੀਪ ਸਿੰਘ ਦਾ ਉਸ ਸਮੇਂ ਕਤਲ ਕਰ ਦਿੱਤਾ, ਜਦੋਂ ਉਹ ਮੋਟਰਸਾਈਕਲ 'ਤੇ ਬਠਿੰਡਾ ਆ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.