ETV Bharat / state

ਹੈਰਾਨ ਕਰਨ ਵਾਲਾ ਮਾਮਲਾ ! ਮੁੰਡੇ ਨੂੰ ਲੱਭਦੀ ਕੈਨੇਡਾ ਤੋਂ ਪੰਜਾਬ ਪਹੁੰਚੀ ਕੁੜੀ, ਲਗਾਏ ਵੱਡੇ ਇਲਜ਼ਾਮ - GIRL ACCUSES BOY OF CHEATING

ਇੱਕ ਲੜਕੀ ਆਪਣੇ ਪ੍ਰੇਮੀ ਨੂੰ ਲੱਭਣ ਲਈ ਕੈਨੇਡਾ ਤੋਂ ਪੰਜਾਬ ਪਹੁੰਚੀ ਹੈ ਅਤੇ ਲੜਕੇ ਉੱਤੇ ਵੱਡੇ ਇਲਜ਼ਾਮ ਲਗਾਏ ਹਨ। ਪੜ੍ਹੋ ਪੂਰੀ ਖਬਰ...

Girl accuses boy of cheating
ਮੁੰਡੇ ਨੂੰ ਲੱਭਦੀ ਕੈਨੇਡਾ ਤੋਂ ਪੰਜਾਬ ਪਹੁੰਚੀ ਕੁੜੀ (Etv Bharat)
author img

By ETV Bharat Punjabi Team

Published : Jan 31, 2025, 7:56 AM IST

Updated : Jan 31, 2025, 9:52 AM IST

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਮਹਿਤਾ ਵਿੱਚ ਅੰਬਾਲਾ ਦੀ ਇੱਕ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਪੰਜਾਬ ਦਾ ਇੱਕ ਲੜਕਾ ਕੈਨੇਡਾ ਵਿੱਚ ਪਿਛਲੇ 3 ਸਾਲ ਤੋਂ ਉਸ ਨਾਲ ਲਿਵ ਇਨ ਰਿਲੇਸ਼ਨ ਵਿੱਚ ਰਹਿ ਰਿਹਾ ਸੀ। ਮੁੰਡੇ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ, ਪਰ ਕੁਝ ਸਮੇਂ ਬਾਅਦ ਲੜਕਾ ਆਪਣੇ ਵਾਅਦੇ ਤੋਂ ਮੁਕਰ ਗਿਆ ਅਤੇ ਉਸ ਨੇ ਲੜਕੀ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ। ਪੀੜਤਾ ਨੇ ਇਲਜ਼ਾਮ ਲਗਾਇਆ ਹੈ ਕਿ ਉਕਤ ਲੜਕਾ 25 ਫਰਵਰੀ ਨੂੰ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਰਿਹਾ ਹੈ। ਪੀੜਤਾ ਉਕਤ ਲੜਕੇ ਦੀ ਭਾਲ ਵਿੱਚ ਕੈਨੇਡਾ ਤੋਂ ਪੰਜਾਬ ਆਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੰਡੇ ਨੂੰ ਲੱਭਦੀ ਕੈਨੇਡਾ ਤੋਂ ਪੰਜਾਬ ਪਹੁੰਚੀ ਕੁੜੀ (Etv Bharat)

‘ਕੈਨੇਡਾ ਵਿੱਚ ਰਹਿੰਦੇ ਸਨ ਇਕੱਠੇ’

ਕੈਨੇਡਾ ਦੇ ਵਿਨੀਪੈਗ ਵਿੱਚ ਰਹਿੰਦੀ ਲੜਕੀ ਨੇ ਦੱਸਿਆ ਕਿ "ਉਹ ਪਿਛਲੇ ਕਰੀਬ ਸਾਢੇ ‌ਤਿੰਨ ਸਾਲ ਤੋਂ ਕੈਨੇਡਾ ਵਿੱਚ ਹੀ ਰਹਿੰਦੀ ਹੈ ਅਤੇ ਥਾਣਾ ਮਹਿਤਾ ਨਾਲ ਸਬੰਧਿਤ ਇੱਕ ਪਿੰਡ ਦਾ ਲੜਕਾ ਕੈਨੇਡਾ ਵਿੱਚ ਉਸ ਦੇ ਨਾਲ ਹੀ ਰਹਿੰਦਾ ਸੀ। ਉਕਤ ਨੌਜਵਾਨ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਸਬੰਧ ਬਣਾਏ ਅਤੇ ਮੈਂ ਕੈਨੇਡਾ ਵਿੱਚ ਆਪਣਾ ਵਪਾਰ ਵੀ ਉਸ ਨਾਲ ਸਾਂਝਾ ਕੀਤਾ। 2023 ਤੋਂ ਅਸੀਂ ਇਕੱਠੇ ਹੀ ਰਹਿ ਰਹੇ ਹਾਂ ਅਤੇ ਲੜਕੇ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਮੇਰੇ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਉਹ ਕਹਿੰਦਾ ਸੀ ਕਿ ਮੇਰੀ ਪੀਆਰ ਹੋਣ ਉਪਰੰਤ ਵਿਆਹ ਕਰਵਾ ਲਵਾਂਗੇ।"

‘ਲੜਕੇ ਦੇ ਪਿਤਾ ਨੇ ਸਾਨੂੰ ਦਿੱਤਾ ਜਵਾਬ’

ਲੜਕੀ ਨੇ ਦੱਸਿਆ ਕਿ ਉਕਤ ਨੌਜਵਾਨ ਪਿਛਲੇ ਮਹੀਨੇ ਪੰਜਾਬ ਆਪਣੇ ਘਰ ਆ ਗਿਆ ਅਤੇ ਇੱਥੇ ਵਿਆਹ ਕਰਵਾ ਰਿਹਾ ਹੈ ਜਿਸ ਦਾ ਉਸ ਨੂੰ ਪਤਾ ਲੱਗਾ ਅਤੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਜ਼ਰੀਏ ਲੜਕੇ ਦੇ ਪਰਿਵਾਰ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਦੇ ਘਰ ਤਾਲੇ ਲੱਗੇ ਹੋਣ ਕਾਰਨ ਕੋਈ ਸੰਪਰਕ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਲੜਕੇ ਦੇ ਪਿਤਾ ਨੇ ਮੇਰੇ ਪਰਿਵਾਰ ਨਾਲ ਬਿਆਸ ਸਟੇਸ਼ਨ ਉੱਤੇ ਮੁਲਾਕਾਤ ਕੀਤੀ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਉਹ ਦੂਸਰੀ ਜਾਤੀ ਵਿੱਚ ਵਿਆਹ ਨਹੀਂ ਕਰ ਸਕਦੇ।

ਮੁੰਡੇ ਨੂੰ ਲੱਭਦੀ ਕੈਨੇਡਾ ਤੋਂ ਪੰਜਾਬ ਪਹੁੰਚੀ ਕੁੜੀ

ਲੜਕੀ ਨੇ ਕਿਹਾ ਕਿ ਮੈਂ ਕੈਨੇਡਾ ਤੋਂ ਆਈ ਹਾਂ ਤੇ ਇਸ ਸਬੰਧੀ ਮੈਂ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਲੜਕੀ ਨੇ ਪੁਲਿਸ ਉੱਤੇ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਲੜਕੀ ਨੂੰ ਸ਼ੱਕ ਹੈ ਕਿ ਨੌਜਵਾਨ ਮੁੜ ਵਿਦੇਸ਼ ਭੱਜ ਜਾਵੇਗਾ ਕਿਉਂਕਿ ਪੁਲਿਸ ਨੇ ਲੜਕੇ ਨੂੰ ਥਾਣੇ ਵਿੱਚ ਬੁਲਾਇਆ ਸੀ ਪਰ ਉਹ ਨਹੀਂ ਆਏ। ਲੜਕੀ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਪੁਲਿਸ ਥਾਣਾ ਮਹਿਤਾ ਦੇ ਇੰਚਾਰਜ ਅਜੈਪਾਲ ਸਿੰਘ ਨੇ ਦੱਸਿਆ ਕਿ "ਉਨ੍ਹਾਂ ਵੱਲੋਂ ਸਾਰੀ ਰਿਪੋਰਟ ਤਿਆਰ ਕਰਕੇ ਡੀਏ ਲੀਗਲ ਨੂੰ ਭੇਜ ਦਿੱਤੀ ਗਈ ਹੈ ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗਾ।"

Last Updated : Jan 31, 2025, 9:52 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.